ਕਪੂਰਥਲਾ 23 ਮਾਰਚ (ਗੌਰਵ ਮੜੀਆ) ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸ਼ਹਿਰ ਵਾਸੀਆਂ ਵੱਲੋਂ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਲਈ ਮਹਿੰਦਰ ਭਗਤ ਕੈਬਨਿਟ ਮੰਤਰੀ ਪੰਜਾਬ ਸਰਕਾਰ। ਡਾ: ਰਾਜ ਕੁਮਾਰ ਚੱਬੇਵਾਲ (ਐੱਮ. ਪੀ.) ਨੂੰ ਸਤਿਕਾਰ ਸਹਿਤ ਮਿਲੇ ਅਤੇ ਸੱਦਾ ਦਿੱਤਾ | ਇਸ ਦੌਰਾਨ ਸੰਸਥਾ ਦੇ ਸੰਸਥਾਪਕ ਅਤੇ ਡਾਇਰੈਕਟਰ ਗੁਰੂਦੇਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਚੇਲੇ ਸਵਾਮੀ ਸੱਜਣਾਨੰਦ ਜੀ ਨੇ ਉਨ੍ਹਾਂ ਨਾਲ ਸ਼੍ਰੀਮਦ ਭਾਗਵਤ ਕਥਾ ਦੇ ਅਧਿਆਤਮਿਕ ਮਹੱਤਵ ਅਤੇ ਸਮਾਜ ‘ਤੇ ਇਸ ਦੇ ਪ੍ਰਭਾਵ ਬਾਰੇ ਚਰਚਾ ਕੀਤੀ।

ਉਨ੍ਹਾਂ ਦੱਸਿਆ ਕਿ ਇਹ ਕਥਾ [29 ਮਾਰਚ ਤੋਂ 4 ਅਪ੍ਰੈਲ, 2025 ਤੱਕ] [ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ, ਸ਼ਾਲੀਮਾਰ ਬਾਗ, ਕਪੂਰਥਲਾ] ਕਰਵਾਈ ਜਾਵੇਗੀ। ਜਿਸ ਵਿੱਚ ਕਥਾਵਾਚਕ ਵਿਸ਼ਵ ਪ੍ਰਸਿੱਧ ਸਾਧਵੀ ਕਾਲਿੰਦੀ ਭਾਰਤੀ ਜੀ ਸੰਗਤਾਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਲੀਲਾਂ ਅਤੇ ਭਾਗਵਤ ਪੁਰਾਣ ਦੀਆਂ ਇਲਾਹੀ ਸਿੱਖਿਆਵਾਂ ਤੋਂ ਜਾਣੂ ਕਰਵਾਉਣਗੇ। ਸ਼੍ਰੀ ਮਹਿੰਦਰ ਭਗਤ, ਕੈਬਨਿਟ ਮੰਤਰੀ, ਪੰਜਾਬ ਸਰਕਾਰ ਅਤੇ ਡਾ: ਰਾਜ ਕੁਮਾਰ ਚੱਬੇਵਾਲ (ਐੱਮ. ਪੀ.) ਨੇ ਸੱਦਾ ਪ੍ਰਵਾਨ ਕੀਤਾ ਅਤੇ ਸੰਸਥਾਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

