ਕਪੂਰਥਲਾ 11 ਅਗਸਤ (ਗੌਰਵ ਮੜੀਆ ) 09 ਅਗਸਤ 2024 ਨੂੰ ਪੂਰੇ ਪੰਜਾਬ ਦੇ ਨਰਸਿੰਗ ਅਫ਼ਸਰਾਂ ਦੀ ਸੂਬਾ ਪੱਧਰੀ ਮੀਟਿੰਗ ਜ਼ਿਲ੍ਹਾ ਹਸਪਤਾਲ਼ ਮੋਹਾਲੀ ਵਿਖੇ ਕੀਤੀ ਗਈ। ਜਿਸ ਵਿੱਚ ਸਰਬਸੰਮਤੀ ਨਾਲ਼ ਸਟੇਟ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਐਸੋਸੀਏਸ਼ਨ ਦਾ ਮਕਸਦ ਨਰਸਿੰਗ ਕੇਡਰ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਦਰਪੇਸ਼ ਮੁਸ਼ਕਿਲਾਂ ਪ੍ਰਤੀ ਸਰਕਾਰ ਦਾ ਧਿਆਨ ਖਿੱਚਣ ਅਤੇ ਸਿਹਤ ਸੇਵਾਵਾਂ ਵਿੱਚ ਨਰਸਿੰਗ ਕੇਡਰ ਦੀ ਮਹੱਤਤਾ ਨੂੰ ਮਾਣ ਸਤਿਕਾਰ ਦਿਵਾਉਣਾ ਹੈ। ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ, ਪੰਜਾਬ ਦੇ ਅਹੁਦੇਦਾਰਾਂ ਵਿੱਚ ਸਰਬ ਸਹਿਮਤੀ ਨਾਲ਼ ਕੁਲਵਿੰਦਰ ਕੌਰ ਕੰਵਲ( ਕਪੂਰਥਲਾ) ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਸਿਵਲ ਹਸਪਤਾਲ ਕਪੂਰਥਲਾ ਦੇ ਸਟਾਫ਼ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ ਕੁਲਵਿੰਦਰ ਕੌਰ ਕੰਵਲ ਦੇ ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਐਸ ਐਮ ਓ ਡਾ. ਸੰਦੀਪ ਧਵਨ, ਸਿਸਟਰ ਦਲਜੀਤ ਕੌਰ , ਜਸਵੀਰ ਕੌਰ, ਸੰਦੀਪ ਕੌਰ, ਹਰਸਿਮਰਨ ਸਿੰਘ ਅਤੇ ਸਮੂਹ ਨਰਸਿੰਗ ਸਟਾਫ਼ ਵੱਲੋਂ ਕੁਲਵਿੰਦਰ ਕੰਵਲ ਨੂੰ ਇਸ ਉਪਲਭਦੀ ਲਈ ਸਨਮਾਨਿਤ ਕਰ ਕੇ ਮੁਬਾਰਕਬਾਦ ਦਿੱਤੀ ਗਈ।ਇਸ ਸਮੇਂ ਸਮੂਹ ਨਰਸਿੰਗ ਸਟਾਫ਼ ਹਾਜ਼ਰ ਸੀ।