ਕਪੂਰਥਲਾ ( ਗੌਰਵ ਮੜੀਆ ) ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਪੰਜਾਬ ਦੇ ਮੁੱਖ ਬੁਲਾਰੇ ਮਹਿੰਦਰ ਸਿੰਘ ਬਲੇਰ ਨੇ ਪਿੰਡ ਝੂਗੀਆਂ ਕਲਾਮ ਦੇ ਵਾਸੀਆਂ ਨਾਲ ਸਿਵਲ ਸਰਜਨ ਦਫਤਰ ਕਪੂਰਥਲਾ ਵਿਖੇ ਧਰਨਾ ਲਗਾਇਆ ਇਸ ਮੌਕੇ ਬਲੇਰ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਪਿੰਡ ਝੂਗੀਆਂ ਕਲਾਮ ਵਿਖੇ ਲੜਾਈ ਝਗੜਾ ਹੋਇਆ ਜਿਸ ਵਿਚ ਪੀੜਿਤ ਪੱਖ ਦੇ ਕਾਫੀ ਸੱਟਾਂ ਲੱਗੀਆਂ ਅਤੇ ਘਸੀਟਿਆ ਵੀ ਗਿਆ ਪ੍ਰੰਤੂ ਮੌਕੇ ਦੇ ਡਾਕਟਰ ਨੇ ਐਮ ਐਲ ਆਰ ਚ ਸਾਰਾ ਕੁਝ ਨਾਰਮਲ ਲਿੱਖ ਦਿੱਤਾ ਜਿਸਦੇ ਵਿਰੋਧ ਚ ਰਿਪੋਰਟ ਵਿਰੁੱਧ ਬੋਰਡ ਬੈਠਾਉਣ ਲਈ ਇਕ ਮੰਗ ਪੱਤਰ ਲੈਕੇ ਮੰਗਲਵਾਰ ਨੂੰ ਮਹਿੰਦਰ ਸਿੰਘ ਬਲੇਰ ਪੀੜਿਤ ਪਰਿਵਾਰ ਨਾਲ ਸਿਵਲ ਸਰਜਨ ਡਾਕਟਰ ਰਾਜੀਵ ਪਰਾਸ਼ਰ ਕੋਲ ਗਏ

ਪ੍ਰੰਤੂ ਸਿਵਲ ਸਰਜਨ ਨੇ ਮਹਿੰਦਰ ਸਿੰਘ ਬਲੇਰ ਨੂੰ ਘੱਟ ਬੰਦੇ ਲੈਕੇ ਦਫਤਰ ਅੰਦਰ ਆਉਣ ਲਈ ਕਿਹਾ ਜਿਆਦਾ ਬੰਦੇ ਲੈਕੇ ਆਉਣੇ ਹੈ ਤੇ ਬਾਹਰ ਚਲ ਜਾਓ ਏਨੀ ਗੱਲ ਤੋਂ ਬਾਦ ਬਲੇਰ ਅਤੇ ਸਿਵਲ ਸਰਜਨ ਦੀ ਗਰਮਾ ਗਰਮੀ ਹੋ ਗਈ ਤੇ ਬਲੇਰ ਸਾਰੇ ਸਾਥੀਆਂ ਨਾਲ ਦਫਤਰ ਬਾਹਰ ਧਰਨਾ ਲਗਾਕੇ ਬੈਠ ਗਏ ਅਤੇ ਸਿਵਲ ਸਰਜਨ ਖਿਲਾਫ ਨਾਰੇਬਾਜੀ ਕੀਤੀ ਥੋੜੀ ਦੇਰ ਬਾਦ ਪੀ ਸੀ ਆਰ ਟੀਮ ਨੇ ਆਕੇ ਮੌਕਾ ਸੰਭਾਲਿਆ ਫਿਰ ਸਿਵਲ ਸਰਜਨ ਨੇ ਦਫਤਰ ਬਾਹਰ ਆਕੇ ਧਰਨਾ ਕਾਰੀਆਂ ਨਾਲ ਗੱਲ ਕਰਕੇ ਪੀੜਿਤ ਪਰਿਵਾਰ ਦੀ ਐਮ ਐਲ ਆਰ ਦੀ ਜਾਂਚ ਲਈ ਬੋਰਡ ਬਣਾ ਦਿੱਤਾ ਇਸ ਮੌਕੇ ਰਾਣੀ ਪ੍ਰਧਾਨ,ਬੀਬੀ ਗੁਰਦੇਵ ਕੌਰ,ਕਸ਼ਮੀਰ ਸਿੰਘ ਨੰਬਰਦਾਰ,ਸਤਵਿੰਦਰ ਸਿੰਘ ,ਕੁਲਦੀਪ ਸਿੰਘ,ਬਲਬੀਰ ਸਿੰਘ ,ਸੁਰਿੰਦਰ ਸਿੰਘ, ਆਦਿ ਹਾਜ਼ਿਰ ਸਨ