ਸ਼ਹਿਰ ਵਿਚ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ- ਐਸ ਐਚ ਓ ਮਨਜੀਤ ਸਿੰਘ
ਕਪੂਰਥਲਾ (ਗੌਰਵ ਮੜੀਆ ) ਕਪੂਰਥਲਾ ਦੇ ਥਾਣਾ ਅਰਬਨ ਐਸਟੇਟ ਦੇ ਨਵਨਿਯੁਕਤ ਐਸ ਐਚ ਓ ਮਨਜੀਤ ਸਿੰਘ ਨੇ ਆਪਣਾ ਚਾਰਜ ਸੰਭਾਲ਼ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਐਸ ਐਚ ਓ ਕੇਵਲ ਸਿੰਘ ਥਾਣਾ ਅਰਬਨ ਐਸਟੇਟ ਐਸ ਐਚ ਓ ਸਨ ਅਤੇ ਓਹਨਾ ਨੇ ਆਪਣੀ ਡਿਊਟੀ ਬੜੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਈ ਸੀ ਅਤੇ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਚੁੱਕ ਕੇ ਸਲਾਖਾਂ ਦੇ ਪਿੱਛੇ ਸੁਟਿਆ ਸੀ ਹੁਣ ਐਸ ਐਚ ਓ ਮਨਜੀਤ ਸਿੰਘ ਥਾਣਾ ਮੁੱਖੀ ਨੇ ਪਤਰਕਾਰਾਂ ਨਾਲ ਗਲਬਾਤ ਦੌਰਾਨ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਕਈ ਜਿਲਿਆਂ ਚ ਆਪਣੀ ਡਿਊਟੀ ਨਿਭਾ ਚੁਕੇ ਹਨ
ਉਹਨਾਂ ਕਿਹਾ ਕਿ ਕਪੂਰਥਲਾ ਐਸ ਐਸ ਪੀ ਵਤਸਲਾ ਗੁਪਤਾ ਦੇ ਨਿਸ਼ਾ ਦਿਸ਼ਾ ਅਨੁਸਾਰ ਓਹਨਾ ਦਾ ਪਹਿਲਾ ਕਦਮ ਸ਼ਹਿਰ ਵਿਚੋਂ ਨਸ਼ੇ ਦੇ ਕੋਹੜ ਨੂੰ ਜੜ ਤੋਂ ਖਤਮ ਕਰਨਾ ਹੋਵੇਗਾ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਚੁੱਕ ਕੇ ਸਲਾਖਾਂ ਦੇ ਪਿੱਛੇ ਸੁੱਟਣਾ ਹੋਵੇਗਾ ਇਸ ਦੇ ਨਾਲ ਹੀ ਸ਼ਹਿਰ ਵਿਚ ਲਾ ਐਂਡ ਆਡਰ ਦੀ ਸਥਿਤੀ ਨੂੰ ਕਿਸੇ ਵੀ ਹਾਲ ਵਿਚ ਵਿਗੜਨ ਨਹੀਂ ਦਿੱਤਾ ਜਾਵੇਂਗਾ ਅਤੇ ਸ਼ਹਿਰ ਵਿਚ ਗੁੰਡਾ ਗਰਦੀ ਕਰਨ ਵਾਲਿਆਂ ਨੂੰ ਵਾਰਨਿੰਗ ਦਿਤੀ ਜਾਂਦੀ ਹੈ ਕਿ ਸ਼ਹਿਰ ਵਿਚ ਗੁੰਡਾ ਗਰਦੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸ਼ਰਾਰਤੀ ਅਨਸਰਾਂ ਨੂੰ ਕਾਨੂੰਨ ਦਾ ਸਬਕ ਸਿਖਾਇਆ ਜਾਵੇਗਾ।

