ਕਰਤਾਰਪੁਰ 10 ਜੁਲਾਈ (ਜਸਵੰਤ ਵਰਮਾ ) ਐਮ.ਐਲ.ਏ. ਬਲਕਾਰ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਪ੍ਰੀਤ ਕੌਰ ਨੇ ਅੱਜ ਨਗਰ ਨਿਗਮ ਦਫਤਰ ਕਰਤਾਰਪੁਰ ਦਾ ਦੌਰਾ ਕਰਕੇ 53 ਲੱਖ ਰੁਪਏ ਦੀ ਰਾਸ਼ੀ ਜੈੱਟਿੰਗ ਮਸ਼ੀਨਾਂ ਲਈ ਸਵੀਕ੍ਰਿਤ ਕੀਤੀ। ਇਹ ਮਸ਼ੀਨਾਂ ਕਰਤਾਰਪੁਰ ਦੀਆਂ ਗਲੀਆਂ ਦੀ ਸਫਾਈ ਵਿੱਚ ਵੱਡੀ ਮਦਦਗਾਰ ਸਾਬਤ ਹੋਣਗੀਆਂ। ਬਲਕਾਰ ਸਿੰਘ ਦੇ ਯਤਨਾ ਸਦਕਾ ਕਰਤਾਰਪੁਰ ਸ਼ਹਿਰ ਨੂੰ ਹੇਠ ਲਿਖੀਆਂ ਮਸ਼ੀਨਾਂ ਉਪਲਬਧ ਕਰਵਾਈਆਂ ਗਈਆਂ ਹਨ। ਜਿਸ ਦਾ ਉਦਘਾਟਨ ਐਮ.ਐਲ.ਏ. ਬਲਕਾਰ ਸਿੰਘ ਵੱਲੋਂ ਕੀਤਾ ਗਿਆ।, 4 ਲੱਖ ਰੁਪਏ ਦੀ ਲਾਗਤ ਵਾਲੀ ਮਿੰਨੀ ਜੈੱਟਿੰਗ ਮਸ਼ੀਨ 10.25 ਲੱਖ ਰੁਪਏ ਦੀ ਲਾਗਤ ਵਾਲੀ ਗ੍ਰੈਬ ਬਕਟ ਮਸ਼ੀਨ । ਇਸ ਮੌਕੇ ਸੀਵਰੇਜ ਸਿਸਟਮ ਨੂੰ ਹੋਰ ਵਧੀਆ ਬਣਾਉਣ ਲਈ ਯੋਜਨਾਵਾਂ ਬਾਰੇ ਚਰਚਾ ਕੀਤੀ ਗਈ । ਬਲਕਾਰ ਸਿੰਘ ਜੀ ਨੇ ਕਿਹਾ, ”ਇਹ ਮਸ਼ੀਨਾਂ ਸਾਡੇ ਸ਼ਹਿਰ ਦੀ ਸਫਾਈ ਵਿੱਚ ਕ੍ਰਾਂਤੀ ਲਿਆਉਣਗੀਆਂ। ਮੈਂ ਯਕੀਨੀ ਬਣਾਵਾਂਗਾ ਕਿ ਕਰਤਾਰਪੁਰ ਦੇ ਹਰ ਮੁਹੱਲੇ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਮਾਹੌਲ ਮਿਲੇ।”
ਹਰਪ੍ਰੀਤ ਕੌਰ ਨੇ ਕਿਹਾ, ”ਮਹਿਲਾ ਸਸ਼ਕਤੀਕਰਨ ਅਤੇ ਸਫਾਈ ਦੇ ਇਹ ਕਦਮ ਸਾਡੇ ਸਮਾਜ ਲਈ ਮਿਸਾਲੀ ਹਨ। ਬਲਕਾਰ ਸਿੰਘ ਦੀ ਇਹ ਪਹਿਲਕਦਮੀ ਕਰਤਾਰਪੁਰ ਨੂੰ ਇੱਕ ਸਵੱਛ ਅਤੇ ਵਿਕਸਿਤ ਸ਼ਹਿਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਇਸ ਮੌਕੇ ਕਾਰਜ ਸਾਧਕ ਅਫਸਰ ਰਾਜੀਵ ਓਵਰਾਏ , ਵਰੁਣ ਬਾਵਾ ,ਜਸਵਿੰਦਰ ਬਬਲਾ , ਕੌਂਸਲਰ ਮਨਜਿੰਦਰ ਕੌਰ ,ਕੌਂਸਲਰ ਰਾਜਵਿੰਦਰ ਕੌਰ ,ਕੌਂਸਲਰ ਅਮਰਜੀਤ ਕੌਰ ,ਕੌਂਸਲਰ ਪ੍ਰਿੰਸ ਅਰੋੜਾ ,ਕੌਂਸਲਰ ਸ਼ਾਮ ਸੁੰਦਰ ਪਾਲ , ਕੌਂਸਲਰ ਡਿੰਪਲ ਕਪੂਰ ,ਕੌਂਸਲਰ ਅਸ਼ੋਕ ਕੁਮਾਰ ,ਹਰਵਿੰਦਰ ਸਿੰਘ ਬਾਬਾ ,ਸੰਤੋਖ ਸਿੰਘ ਨੰਦਰਾ ,,ਰਜਿੰਦਰ ਕਾਲੀਆ , ਗਣਤਵ ਕਾਲੀਆ ,ਨਿੱਕਾ ਭੁੱਲਰ, ਮਨੂ ਛਾਬੜਾ, ਅਗਮਜੋਤ ਸਿੰਘ ,ਵਿਮਲ ਜੈਨ ,ਸਨੀ ਛਾਵੜਾ, ਭਾਰਤ ਸ਼ਰਮਾ ਹੇਮੂ ,ਦਵਿੰਦਰ ਸਿੰਘ ,ਭਾਰਤ ਸੋਧੀ ,ਨਿਤਿਨ ਅਗਰਵਾਲ, ਜੱਸੀ ਚਾਹਲ ,ਮਨੀਸ਼ ਉਹਰੀ , ਆਦੀ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸੀ

