By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪਿਛਲੇ ਦਿਨੀ ਸੁਲਤਾਨਪੁਰ ਲੋਧੀ ਵਿਖੇ ਹੋਇਆ ਗੋਲੀ ਕਾਂਡ ਮਹਾ ਨਿੰਦਣ ਯੋਗ —ਵਾਲੀਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪਿਛਲੇ ਦਿਨੀ ਸੁਲਤਾਨਪੁਰ ਲੋਧੀ ਵਿਖੇ ਹੋਇਆ ਗੋਲੀ ਕਾਂਡ ਮਹਾ ਨਿੰਦਣ ਯੋਗ —ਵਾਲੀਆ
JalandharKapurthla

ਪਿਛਲੇ ਦਿਨੀ ਸੁਲਤਾਨਪੁਰ ਲੋਧੀ ਵਿਖੇ ਹੋਇਆ ਗੋਲੀ ਕਾਂਡ ਮਹਾ ਨਿੰਦਣ ਯੋਗ —ਵਾਲੀਆ

Talk Hindustan
Last updated: 2023/11/29 at 9:44 PM
Talk Hindustan
Share
5 Min Read
ਪਿਛਲੇ ਦਿਨੀ ਸੁਲਤਾਨਪੁਰ ਲੋਧੀ ਵਿਖੇ ਹੋਇਆ ਗੋਲੀ ਕਾਂਡ ਮਹਾ ਨਿੰਦਣ ਯੋਗ —ਵਾਲੀਆ
SHARE

ਕਪੂਰਥਲਾ (ਗੌਰਵ ਮੜੀਆ ) ਅੱਜ ਪ੍ਰੈਸ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਤੋਂ ਹਲਕਾ ਇੰਚਾਰਜ ਐਚ ਐਸ ਵਾਲੀਆ ਨੇ ਕਿਹਾ ਕਿ ਪਿਛਲੇ ਦਿਨੀ ਗੁਰਪੂਰਬ ਦੇ ਪਾਵਨ ਪਵਿੱਤਰ ਦਿਹਾੜੇ ਨੂੰ ਸਮਰਪਿਤ ਜੋ ਸੰਗਤਾਂ ਦਾ ਇਕੱਠ ਸੁਲਤਾਨਪੁਰ ਵਿਖੇ ਨਤਮਸਤਕ ਹੋਣ ਜਾ ਰਿਹਾ ਸੀ ਉਹਨਾਂ ਵਿੱਚ ਦਹਿਸ਼ਤ ਦਾ ਮਾਹੌਲ ਮੌਜੂਦਾ ਸਰਕਾਰ ਨੇ ਪਾ ਕੇ ਬਹੁਤ ਮਾੜਾ ਕੰਮ ਕੀਤਾ ਹੈ। ਐਚਐਸ ਵਾਲੀਆ ਨੇ ਕਿਹਾ ਕਿ ਅਖੰਡ ਪਾਠ ਸਾਹਿਬ ਚਲਦਿਆਂ ਤੇ ਪਾਠ ਕਰਦੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਉੱਪਰ ਸਵੇਰੇ ਤੜਕਸਾਰ 4 ਵਜੇ ਜੋ ਪੰਜਾਬ ਪੁਲਿਸ ਕਪੂਰਥਲਾ ਨੇ ਗੋਲੀ ਚਲਾਈ ਹੈ ਤੇ ਉਹਨਾਂ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਹੀਦ ਹੋਇਆ ਹੈ ਉਸ ਦਾ ਜਿੰਮੇਵਾਰ ਕੌਣ ਹੈ

ਐਚਐਸ ਵਾਲੀਆਂ ਨੇ ਇਹ ਵੀ ਪੁੱਛਿਆ ਕਿ ਜੋ ਗੋਲੀ ਚੱਲੀ ਹੈ ਉਹ ਕਿਸ ਦੇ ਹੁਕਮਾਂ ਨਾਲ ਚੱਲੀ ਹੈ ਹੋਮ ਮਿਨਿਸਟਰ ਦੇ ਹੁਕਮਾਂ ਨਾਲ ਚੱਲੀ ਹੈ ਜਾ ਮੁੱਖ ਮੰਤਰੀ ਦੇ ਹੁਕਮਾਂ ਨਾਲ ਚੱਲੀ ਹੈ ਜਾਂ ਫਿਰ ਕਿਸੇ ਹੋਰ ਦੇ ਹੁਕਮਾਂ ਨਾਲ ਚੱਲੀ ਹੈ। ਉਹਨਾਂ ਨੇ ਕਿਹਾ ਕਿ ਹੱਦ ਤਾਂ ਉਦੋਂ ਹੋ ਗਈ ਕਿ ਜਿਹੜੀ ਪੁਲਿਸ ਗੋਲੀਆਂ ਚਲਾਉਣ ਵਾਲੀ ਹੈ,ਜਿਹੜੀ ਕਪੂਰਥਲਾ ਦੀ ਪੁਲਿਸ ਸਵੇਰੇ ਤੜਕਸਾਰ 4 ਵਜੇ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਕੇ ਗੋਲੀਕਾਂਡ ਕਰ ਰਹੀ ਹੈ ਉਸੇ ਪੁਲਿਸ ਦੇ ਹੈਡ ਯਾਨੀ ਕਿ ਐਸਐਸਪੀ ਕਪੂਰਥਲਾ ਨੂੰ ਹੀ ਇੱਕ ਮਨਘੜਤ ਐਸਆਈਟੀ ਬਣਾ ਕੇ ਉਸਦਾ ਇਨਚਾਰਜ ਲਾਇਆ ਗਿਆ ਹੈ!

ਉਹਨਾਂ ਕਿਹਾ ਕਿ ਅਸੀਂ ਅਗਲੇ 24 ਘੰਟਿਆਂ ਦੇ ਵਿੱਚ ਵਿੱਚ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮਿਲ ਕੇ ਇੱਕ ਮੰਗ ਪੱਤਰ ਦੇਵਾਂਗੇ ਜਿਸ ਮੰਗ ਪੱਤਰ ਵਿੱਚ ਇਹ ਲਿਖਿਆ ਹੋਏਗਾ ਕਿ ਜੋ ਸਿੱਟ ਬਣੀ ਹੈ ਉਹ ਸਿੱਟ ਦਾ ਇੰਚਾਰਜ ਐਸਐਸਪੀ ਨਹੀਂ ਕੋਈ ਹੋਰ ਇੰਡੀਪੈਂਡੈਂਟ ਏਜੰਸੀ ਯਾਨੀ ਕਿ ਸੀਬੀਆਈ ਜਾਂ ਕੋਈ ਹੋਰ ਵੱਡੀ ਏਜੰਸੀ ਕੋ ਇਹ ਜਾਂਚ ਕਰਾਈ ਜਾਵੇ ਤਾਂ ਕਿ ਸੱਚ ਸਾਹਮਣੇ ਆਵੇ ਕਿ ਗੋਲੀ ਅਕਸਰ ਚਲਾਈ ਕਿੰਨੇ ਹੈ! ਐਚ ਐਸ ਵਾਲੀਆ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਵਰਕਰਾਂ ਦੇ ਨਾਲ ਇੱਥੇ ਪ੍ਰੈਸ ਮੀਡੀਆ ਨਾਲ ਮੁਖਾਪਿਤ ਹੋਏ ਔਰ ਉਹਨਾਂ ਨੇ ਕਿਹਾ ਕਿ ਇਸ ਗੋਲੀ ਕਾਂਡ ਦੇ ਸਾਰੀ ਅਕਾਲੀ ਦਲ ਪੁਰਜ਼ੋਰ ਨਿੰਦਾ ਕਰਦੀ ਹੈ।

ਇਸ ਮੌਕੇ ਐਚ ਐਸ ਵਾਲੀਆ ਨੇ ਤਿੱਖੇ ਤੇਵਰ ਕਰਦਿਆਂ ਇਹ ਗੱਲ ਕਹੀ ਕਿ ਇੰਦਰਾ ਗਾਂਧੀ ਨੇ ਜੋ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਾ ਕੇ ਬੇਅਦਬੀ ਕੀਤੀ ਸੀ, ਅੱਜ ਸੁਲਤਾਨਪੁਰ ਲੋਧੀ ਵਿਖੇ ਹੋਈ ਬੇਅਦਬੀ ਉਸ ਬੇਅਦਬੀ ਨਾਲੋਂ ਘੱਟ ਨਹੀਂ ਹੈ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਸਵੇਰੇ 4 ਵਜੇ ਤੜਕਸਾਰ ਜਦੋਂ ਪਾਠ ਕਰ ਰਹੀਆਂ ਸਨ ਜਦੋਂ ਅਖੰਡ ਪਾਠ ਸਾਹਿਬ ਦੇ ਪਾਠ ਚੱਲ ਰਹੇ ਸਨ ਉਸ ਟਾਈਮ ਇਡਾ ਕੀ ਜਰੂਰੀ ਸੀ ਪੁਲਿਸ ਨੂੰ ਕਿ ਅੰਦਰ ਵੜ ਕੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਤੇ ਜਿਸ ਵਿੱਚ ਪੁਲਿਸ ਦਾ ਇੱਕ ਮੁਲਾਜ਼ਮ ਵੀ ਸ਼ਹੀਦ ਹੋ ਗਿਆ !ਉਹਨਾਂ ਨੇ ਕਿਹਾ ਸੀ ਕਿ ਬਾਬਾ ਬਲਬੀਰ ਸਿੰਘ ਜੀ ਜਾਂ ਬਾਬਾ ਮਾਨ ਸਿੰਘ ਜੀ ਉਹ ਕਿਸੇ ਦੇ ਹੱਕ ਚ ਨਹੀਂ ਕਿਸੇ ਦੇ ਦੁਸ਼ਮਣ ਨਹੀਂ,ਪਰ ਸ਼੍ਰੋਮਣੀ ਅਕਾਲੀ ਦਲ ਇੱਕੋ ਸਵਾਲ ਬਾਰ-ਬਾਰ ਪੁੱਛਦੀ ਹੈ ਕਿ ਜਦੋਂ ਗੋਲੀ ਚੱਲੀ ਉਹ ਕਿਸ ਦੇ ਹੁਕਮਾਂ ਨਾਲ ਚੱਲੀ!

ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਮਸਲੇ ਇਦਾਂ ਦੇ ਹੋ ਜਾਂਦੇ ਹਨ ਜਿਹੜੇ ਆਪਸ ਵਿੱਚ ਬੈਠ ਕੇ ਨਬੇੜੇ ਜਾ ਸਕਦੇ ਹਨ.ਇਹ ਕੰਮ ਪਹਿਲਾਂ ਹੀ ਬੈਠ ਕੇ ਨਿਬੇੜਿਆ ਜਾ ਸਕਦਾ ਸੀ! ਉਹਨਾਂ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ ਇੱਕ ਰਿਪੋਰਟਰ ਜਦੋਂ ਇਹ ਸਾਰੀ ਘਟਨਾ ਕਰਮ ਨੂੰ ਆਪਣੇ ਮੋਬਾਈਲ ਤੇ ਆਪਣੇ ਕੈਮਰੇ ਦੇ ਵਿੱਚ ਵੀਡੀਓ ਬਣਾ ਰਿਹਾ ਸੀ ਪੁਲਿਸ ਨੇ ਉਸ ਉੱਪਰ ਵੀ ਹਮਲਾ ਕਰਕੇ ਉਸਦੀਆਂ ਦੋਨੋਂ ਹੱਥਾਂ ਦੀਆਂ ਉਗਲੀਆਂ ਤੋੜ ਦਿੱਤੀਆਂ ਜੋ ਅੱਜ ਜੇਰੇ ਇਲਾਜ ਹੈ

ਉਹਨਾਂ ਦੇ ਨਾਲ ਇਸ ਵੇਲੇ ਜਥੇਦਾਰ ਜਗੀਰ ਸਿੰਘ ਵਡਾਲਾ ਸਾਬ ਸਾਬਕਾ ਪ੍ਰਧਾਨ, ਅਮਰਬੀਰ ਸਿੰਘ ਲਾਲੀ ਸਾਬਕਾ ਚੇਅਰਮੈਨ,ਦਲਵਿੰਦਰ ਸਿੰਘ ਸਿੱਧੂ ਸਾਬਕਾ ਜਿਲਾ ਪਰਿਸ਼ਦ ਚੇਅਰਮੈਨ,ਦਲਜੀਤ ਸਿੰਘ ਬਸਰਾ ਸਾਬਕਾ ਬਲੋਕ ਸੰਮਤੀ ਚੇਅਰਮੈਨ, ਅਸ਼ੋਕ ਭਗਤ MC, ਹਰਬੰਸ ਸਿੰਘ ਵਾਲੀਆ ਸਾਬਕਾ ਕੌਂਸਲਰ,ਵਰਿੰਦਰ ਕਲਿਆਨੀ ,ਪਰਮਿੰਦਰ ਸਿੰਘ ਬੋਬੀ,ਅਜੇ ਬਬਲਾ,ਹਰਜਿੰਦਰ ਸਿੰਘ ਖਾਨੋਵਾਲ ਸਾਬਕਾ ਮੈਂਬਰ ਬਲੋਕਸ ਸੰਮਤੀ ,ਜੋਲੀ ਨਿਜਰ, ਕ੍ਰਿਸ਼ਨ ਟੰਡਨ,ਮਿੰਟਾ ਸਿੱਧੂ,ਜਸਵੰਤ ਸਿੰਘ ਲਾਲੀ ਬਰਿੰਦਪੁਰ,ਗੁਰਮੇਲ ਸਿੰਘ ਗਿੱਲ ਸਿੱਧਵਾਂ ਦੋਨਾਂ,ਜਰਨੈਲ ਸਿੰਘ ਨੱਥੂਚਾਹਲ ,ਜਰਨੈਲ ਸਿੰਘ ਬਾਜਵਾ,ਦਿਨੇਸ਼ ਕੁਮਾਰ,ਪ੍ਰੀਤਮ ਸਿੰਘ ਡੈਨਵਿੰਡ,ਜਸਬੀਰ ਸਿੰਘ ਕਾਂਜਲੀ,ਕਰਨੈਲ ਸਿੰਘ ਵਿਲਾ ਕੋਠੀ,ਸੰਪੂਰਨ ਸਿੰਘ,ਪਰਮਜੀਤ ਸਿੰਘ ਦੁਆਬਾ ਪ੍ਰਧਾਨ ਪੈਟਰੋਲ ਪੰਪ ਐਸੋਸੀਏਸ਼ਨ ਪੰਜਾਬ,ਪਰਮਜੀਤ ਸਿੰਘ ਢੋਟ,ਰਣਜੀਤ ਸਿੰਘ ਲੱਖਣ ਖੁਰਦ ,ਗੁਰਪ੍ਰੀਤ ਸਿੰਘ ਸੋਨਾ, ਮਲਕੀਤ ਸਿੰਘ ਪੀਨਾ,ਅਵਤਾਰ ਸਿੰਘ ਮੁਸ਼ਕ ਵੇਦ, ਸੰਜੀਵ ਕੁਮਾਰ ਹੈਪੀ, ਮੱਖਣ ਸਿੰਘ ਗੋਸਲ, ਰਾਕੇਸ਼ ਗੁਪਤਾ ਵਾਰਡ ਨੰਬਰ 23 ਤੇ ਹੋਰ ਬਹੁਤ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ

TAGGED: administration
Share This Article
Facebook Twitter Whatsapp Whatsapp Telegram Copy Link
Share
Previous Article ਬੀਬੀ ਭਾਨੀ ਇਸਤਰੀ ਸੇਵਾ ਸੋਸਾਇਟੀ ਵੱਲੋਂ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਮਨਾਇਆ ਗਿਆ ਗੁਰਪੁਰਬ ਬੀਬੀ ਭਾਨੀ ਇਸਤਰੀ ਸੇਵਾ ਸੋਸਾਇਟੀ ਵੱਲੋਂ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਮਨਾਇਆ ਗਿਆ ਗੁਰਪੁਰਬ
Next Article ਆਪ ਆਗੂਆਂ ਦੇ ਵਫਦ ਨੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਨਾਲ ਕੀਤੀ ਮੁਲਾਕਾਤ ਆਪ ਆਗੂਆਂ ਦੇ ਵਫਦ ਨੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਨਾਲ ਕੀਤੀ ਮੁਲਾਕਾਤ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?