ਕਪੂਰਥਲਾ (ਗੌਰਵ ਮੜੀਆ) : ਮਨਵੀਰ ਸਿੰਘ ਵਡਾਲਾ ਨੂੰ ਦੂਜੀ ਵਾਰ ਯੂਥ ਅਕਾਲੀ ਦਲ ਜਿਲਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਕਰਯੋਗ ਹੈ ਕਿ ਸ ਮਨਵੀਰ ਸਿੰਘ ਵਡਾਲਾ ਦੀ ਅਗਵਾਈ ਚ ਯੂਥ ਅਕਾਲੀ ਦਲ ਨੇ ਜਿਲਾ ਕਪੂਰਥਲਾ ਚ ਵੱਖਰੀ ਪਹਿਚਾਣ ਬਣਾਈ ਹੈ ਇਹਨਾਂ ਦੀ ਰਹਿਨੁਮਾਈ ਚ ਯੂਥ ਅਕਾਲੀ ਦਲ ਕਪੂਰਥਲਾ ਨੇ ਪਾਰਟੀ ਨੂੰ ਨਵੇਂ ਲੀਡਰ ਅਤੇ ਯੂਥ ਪਾਰਟੀ ਮੇਮ੍ਬਰਾਂ /ਵਰਕਰਾਂ ਦਾ ਵੱਡਾ ਹਜ਼ੂਮ ਦਿੱਤਾ ਹੈ ਸ ਮਨਵੀਰ ਸਿੰਘ ਵਡਾਲਾ ਇੱਕ ਇਮਾਨਦਾਰ ਇਨਸਾਨ ਅਤੇ ਸਾਫ ਸੁਥਰੀ ਪਹਿਚਾਣ ਦੇ ਮਾਲਿਕ ਹਨ ਜਿਸ ਕਰਕੇ ਪਾਰਟੀ ਨੇ ਦੋਬਾਰਾ ਵਡਾਲਾ ਦੇ ਸਿਰ ਤੇ ਜਿਲਾ ਪ੍ਰਧਾਨ ਦਾ ਤਾਜ਼ ਪਹਿਨਾਇਆ ਹੈ
ਇਸ ਮੋਕੇ ਮਨਵੀਰ ਸਿੰਘ ਵਡਾਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ,ਯੂਥ ਦੇ ਕੌਮੀ ਸਰਪ੍ਰਸਤ ਸ: ਬਿਕਰਮ ਸਿੰਘ ਮਜੀਠੀਆ,ਸ ਪਰਮਬੰਸ ਸਿੰਘ ਬੰਟੀ ਰੋਮਾਣਾ,ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ ਸਰਬਜੀਤ ਸਿੰਘ ਝਿੰਜਰ ਅਤੇ ਹਲਕੇ ਕਪੂਰਥਲੇ ਦੇ ਇੰਚਾਰਜ ਐਚ ਐਸ ਵਾਲੀਆ ਅਤੇ ਸਮੁੱਚੀ ਲੀਡਰਸ਼ਿੱਪ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਸਾਰੇ ਪਤਵੰਤਿਆ ਦਾ ਤਹਿ ਦਿੱਲੋ ਧੰਨਵਾਦੀ ਹਾਂ ਜਿੰਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟਾਉਂਦਿਆਂ ਮੈਨੂੰ ਦੂਜੀ ਵਾਰ ਯੂਥ ਅਕਾਲੀ ਦਲ ਜਿਲਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ।ਮੈਂ ਪਾਰਟੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਦਿੱਤੀ ਹੋਈ ਜਿੰਮੇਵਾਰੀ ਨਿਭਾਵਾਂਗਾ ਅਤੇ ਯੂਥ ਅਕਾਲੀ ਦਲ ਦੀ ਸੋਚ ਅਤੇ ਵਿਚਾਰਧਾਰਾ ਨੂੰ ਘਰ ਘਰ ਪਹੁਂਚਾਵਾਂਗਾ

