ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਅਤੇ ਬੁੱਧੀ ਜੀਵੀਆਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਰੱਖਣਾ ਸਰਕਾਰਾਂ ਦੀ ਨੀਅਤ ਤੇ ਸਵਾਲੀਆ ਨਿਸ਼ਾਨ – ਸੁਖਵਿੰਦਰ ਸਿੰਘ ਸਭਰਾ
ਜਲੰਧਰ 1 ਫ਼ਰਵਰੀ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਚੰਡੀਗੜ੍ਹ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਤਾ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਅਤੇ ਬੁੱਧੀ ਜੀਵੀਆਂ ਨੂੰ ਜੇਲ੍ਹਾਂ ਵਿੱਚੋਂ ਰਿਹਾ ਕਰਵਾਉਣ ਵਾਸਤੇ ਲੱਗੇ ਮੋਰਚੇ ਵਾਸਤੇ ਵਿਸ਼ਾਲ ਜਥਾ ਰਵਾਨਾ ਕੀਤਾ ਗਿਆ ।

ਇਸ ਮੋਕੇ ਤੇ ਪ੍ਰੈੱਸ ਨਾਲ ਗੱਲ ਕਰਦਿਆਂ ਜਥੇਬੰਦੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਤਾ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਅਤੇ ਬੁੱਧੀ ਜੀਵੀਆਂ ਨੂੰ ਜੇਲ੍ਹਾਂ ਵਿੱਚੋਂ ਰਿਹਾ ਕਰਵਾਉਣ ਵਾਸਤੇ ਮੋਰਚੇ ਲੱਗੇ ਨੂੰ ਇੰਨਾਂ ਸਮਾ ਬੀਤਣ ਦੇ ਬਾਵਜੂਦ ਵੀ ਸਰਕਾਰ ਇਨਸਾਫ਼ ਦੇਣ ਵੱਲ ਧਿਆਨ ਨਹੀਂ ਦੇ ਰਹੀ

ਇਹ ਸਰਕਾਰ ਦੀ ਕਾਰਗੁਜ਼ਾਰੀ ਅਤੇ ਨੀਅਤ ਤੇ ਸਵਾਲੀਆ ਨਿਸ਼ਾਨ ਹੈ ।ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਲਖੀਮ ਪੁਰ ਖੀਰੀ ਹੱਤਿਆ ਕਾਂਡ ਦੇ ਮਾਸਟਰ ਪਲੇਨਰਾਂ ਨੂੰ ਜੇਲ੍ਹ ਵਿੱਚ ਸੁੱਟਿਆ ਜਾਵੇ , ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾ ਅਤੇ ਹੋਰ ਬੁੱਧੀ ਜੀਵੀਆਂ ਨੂੰ ਰਿਹਾਅ ਕੀਤਾ ਜਾਵੇ , ਦਿਲੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ 5 ਲੱਖ ਰੂ ਦੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੋਕਰੀ ਅਤੇ ਪਰਿਵਾਰ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ,

ਪੰਜਾਬ ਭਰ ਵਿੱਚ ਪੂਰਨ ਤੌਰ ਤੇ ਨਸ਼ਾ ਬੰਦ ਕੀਤਾ ਜਾਵੇ, ਸਤਲੁਜ , ਬਿਆਸ, ਆਦਿ ਦਰਿਆਵਾਂ ਅਤੇ ਨਹਿਰਾਂ ਵੇਈਂਆਂ ਵਿੱਚ ਪੇਂਦਾ ਦੂਸ਼ਿਤ ਪਾਣੀ ਬੰਦ ਕੀਤਾ ਜਾਵੇ , ਫ਼ੈਕਟਰੀਆਂ ਤੇ ਵਾਟਰ ਟਰੀਟਮੈਂਟ ਪਲਾਂਟ ਲਾਜ਼ਮੀ ਕੀਤੇ ਜਾਣ ਅਤੇ ਉਹਨਾਂ ਦਾ ਨਿਰੀਖਣ ਕਰਕੇ ਚਾਲੂ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਜਲੰਧਰ ,ਲੁਧਿਆਣੇ ,ਫ਼ਿਲੋਰ ਸਮੇਤ ਹੋਰ ਸ਼ਹਿਰਾਂ ਦੇ ਸੀਵਰੇਜ ਅਤੇ ਫ਼ੈਕਟਰੀਆਂ ਦਾ ਗੰਦਾ ਪਾਣੀ ਸੋਧ ਕੇ ਨਹਿਰਾ ਰਾਹੀ ਖੇਤੀ ਬਾੜੀ ਲਈ ਦਿੱਤਾ ਜਾਵੇ,
ਪੰਜਾਬ ਭਰ ਵਿੱਚ ਨਹਿਰ ਪ੍ਰਬੰਧ ਠੀਕ ਕਰਕੇ ਪਾਣੀ ਟੇਲਾਂ ਤੱਕ ਪਹੁੰਚਾਇਆਂ ਜਾਵੇਂ । ਉਹਨਾਂ ਡਾ.ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨ, 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ, ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤਾ ਭਾਰੀ ਵਾਧਾ ਵਾਪਸ ਲੈਣ ਦੀ ਮੰਗ ਕੀਤੀ ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ,ਸਲਵਿੰਦਰ ਸਿੰਘ ਜਾਣੀਆਂ, ਸਰਵਣ ਸਿੰਘ ਬਾਊਪੁਰ, ਸਤਨਾਮ ਸਿੰਘ ਰਾਈਵਾਲ, ਨਿਰਮਲ ਸਿੰਘ ਕਪੂਰਥਲਾ, ਨਿਸ਼ਾਨ ਸਿੰਘ ਨਡਾਲਾ, ਪੁਸ਼ਪਿੰਦਰ ਸਿੰਘ ਸੋਢੀ, ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਮੇਜਰ ਸਿੰਘ ਪੱਡਾ , ਤਰਸੇਮ ਸਿੰਘ ,ਰਣਜੋਧ ਸਿੰਘ ,ਨਿਰਮਲ ਸਿੰਘ , ਜਸਕਰਨ ਸਿੰਘ ਤਲਵਿੰਦਰ ਸਿੰਘ ਜਾਣੀਆਂ ,ਮੱਖਣ ਸਿੰਘ ਨੱਲ, ਜਗਤਾਰ ਸਿੰਘ ਚੱਕ ਬਾਹਮਣੀਆਂ , ਸਕੱਤਰ ਸਿੰਘ ਕੋਟਲਾ,ਕੰਧਾਰਾ ਸਿੰਘ ਅੰਮ੍ਰਿਤਸਰ, ਜਰਨੈਲ ਸਿੰਘ ਨੂਰਦੀ ਦਿਆਲ ਸਿੰਘ ਮੀਆਵਿੰਡ,ਧੰਨਾ ਸਿੰਘ ਲਾਲੂਘੁੰਮਣ , ਦਿਲਬਾਗ ਸਿੰਘ ਪਹੁਵਿੰਡ , ਜੁਗਰਾਜ ਸਿੰਘ ਰਾਜਸਥਾਨੀ, ਨਿਰੰਜਨ ਸਿੰਘ ਬਗਰਾੜੀ, ਦਲਬੀਰ ਸਿੰਘ ਭੂਰਾ, ਮੁਖਤਿਆਰ ਸਿੰਘ ਬਿਹਾਰੀ ਪੁਰ , ਗੁਰਦੇਵ ਸਿੰਘ ਗੱਗੋਮਾਹਲ,, ਅੰਗਰੇਜ਼ ਸਿੰਘ ਸਹਿੰਸਰਾ,ਅਮਰ ਸਿੰਘ ਸਭਰਾ, ਸੰਦੀਪ ਸਿੰਘ ਜ਼ੀਰਾ, ਬਲਵਿੰਦਰ ਸਿੰਘ ਚੋਹਕਾ,ਅਜੀਤ ਸਿੰਘ ਚੰਬਾ ,ਪੂਰਨ ਸਿੰਘ ਵਰਨਾਲਾ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਹਰ ਵਰਗ ਦੇ ਲੋਕ ਹਾਜ਼ਰ ਸਨ

