ਕਪੂਰਥਲਾ 28 ਫ਼ਰਵਰੀ (ਗੌਰਵ ਮੜੀਆ) ਰਾਸ਼ਟਰ ਦੇ ਨਿਰਮਾਣ ਵਿੱਚ ਗ਼ੈਰ-ਸਰਕਾਰੀ ਸੰਸਥਾਵਾਂ ਦਾ ਵੱਡਾ ਰੋਲ ਹੁੰਦਾ ਹੈ, ਐੱਨ.ਜੀ.ਓ. ਅਜਿਹੀ ਜੱਥੇਬੰਦੀ ਲਈ ਵਰਤਿਆ ਜਾਣ ਵਾਲ਼ਾ ਸ਼ਬਦ ਹੈ ਜੋ ਨਾ ਤਾਂ ਕਿਸੇ ਸਰਕਾਰ ਦਾ ਹਿੱਸਾ ਹੋਵੇ ਉੱਤੇਂ ਨਾ ਹੀ ਕਿਸੇ ਰਵਾਇਤੀ ਮੁਨਾਫ਼ਾਖ਼ੋਰ ਕਾਰੋਬਾਰ ਦਾ। ਇਹ ਸ਼ਬਦ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਡੋਰ ਆਫ ਪੀਸ ਫਾਉਂਡੇਸ਼ਨ ਦੇ ਆਗੂਆਂ ਨਾਲ ਕੀਤੀ ਮੀਟਿੰਗ ਵਿੱਚ ਕਹੇ। ਉਨ੍ਹਾਂ ਕਿਹਾ ਕਿ ਐਨ.ਜੀ.ਓ ਨੂੰ ਆਮ ਨਾਗਰਿਕ ਹੀ ਥਾਪਦੇ ਹਨ ਪਰ ਇਹਨਾਂ ਦਾ ਖ਼ਜ਼ਾਨਾ ਸਰਕਾਰਾਂ, ਸੰਸਥਾਵਾਂ, ਕਾਰੋਬਾਰੀ ਜਾਂ ਨਿੱਜੀ ਲੋਕ ਭਰ ਸਕਦੇ ਹਨ। ਕੁਝ ਤਾਂ ਸੰਸਥਾਵਾਂ ਖ਼ਜ਼ਾਨਾ ਇਕੱਠਾ ਹੀ ਨਹੀਂ ਕਰਦੀਆਂ ਅਤੇ ਮੁਕੰਮਲ ਤੌਰ ਉੱਤੇ ਸਵੈ-ਸੇਵਕਾਂ ਵੱਲੋਂ ਚਲਾਈਆਂ ਜਾਂਦੀਆਂ ਹਨ।
ਡੋਰ ਆਫ ਪੀਸ ਫਾਉਂਡੇਸ਼ਨ ਦੇ ਡਾਇਰੈਕਟਰ ਸੁਬਾਸ਼ ਬੈਂਸ ਨੇ ਕਿਹਾ ਕਿ ਅਮਰੀਕਾ ਵਿੱਚ ਅੰਦਾਜ਼ੇ ਮੁਤਾਬਕ 15 ਲੱਖ ਅਜਿਹੀਆਂ ਜੱਥੇਬੰਦੀਆਂ ਲੋਕਾਂ ਲਈ ਕੰਮ ਕਰਦੀਆਂ ਹਨ। ਰੂਸ ਵਿੱਚ ਇਨਾਂ ਦੀ ਗਿਣਤੀ 227,000 ਹੈ ਅਤੇ ਭਾਰਤ ਵਿੱਚ ਤਕਰੀਬਨ 20 ਲੱਖ ਗ਼ੈਰ-ਸਰਕਾਰੀ ਜੱਥੇਬੰਦੀਆਂ ਹਨ ਮਤਲਬ ਹਰੇਕ 600 ਭਾਰਤੀਆਂ ਪਿੱਛੇ ਇੱਕ ਜੱਥੇਬੰਦੀ ਕੰਮ ਕਰ ਰਹੀ ਹੈ। ਮੀਟਿੰਗ ਦੌਰਾਨ ਬੈਪਟਿਸਟ ਚੈਰੀਟੇਬਲ ਸੁਸਾਇਟੀ ਜਿਵੇਂ ਕਪੂਰਥਲਾ ਵਿੱਚ ਵਿਕਾਸ ਕਾਰਜ ਕਰ ਰਹੀ ਹੈ ੳਸੇ ਤਰਜ਼ ਤੇ ਜਲੰਧਰ ਜ਼ਿਲ੍ਹੇ ਵਿੱਚ ਵੀ ਕੀਤੇ ਜਾਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਅਰੁਨਵੀਰ ਅਟਵਾਲ ਨੇ ਕਿਹਾ ਕਿ ਚੜ੍ਹਦੇ ਮਾਰਚ ਵਿੱਚ ਜ਼ਿਲ੍ਹਾ ਜਲੰਧਰ ਵਿੱਚ ਸਕਿੱਲ ਡਿਪਾਰਟਮੈਂਟ ਸੈਂਟਰ ਖੋਲਿਆ ਜਾਵੇਗਾ ਅਤੇ ਬਾਕੀ ਰਹਿੰਦੇ ਵਿਕਾਸ ਕਾਰਜ ਸਮੇਂ ਸਮੇਂ ਤੇ ਅਮਲ ਵਿੱਚ ਲਿਆਂਦੇ ਜਾਣਗੇ । ਇਸ ਮੌਕੇ ਤੇ ਬ੍ਰਦਰ ਲੀ,ਬ੍ਰਦਰ ਸੰਜੇ ਵਰਮਾ,ਸਿਸਟਰ ਰਜੀਆ,ਬ੍ਰਦਰ ਅਜੇ ਕਲੇਰ,ਸਮਾਉਨ,ਪਵਨ ਪੌਲ ਆਦਿ ਹਾਜ਼ਰ ਸਨ ।

