ਕਰਤਾਰਪੁਰ (ਜਸਵੰਤ ਵਰਮਾ )ਐਮ. ਜੀ ਐਸ.ਐਮ ਜਨਤਾ ਕਾਲਜ ਕਰਤਾਰਪੁਰ ਵਿਖੇ ਪ੍ਰਿੰਸੀਪਲ ਪ੍ਰੋ. ਦਲਜੀਤ ਸਿੰਘ ਦੀ ਅਗਵਾਹੀ ਹੇਠ ਭਾਰਤ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਐੱਨ. ਐੱਸ. ਐੱਸ ਯੂਨਿਟ ਵੱਲੋਂ ‘ਵਿਸ਼ਵ ਵਾਤਾਵਰਨ’ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਦਲਜੀਤ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਨ ਨੂੰ ਸਰੁੱਖਿਅਤ ਕਰਨ ਦੀ ਜ਼ਿੰਮੇਵਾਰੀ ਕਿਸੇ ਇੱਕ ਵਿਅਕਤੀ ਜਾਂ ਕਿਸੇ ਇੱਕ ਸੰਸਥਾ ਦੀ ਨਹੀਂ ਸਗੋਂ ਧਰਤੀ ਦੇ ਵੱਸਦੇ ਹਰ ਇੱਕ ਬਸ਼ਿੰਦੇ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਉਹ ਆਪ ਵੀ ਵਾਤਾਵਰਨ ਦੀ ਸੰਭਾਲ ਕਰੇ ਤੇ ਦੂਜਿਆਂ ਨੂੰ ਵੀ ਵਾਤਾਵਰਨ ਦੀ ਸੰਭਾਲ ਪ੍ਰਤਿ ਜਾਗ੍ਰਿਤ ਕਰੇ।
ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਐਮ. ਐਲ. ਏ (ਹਲਕਾ ਕਰਤਾਰਪੁਰ ) ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਹਰੀ ਪਾਲ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਸ ਦਿਨ ਹਰ ਵਿਅਕਤੀ ਨੂੰ ਇੱਕ ਦਰਖ਼ਤ ਜ਼ਰੂਰ ਲਗਾਉਣਾ ਚਾਹੀਦਾ ਹੇ ਤਾਂ ਕਿ ਧਰਤੀ ਦਾ ਵਾਤਾਵਰਨ ਹਰਿਆ ਭਰਿਆ ਬਣਿਆ ਰਹੇ। ਇਸ ਸਮੇਂ ਕਾਲਜ ਦੇ ਸਕੱਤਰ ਹਰੀ ਪਾਲ, ਪ੍ਰੋਗਰਾਮ ਅਫ਼ਸਰ ਸਾਕਸ਼ੀ ਕਸ਼ੱਅਪ ਤੇ ਪ੍ਰੋ. ਸਰਦਾਰ ਬੂਟਾ ਸਿੰਘ ਨੇ ਐਨ. ਐਸ.ਐਸ ਦੇ ਵਲੰਟੀਅਰ ਨਾਲ ਪੌਦੇ ਲਾ ਕੇ ਸਮਾਜ ਨੂੰ ਵਾਤਾਵਰਨ ਦੀ ਸੰਭਾਲ ਦਾ ਪੈਗ਼ਾਮ ਦਿੱਤਾ।

