ਜਲੰਧਰ,11 ਫ਼ਰਵਰੀ : ਜ਼ਿਲਾ ਜਲੰਧਰ ਅੰਦਰਲੇ ਆਪ ਵਿਧਾਇਕਾਂ ਅਤੇ ਆਗੂਆਂ ਦੇ ਘਰਾਂ ਅੱਗੇ ਧਰਨੇ ਮੁਜ਼ਾਹਰਿਆਂ ਦੀ ਸ਼ੁਰੂਆਤ ਕਰਦਿਆਂ ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਵਲੋਂ ਪੁਲਿਸ ਰੋਕਾਂ ਨੂੰ ਤੋੜਦੇ ਹੋਏ ਆਪ ਵਿਧਾਇਕ ਸੀਤਲ ਅੰਗੂਰਾਲ ਦੇ ਘਰ ਅੱਗੇ 4 ਘੰਟੇ ਧਰਨਾ ਮੁਜ਼ਾਹਰਾ ਕੀਤਾ ਗਿਆ, ਇਹ ਲੋਕਾਂ ਬਸਤੀ ਦਾਨਸਮੰਦਾਂ ਵਿੱਚ ਦਾਖਲ ਹੋਣ ਸਾਰ ਹੀ ਲਗਾਈਆ ਗਈਆ ਸਨ, ਜੋ ਮੁਜਾਹਰਾਕਾਰੀਆਂ ਦੇ ਗੁੱਸੇ ਅੱਗੇ ਟਿੱਕ ਨਾ ਸਕੀਆਂ! ਧਰਨੇ ਦੀ ਸਮਾਪਤੀ ਉਪਰੰਤ ਮੁੱਖ ਮੰਤਰੀ ਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਲਤੀਫ਼ਪੁਰਾ ਦੇ ਟੁੱਟੇ ਘਰਾਂ ਦੀ ਮਿੱਟੀ ਦੀ ਮਠਿਆਈ ਦਾ ਡੱਬਾ ਵਿਧਾਇਕ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਭੇਜਿਆ ਗਿਆ!
ਇਸ ਤੋਂ ਪਹਿਲਾਂ ਧਰਨਾਕਾਰੀ ਲਤੀਫ਼ਪੁਰਾ ਮੋਰਚਾ ਸਥਾਨ ਵਿਖੇ ਇਕੱਠੇ ਹੋਏ, ਜਿੱਥੋਂ ਪੈਦਲ,ਮੋਟਰ ਸਾਇਕਲ,ਸਕਟੂਰਾਂ,ਟਰੈਕਟਰਾਂ ਅਤੇ ਹੋਰ ਮੋਟਰ ਗੱਡੀਆਂ ਉੱਤੇ ਸਵਾਰ ਹੋ ਕੇ ਮੁਜ਼ਾਹਰਾਂ ਕਰਦੇ ਹੋਏ ਸੀਤਲ ਅੰਗੂਰਾਲ ਦੇ ਘਰ ਨੇੜੇ ਧਰਨਾ ਸਥਾਨ ਉੱਤੇ ਪੁੱਜੇ!
ਇਸ ਮੌਕੇ ਆਗੂਆਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਕਿ 14 ਫ਼ਰਵਰੀ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ 21 ਫ਼ਰਵਰੀ ਨੂੰ ਆਪ ਆਗੂ ਸੁਰਿੰਦਰ ਸਿੰਘ ਸੋਢੀ ਦੇ ਘਰ ਅੱਗੇ ਧਰਨਾ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਪਾਰਲੀਮੈਂਟ ਜਿਮਨੀ ਚੋਣ ਵਿੱਚ ਆਪ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ!
ਆਗੂਆਂ ਨੇ ਕਿਹਾ ਕਿ ਲਤੀਫ਼ਪੁਰਾ ਦੇ ਲੋਕਾਂ ਦੇ ਘਰਾਂ ਉੱਪਰ ਬੁਲਡੋਜ਼ਰ ਚਲਾ ਕੇ ਉਹਨਾਂ ਦਾ ਸਭ ਕੁੱਝ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਕੰਮ ਧੰਦੇ ਵੀ ਖੋਹ ਲਏ ਗਏ!ਇਸ ਹਾਲਾਤ ਵਿੱਚ ਲਤੀਫ਼ਪੁਰਾ ਦੇ ਉਜਾੜੇ ਘਰਾਂ ਦੀ ਮਿੱਟੀ ਹੀ ਉਹ ਵਿਧਾਇਕ ਨੂੰ ਜਨਮ ਦਿਨ ਮੌਕੇ ਦੇ ਸਕਦੇ ਸਨ,ਜੋ ਉਹਨਾਂ ਵਿਧਾਇਕ ਨੂੰ ਮਠਿਆਈ ਵਾਲੇ ਡੱਬੇ ਵਿੱਚ ਭੇਜੀ!
ਆਗੂਆ ਕਿਹਾ ਕਿ ਲਤੀਫ਼ਪੁਰਾ ਲੋਕਾਂ ਦੇ ਉਜਾੜੇ ਵਾਲੀ ਜਗ੍ਹਾ ਮੁੜ ਵਸੇਬਾ ਕਰਵਾਉਣ, ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦਿਵਾਉਣ, ਦਰਜ ਝੂਠੇ ਕੇਸ ਰੱਦ ਕਰਵਾਉਣ,ਡਵੀਜ਼ਨ ਨੰਬਰ 6ਵਿਖੇ ਦਰਜ ਮੁਕੱਦਮਾ ਨੰਬਰ 23/2023 ਨਾਲ ਸੰਬੰਧਿਤ ਜਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰਾਉਣ ਅਤੇ ਕਮੇਟੀ ਮੈਂਬਰ ਮਿੰਟੂ ਦੇ ਆਰਜ਼ੀ ਘਰ ਦੀ ਕੰਧ ਟੱਪਣ, ਗੇਟ ਨੂੰ ਨੁਕਸਾਨ ਪਹੁੰਚਾਉਣ ਅਤੇ ਡਰਾਉਣ ਧਮਕਾਉਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ!
ਉਨਾਂ ਕਿਹਾ ਲਤੀਫ਼ਪੁਰਾ ਮੁੜ ਉਸ ਜਗ੍ਹਾ ਨਾ ਵਸਾਉਣ ਦਾ ਮਤਲੱਬ ਭਗਵੰਤ ਸਿੰਘ ਮਾਨ ਸਰਕਾਰ ਪਿੰਡਾਂ ਅਤੇ ਸਹਿਰਾਂ ਵਿੱਚ ਰਹਿਣ ਵਾਲੇ ਜਿਹਨਾਂ ਲੋਕਾਂ ਪਾਸ ਘਰਾਂ ਦੇ ਮਾਲਕੀ ਹੱਕ(ਰਜਿਸਟਰੀਆਂ) ਨਹੀਂ ਹਨ!ਉਹਨਾਂ ਲੋਕਾਂ ਦੇ ਘਰਾਂ ਉੱਪਰ ਵੀ ਬੁਲਡੋਜ਼ਰ ਚਲਾਉਣਾ ਚਾਹੁੰਦੀ ਹੈ! ਉਨ੍ਹਾਂ ਦਾਅਵਾ ਕਰਦਿਆ ਕਿਹਾ ਕਿ ਵਿਧਾਇਕ ਸੀਤਲ ਅੰਗੂਰਾਲ ਦੇ ਜੱਦੀ ਘਰ ਦਾ ਉਸਦੇ ਪਰਿਵਾਰ ਪਾਸ ਕੋਈ ਮਾਲਕੀ ਸਬੂਤ ਨਹੀਂ ਹੈ! ਉਨਾਂ ਕਿਹਾ ਕਿਸੇ ਵੀ ਪਰਿਵਾਰ ਦਾ ਉਜਾੜਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ!
ਇਸ ਮੌਕੇ ਮੋਰਚੇ ਦੇ ਆਗੂ ਸੰਤੋਖ਼ ਸਿੰਘ ਸੰਧੂ,ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਕਸ਼ਮੀਰ ਸਿੰਘ ਘੁੱਗਸ਼ੋਰ,ਡਾਕਟਰ ਗੁਰਦੀਪ ਸਿੰਘ ਭੰਡਾਲ,ਕਸ਼ਮੀਰ ਸਿੰਘ ਜੰਡਿਆਲਾ,ਸੁਖਜੀਤ ਸਿੰਘ ਡਰੋਲੀ,ਗੁਰਨਾਮ ਸਿੰਘ ਤੱਗੜ,ਅਨੀਤਾ ਸੰਧੂ,ਹਰਪ੍ਰੀਤ ਕੌਰ ਨੂਸੀ,ਪਿੰਦੂ ਬਾਸੀ,ਬਲਜਿੰਦਰ ਕੌਰ,ਚੰਨਣ ਸਿੰਘ ਬੁੱਟਰ,ਜਸਵੀਰ ਕੌਰ ਜੱਸੀ,ਸੁੱਖਪ੍ਰੀਤ ਕੌਰ, ਹਰਜਿੰਦਰ ਕੌਰ ਬਾਠ,ਮਿੰਟੂ,ਪਲਵਿੰਦਰ ਸਿੰਘ,ਵਿਜੈ ਯਾਦਵ,ਮਨਜਿੰਦਰ ਸਿੰਘ ਕਪੂਰਥਲਾ , ਲਖਵੀਰ ਸਿੰਘ ਸੌਂਟੀ,ਬਲਕਾਰ ਸਿੰਘ ਧੰਨੋਵਾਲੀ ਅਤੇ ਰਵਿੰਦਰ ਸਿੰਘ ਕੋਲੀਆਂ ਵਾਲ ਆਦਿ ਨੇ ਸੰਬੋਧਨ ਕੀਤਾ!

