ਕਪੂਰਥਲਾ 2 ਜੂਨ (ਗੌਰਵ ਮੜੀਆ) ਬਰਸਾਤੀ ਮੋਸਮ ਨੂੰ ਧਿਆਂਨ ਵਿਚ ਰੱਖਦੇ ਹੋਏ ਅਨੁਪਮ ਕਲੇਰ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਵੱਲੋ ਲੋਕ ਹਿਤਾ ਨੂੰ ਮੁੱਖ ਰੱਖਦੇ ਹੋਏ ਮੁਹੱਲਾ ਸੁੰਦਰ ਨਗਰ ਵਿਖੇ ਫੋਗਿੰਗ ਕਰਨ ਦਾ ਹੁਕਮ ਦਿੱਤਾ ਗਿਆ ਜਿਸ ਦੇ ਤਹਿਤ ਸੁਸ਼ਾਤ ਭਾਟੀਆ ਸਕੱਤਰ ਨਗਰ ਨਿਗਮ ਕਪੂਰਥਲਾ ਵਲੋ ਫਾਗਿੰਗ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਜਿਸ ਦੇ ਤਹਿਤ ਚੀਫ ਸੇਨੇਟਰੀ ਇੰਸਪੇਕਟਰ ਹਿਤੇਸ਼ ਕੁਮਾਰ ਅਗਰਵਾਲ ਦੀ ਯੋਗ ਅਗਵਾਈ ਵਿਚ ਮੁਹੱਲਾ ਸੂੰਦਰ ਨਗਰ ਵਿਖੇ ਫੋਗਿੰਗ ਕਰਵਾਈ ਗਈ।
ਕਮਿਸ਼ਨਰ ਨਗਰ ਨਿਗਮ ਕਪੂਰਥਲਾ ਵੱਲੋ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਜਾਦੀ ਹੈ ਕਿ ਆਪਣੇ ਘਰਾ ਦੇ ਵਿਚ ਕੂਲਰਾ, ਟੁੱਟੇ ਗਮਲੇ,ਕਵਾੜ ਆਦਿ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।ਜਾਨਵਰਾਂ ਦੇ ਪੀਣ ਵਾਲੇ ਪਾਣੀ ਦੇ ਬਰਤਨਾਂ ਨੂੰ ਰੋਜਾਨਾ ਸਾਫ ਕੀਤਾ ਜਾਵੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਵਿਸ਼ੇਸ ਖਿਆਲ ਰੱਖਿਆ ਜਾਵੇ ਇਸ ਤੋ ਇਲਾਵਾ ਆਪਣੇ ਘਰਾ ਵਿਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-2 ਰੱਖਣ ਅਤੇ ਸਵੱਛਵੀਰ ਨੂੰ ਵੱਖਰਾ ਹੀ ਦੇਣ ਅਤੇ ਪਲਾਸਟਿਕ ਥਰਮੋਕੋਲ ਅਤੇ ਹੋਰ ਪਲਾਸਟਿਕ ਦੇ ਲਿਫਾਫੇ ਆਦਿ ਦੀ ਵਰਤੋ ਨਾ ਕੀਤੀ ਜਾਵੇ ਸੜਕਾ ਤੇ ਕੂੜਾ ਨਾ ਸੁਟਿਆ/ ਸਾੜਿਆ ਜਾਵੇ ਇਹ ਸਿਹਤ ਅਤੇ ਵਾਤਾਵਰਨ ਲਈ ਬੁਹਤ ਹਾਨੀਕਾਰਕ ਹਨ।ਸਾਰੇ ਨਾਗਰਿਕਾ ਨੂੰ ਆਪਣੇ ਸ਼ਹਿਰ ਨੂੰ ਸਿੰਗਲ ਯੂਜ ਪਲਾਸਟਿਕ ਅਤੇ ਕੂੜਾ ਮੁਕਤ ਅਤੇ ਸਾਫ ਸੁਥਰਾ ਰੱਖਣ ਲਈ ਸਹਿਯੋਗ ਦੇਣਾ ਚਾਹੀਦਾ ਹੈ

