ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਵੱਲੋ ਪੰਜਾਬ ਭਰ ਵਿੱਚ 11 ਥਾਂਵਾਂ ਤੇ ਰੇਲਾਂ ਦੇ ਚੱਕੇ ਕੀਤੇ ਗਏ ਜਾਮ
ਜਲੰਧਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਵੱਲੋ ਮਿਥੇ ਹੋਰ ਸਾਂਝੇ ਪ੍ਰੋਗਰਾਮ ਤਹਿਤ ਪੰਜਾਬ ਭਰ ਵਿੱਚ ਰੇਲਾਂ ਦੇ ਚੱਕੇ ਜਾਮ ਕੀਤੇ ਗਏ ਅਤੇ ਜੰਮ ਕੇ ਨਾਹਰੇਬਾਜ਼ੀ ਵੀ ਕੀਤੀ ਗਈ ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਧਰਨਾ ਦਿਤਾ ਗਿਆ ਅਤੇ ਰੇਲਾਂ ਦਾ ਚੱਕਾ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਵਿਰੋਧੀ ਨਾਰੇਬਾਜੀ ਵੀ ਕੀਤੀ ਗਈ ,ਇਸੇ ਹੀ ਤਰਜ਼ ਤੇ ਜਿਲਾ ਜਲੰਧਰ ਵਿਖੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਦੀ ਅਗਵਾਈ ਵਿੱਚ ਜਲੰਧਰ ,ਕਪੂਰਥਲਾ ਅਤੇ ਹੁਸ਼ਿਆਰਪੁਰ ਵੱਲੋ ਸਾਂਝੇ ਤੋਰ ਤੇ ਮੋਰਚਾ ਖੋਲਿਆ ਗਿਆ ।ਇਸ ਮੋਕੇ ਤੇ ਮੰਚ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ,ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ,ਸੂਬਾਈ ਆਗੂ ਸਲਵਿੰਦਰ ਸਿੰਘ ਜਾਣੀਆਂ ਜਲੰਧਰ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਜਿਲਾ ਸਕੱਤਰ ਜਰਨੈਲ ਸਿੰਘ ਰਾਮੇ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਸੀ ਮੀਤ ਪ੍ਰਧਾਨ ਸਤਨਾਮ ਸਿੰਘ ਰਾਈਵਾਲ ਅਤੇ ਨਿਰਮਲ ਸਿੰਘ ਢੰਡੋਵਾਲ ,
ਜਲੰਧਰ ਜਿਲਾ ਖਜਾਨਚੀ ਜਗਦੀਸ਼ ਸਿੰਘ ਚੱਕ ਬਾਹਮਣੀਆਂ ,ਮੀਤ ਖਜਾਨਚੀ ਰਜਿੰਦਰ ਸਿੰਘ ਨੰਗਲਅੰਬੀਆਂ ,ਲਵਪ੍ਰੀਤ ਸਿੰਘ ਕੋਟਲੀ,ਜਿਲਾ ਆਗੂ ਕਿਸ਼ਨ ਦੇਵ ਮਿਆਣੀ,ਰਣਜੀਤ ਸਿੰਘ ਬੱਲ ਨੌਂ,ਅਵਤਾਰ ਸਿੰਘ ਢੱਡਾ,ਕਪੂਰਥਲਾ ਜਿਲਾ ਪ੍ਰਧਾਨ ਸਰਵਣ ਸਿੰਘ ਬਾਉਪੁਰ,ਜਿਲਾ ਸਕੱਤਰ ਨਿਰਮਲ ਸਿੰਘ ਮੰਡ,ਜਿਲਾ ਖਜਾਨਚੀ ਹਾਕਮ ਸਿੰਘ ,ਸੀ ਮੀ ਪ੍ਰਧਾਨ ਜਗਮੋਹਨ ਦੀਪ ਸਿੰਘ ਨਡਾਲਾ,ਪਰਮਜੀਤ ਸਿੰਘ ਪੱਕੇ ਕੋਠੇ,ਜਿਲਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ,ਜਿਲਾ ਸੰਗਠਨ ਸਕੱਤਰ ਸ਼ੇਰ ਸਿੰਘ ਮਾਹੀਵਾਲ ,ਨਿਸ਼ਾਨ ਸਿੰਘ ,ਸੁਖਦੇਵ ਸਿੰਘ ਸੇਕਟਰੀ ,ਨਸ਼ੱਤਰ ਸਿੰਘ ਬਿਜਲੀ ਨੰਗਲ,ਹਰਵਿੰਦਰ ਸਿੰਘ ਉੱਚਾ,ਪਿਆਰਾ ਸਿੰਘ ,ਹੁਸ਼ਿਆਰਪੁਰ ਜਿਲਾ ਪ੍ਰਧਾਨ ਪਰਮਜੀਤ ਸਿੰਘ ਭੋਲ਼ਾ ,ਜਿਲਾ ਕੁਲਦੀਪ ਸਿੰਘ ਬੇਗੋਵਾਲ,ਕਸ਼ਮੀਰ ਸਿੰਘ ਫੱਤਾ ਕੁੱਲਾ ਅਤੇ ਹੋਰ ਵੀ ਅਣਗਿਣਤ ਬੁਲਾਰਿਆਂ ਨੇ ਮੰਚ ਨੂੰ ਸੰਬੋਧਨ ਕਰਦੇ ਹੋਏ ਕਿਹਾ
ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਜ਼ਦੂਰ ਨੂੰ 200 ਦਿਨ ਰੋਜ਼ਗਾਰ ਦੇਵੇ,ਐਮ.ਐਸ.ਪੀ.ਗਰੰਟੀ ਦਾ ਕਨੂੰਨ ਬਣਾਵੇ,ਨਸ਼ਿਆਂ ਦੇ ਸੁਦਾਗਰਾਂ ਨੂੰ ਜੇਲ੍ਹ ਵਿੱਚ ਡੱਕੇ ਅਤੇ ਉਹਨਾਂ ਦੀਆਂ ਜਾਇਦਾਦ ਦੀਆਂ ਕੁਰਕੀਆਂ ਕਰਾਵੇ ਅਤੇ ਨਸ਼ੇ ਬੰਦੇ ਆਦੀ ਹੋ ਚੁੱਕੇ ਨੋਜੁਆਨਾਂ ਦਾ ਇਲਾਜ ਕਰਵਾਏ, ਧੜੱਲੇ ਨਾਲ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਨੱਥ ਪਾਈ ਜਾਵੇ, ਫਸਲਾਂ ਦੇ ਖ਼ਰਾਬੇ ਦਾ 50 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ,ਜਿਸ ਕਿਸਾਨ ਦੇ ਪਸ਼ੂ ਧੰਨ ਦੀ ਹਾਨੀ ਹੋਈ ਹੈ ਉਸ ਨੂੰ ਇਕ ਲੱਖ ,ਜਿਸਦਾ ਘਰ ਢੇਰੀ ਹੋਇਆ ਉਸ ਨੂੰ 5 ਲੱਖ ,ਜੀਅ ਦੀ ਮੋਤ ਤੇ ਦੱਸ ਲੱਖ ਦਾ ਮੁਆਵਜ਼ਾ ਦੇਵੇ ਅਤੇ ਜਿਹੜੇ ਖੇਤਾਂ ਵਿੱਚ ਮਿੱਟੀ ਪੈ ਗਈ ਹੈ ਉੱਥੇ ਮਾਇਨਿੰਗ ਦਾ ਹੱਕ ਕਿਸਾਨ ਨੂੰ ਦਿੱਤਾ ਜਾਵੇ ,ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ,ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀ ਜੇਲਾਂ ਵਿੱਚ ਡੱਕੇ ਜਾਣ ,ਚਿਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ ,ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ।
ਇਹਨਾਂ ਮੰਗਾਂ ਨੂੰ ਲੇ ਕੇ ਅੱਜ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਵੱਲੋ ਸਾਂਝੇ ਤੋਰ ਤੇ ਪੰਜਾਬ ਭਰ ਵਿੱਚ 11 ਥਾਂਵਾਂ ਤੇ ਰੇਲਾਂ ਦੇ ਚੱਕੇ ਜਾਮ ਕੀਤੇ ਗਏ ਹਨ ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ,ਬੀਬੀਆਂ ,ਬੱਚੇ ,ਬਜ਼ੁਰਗ ਹਿੱਸਾ ਲੇ ਰਹੇ ਹਨ ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਜਲੰਧਰ ,ਕਪੂਰਥਲਾ,ਹੁਸ਼ਿਆਰਪੁਰ ਜਿਲੇ ਦੇ ਸਾਰੇ ਜ਼ੋਨਾਂ ਤੋਂ ਅਨੇਕਾਂ ਕਿਸਾਨ ,ਮਜ਼ਦੂਰ ,ਬੀਬੀਆਂ ,ਬੱਚੇ ਅਤੇ ਆਗੂ ਹਾਜ਼ਰ ਸਨ।

