ਕਪੂਰਥਲਾ( ਗੌਰਵ ਮੜੀਆ ) ਗੁਰਦੁਆਰਾ ਸ੍ਰੀ ਸੰਗਤ ਸਾਹਿਬ ਮਾਰਕਫੈਡ ਚੌਕ ਕਪੂਰਥਲਾ ਦੀ ਇਮਾਰਤ ’ਚ ਲਾਇਫ ਕੇਅਰ ਫਾਊਡੈਸ਼ਨ ਚੈਰੀਟੇਬਲ ਲੈਬੋਰਟਰੀ ਦੀ ਸਥਾਪਨਾ ਹਿਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਨੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗਰੰਥ ਸਾਹਿਬ ਤੋਂ ਮੁਖ ਵਾਕ ਲਿਆ। ਇਸ ਉਪਰੰਤ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਮੈਬਰ ਨੇ ਆਪਣੇ ਕਰ ਕਮਲਾਂ ਨਾਲ ਲਾਇਫ ਕੇਅਰ ਫਾਊਡੈਸ਼ਨ ਚੈਰੀਟੇਬਲ ਲੈਬੋਰਟਰੀ ਦਾ ਉਦਘਾਟਨ ਕੀਤਾ ਅਪਣੇ ਉਦਘਾਟਨੀ ਭਾਸ਼ਨ ’ਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲਾਇਫ ਕੇਅਰ ਫਾਊਡੈਸ਼ਨ ਦੇ ਇਸ ਮਹਾਨ ਮਨੁਖਤਾ ਦੀ ਸੇਵਾ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਲਾਇਫ ਕੇਅਰ ਫਾਊਡੈਸ਼ਨ ਚੈਰੀਟੇਬਲ ਲੈਬੋਰਟਰੀ ਦੇ ਮੇਨੇਜਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਇਸ ਚੈਰੀਟੇਬਲ ਲੈਬੋਰਟਰੀ ਵਿਚ ਹਰ ਤਰਾਂ ਦੇ ਟੈਸਟ ਬਜਾਰ ਨਾਲੋਂ 75% ਤੱਕ ਘੱਟ ਰੇਟਾਂ ’ਤੇ ਕੀਤੇ ਜਾਣ ਗਏ। ਉਨ੍ਹਾਂ ਇਹ ਵੀ ਦਸਿਆ ਕਿ ਡਾਇਲਸੈਸ ਅਤੇ ਕੈਂਸਰ ਦੇ ਕੇਸਾਂ ਦੇ ਟੈਸਟ ਬਿਲਕੁਲ ਮੁਫਤ ਹੋਣ ਗਏ।

ਇਹ ਟੈਸਟ ਰੋਜਾਨਾ ਸਵੇਰੇ 7 ਵਜੇ ਤੋਂ 12 ਵਜੇ ਤੱਕ ਇਸ ਲੈਬੋਰਟਰੀ ਵਿਚ ਕੀਤੇ ਜਾਇਆ ਕਰਨ ਗਏ। ਇਸ ਮੋਕੇ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਦੇ ਜਨਰਲ ਸਕੱਤਰ ਮਹਿੰਦਰ ਪਾਲ ਸਿੰਘ ਬੇਦੀ ਨੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਤਹਿ ਦਿਲੋ ਧੰਨਵਾਦ ਕੀਤਾ ਅਤੇ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਨੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਗੁਰੂ ਘਰ ਵੱਲੋਂ ਸਿਰੋਪਾਓ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਅਤੇ ਲਾਇਫ ਕੇਅਰ ਫਾਊਡੈਸ਼ਨ ਚੈਰੀਟੇਬਲ ਦੀ 144ਵੀਂ ਲੈਬੋਰਟਰੀ ਕਾਇਮ ਕਰਨ ’ਤੇ ਸਮੂਹ ਸਟਾਫ ਦਾ ਬਹੁਤ ਬਹੁਤ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਕਰਮਬੀਰ ਸਿੰਘ ਚੰਦੀ ਹਲਕਾ ਇੰਚਰਾਜ ਕਪੂਰਥਲਾ, ਅਮਰਜੀਤ ਸਿੰਘ ਚੌਲਾਂਗ, ਸ੍ਰੀ ਗੁਰਪਾਲ ਸਿੰਘ, ਪ੍ਰਵਿੰਦਰ ਸਿੰਘ ਢੋਟ, ਕੰਵਰ ਇਕਬਾਲ ਸਿੰਘ, ਗੁਰਵਿੰਦਰ ਸਿੰਘ (ਸ਼ਬਦ ਚੌਕੀ ਜਥਾ), ਪ੍ਰੀਤ ਪਾਲ ਸਿੰਘ, ਹਰਭਜਨ ਸਿੰਘ ਮਾਂਹੂੰ, ਜਸਵੰਤ ਸਿੰਘ ਫੋਰਮੈਨ, ਹਰਦੀਪ ਸਿੰਘ, ਦਲਜੀਤ ਸਿੰਘ, ਰਵਿੰਦਰ ਸਿੰਘ ਸੈਣੀ, ਰਮਿੰਦਰ ਸਿੰਘ ਬੇਦੀ, ਵਜ਼ੀਰ ਸਿੰਘ, ਇਦੰਰਜੀਤ ਸਿੰਘ, ਉਕਾਰ ਸਿੰਘ, ਮਨਜੀਤ ਸਿੰਘ ਪ੍ਰਦੇਸੀ, ਕੁਲਵੰਤ ਸਿੰਘ ਸੋਹੀ, ਸਤਨਾਮ ਸਿੰਘ, ਫੁਮੰਨ ਸਿੰਘ, ਸਰੂਪ ਸਿੰਘ,ਹਰਜੀਤ ਸਿੰਘ ਆਦਿ ਹਾਜਰ ਹੋਏ।

