ਕਰਤਾਰਪੁਰ 28 ਦਸੰਬਰ( ਜਸਵੰਤ ਵਰਮਾ )ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਦੇ ਐਨ.ਐਸ.ਐਸ ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਵਿੱਚ ‘ਸੱਤ ਰੋਜਾ ਕੈਂਪ’ ਦੌਰਾਨ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਸੱਤ ਰੋਜਾਂ ਕੈਂਪ ਦੇ ਦੂਜੇ ਦਿਨ ਵਲੰਟੀਅਰ ਨੇ ਕਾਲਜ ਕੈਂਪਸ ਨੂੰ ਸਾਫ਼ -ਸੁਥਰਾ ਕੀਤਾ। ਇਸ ਦੌਰਾਨ ਕਮਰਿਆਂ ਦੀ ਸਫ਼ਾਈ ਦੇ ਨਾਲ ਨਾਲ ਦਰਖ਼ਤਾਂ ਨੂੰ ਵੀ ਪੇਂਟ ਕੀਤਾ ਤਾਂ ਜੋ ਉਨ੍ਹਾਂ ਨੂੰ ਦਰਖ਼ਤਾਂ ਨੂੰ ਕੀੜੇ ਲੱਗਣ ਤੋਂ ਬਚਾਇਆ ਜਾ ਸਕੇ। ਕੈਂਪ ਦੇ ਤੀਜੇ ਦਿਨ ਨਸ਼ਿਆਂ ਦੇ ਵਿਰੁੱਧ ਪਿੰਡ ਰੰਧਾਵਾ ਮਸੰਦਾਂ ਰੈਲੀ ਕੱਢੀ ਗਈ।.
ਪਿੰਡ ਦੇ ਸਾਬਕਾ ਸਰਪੰਚ ਮਹਿੰਦਰ ਪਾਲ ਨੇ ਤੇ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਮੁੱਖ ਨੁਮਾਇੰਦੇ ਸੁੱਖ ਰੰਧਾਵਾ ਨੇ ਜਨਤਾ ਕਾਲਜ ਦੀ ਸਮੂਹ ਮੈਨੇਜਮੈਂਟ ਤੇ ਪ੍ਰਿੰਸੀਪਲ ਤੇ ਸਕੱਤਰ ਸਾਹਿਬ ਦਾ ਧੰਨਵਾਦ ਕੀਤਾ ਜਿਨ੍ਹਾਂ ਨਸ਼ਿਆਂ ਵਿਰੁੱਧ ਰੈਲੀ ਲਈ ਇਸ ਪਿੰਡ ਨੂੰ ਚੁਣਿਆ। ਪੰਜਵੇਂ ਦਿਨ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ। ਜਿਸ ਵਿੱਚ ਕਾਲਜ ਦੇ ਸਕੱਤਰ ਹਰੀ ਪਾਲ ਨੇ ਸ਼ਹੀਦਾ ਨੂੰ ਨਮਨ ਕਰਨ ਲਈ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਤੇ ਇਨ੍ਹਾਂ ਸ਼ਹੀਦਾ ਦੀ ਲਾਸਾਨੀ ਸ਼ਹੀਦੀ ਨੂੰ ਪ੍ਰਣਾਮ ਕੀਤਾ ਤੇ ਫੁੱਲ ਅਰਪਿਤ ਕੀਤੇ।ਪ੍ਰੋਗਰਾਮ ਅਫਸਰ ਡਾ. ਗੁਲਜ਼ਾਰ ਸਿੰਘ,ਡਾ. ਸਾਕਸ਼ੀ ਕਸ਼ਅੱਪ ਤੇ, ਪ੍ਰੋਫੈ਼ਸਰ ਤਜਿੰਦਰ ਕੌਰ, ਪ੍ਰੋ.ਰਵਿੰਦਰ ਕੌਰ ਤੇ ਵਲੰਟੀਅਰ ਨੇ ਵੀ ਚਾਰ ਸਾਹਿਬਜ਼ਾਦਿਆਂ ਨੂੰ ਫੁੱਲ ਅਰਪਿਤ ਕਰਕੇ ਨਮਨ ਕੀਤਾ ਗਿਆ। ਪ੍ਰੋਗਰਾਮ ਅਫਸਰ ਡਾ. ਗੁਲਜ਼ਾਰ ਸਿੰਘ ਨੇ ਇਸ ਮਹੀਨੇ ਦੇ ਇਤਿਹਾਸ ਨੂੰ ਵਲੰਟੀਅਰ ਨਾਲ ਸਾਝਾਂ ਕੀਤਾ।
ਜਸ਼ਪ੍ਰੀਤ ਨੇ ਕਵਿਤਾ, ਅੰਜਲੀ ਤੇ ਵਿਵੇਕ ਨੇ ਇਸ ਦਿਨ ਨਾਲ ਸੰਬੰਧਿਤ ਸ਼ਬਦ ਤੇ ਗੀਤ ਗਾ ਕੇ ਵਲੰਟੀਅਰ ਦੀ ਜਾਣਕਾਰੀ ਵਿੱਚ ਵਾਧਾ ਕੀਤਾ। ਛੇਵੇਂ ਦਿਨ ਵਲੰਟੀਅਰ ਨੂੰ ਸਰੀਰ ਦੀ ਤੰਦੁਰਸਤੀ ਵੱਲੋਂ ਵੀ ਜਾਗ੍ਰਿਤ ਕੀਤਾ ਗਿਆ ਤੇ ਇਹ ਦਿਨ ਖੇਡਾਂ ਨੂੰ ਸਮਰਪਿਤ ਕੀਤਾ ਗਿਆ। ਵਲੰਟੀਅਰ ਨੇ ਵੱਖ ਵੱਖ ਖੇਡਾਂ ਖੇਡ ਕੇ ਆਪਣਾ ਮਨੋਰੰਜਨ ਕੀਤਾ। ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਵੀ ਸ਼ਹੀਦਾਂ ਨੂੰ ਨਮਨ ਕੀਤਾ ਤੇ ਵਲੰਟੀਅਰ ਨੂੰ ਹਰ ਧਰਮ ਦਾ ਸਤਿਕਾਰ ਕਰਨ ਦਾ ਸ਼ੰਦੇਸ ਦਿੱਤਾ। ਕਾਲਜ ਪ੍ਰਧਾਨ ਤੇ ਸਾਬਕਾ ਐਮ. ਐਲ. ਏ (ਹਲਕਾ ਕਰਤਾਰਪੁਰ) ਚੌਧਰੀ ਸੁਰਿੰਦਰ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਆਪਣੇ ਇਤਿਹਾਸ ਨੂੰ ਯਾਦ ਰੱਖਣਾ ਆਉਣ ਵਾਲੀ ਪੀੜੀ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ। ਇਨ੍ਹਾਂ ਕੈਪਾਂ ਜਾਂ ਸੈਮੀਨਾਰਾਂ ਰਾਹੀ ਨੌਜਵਾਨ ਪੀੜੀ ਨੂੰ ਆਪਣਾ ਇਤਿਹਾਸ ਦੱਸ ਕੇ ਦੇਸ਼ ਕੌਮ ਦੀ ਸੇਵਾ ਨਾਲ ਜੋੜਿਆ ਜਾ ਸਕਦਾ ਹੈ।

