By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕੱਬਡੀ ਖਿਲਾਡੀ ਦੀਪਾ ਕਤਲਕਾਂਡ ਦੇ 4 ਦੋਸ਼ੀਆਂ ਨੂੰ ਕਪੂਰਥਲਾ ਪੁਲਿਸ ਨੇ ਕੀਤਾ ਗਿਰਫ਼ਤਾਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕੱਬਡੀ ਖਿਲਾਡੀ ਦੀਪਾ ਕਤਲਕਾਂਡ ਦੇ 4 ਦੋਸ਼ੀਆਂ ਨੂੰ ਕਪੂਰਥਲਾ ਪੁਲਿਸ ਨੇ ਕੀਤਾ ਗਿਰਫ਼ਤਾਰ
Jalandhar

ਕੱਬਡੀ ਖਿਲਾਡੀ ਦੀਪਾ ਕਤਲਕਾਂਡ ਦੇ 4 ਦੋਸ਼ੀਆਂ ਨੂੰ ਕਪੂਰਥਲਾ ਪੁਲਿਸ ਨੇ ਕੀਤਾ ਗਿਰਫ਼ਤਾਰ

Talk Hindustan
Last updated: 2023/09/24 at 11:41 PM
Talk Hindustan
Share
3 Min Read
ਕੱਬਡੀ ਖਿਲਾਡੀ ਦੀਪਾ ਕਤਲਕਾਂਡ ਦੇ 4 ਦੋਸ਼ੀਆਂ ਨੂੰ ਕਪੂਰਥਲਾ ਪੁਲਿਸ ਨੇ ਕੀਤਾ ਗਿਰਫ਼ਤਾਰ
SHARE

ਕਪੂਰਥਲਾ  ( ਗੌਰਵ ਮੜੀਆ ) ਜਿਲਾ ਕਪੂਰਥਲਾ ਦੀ ਢਿਲਵਾਂ ਪੁਲਿਸ ਨੇ ਪਿੰਡ ਢਿਲਵਾਂ ਦੇ ਵਾਸੀ ਕੱਬਡੀ ਖਿਲਾਡੀ ਹਰਦੀਪ ਸਿੰਘ ਉਰਫ਼ ਦੀਪਾ ਦੇ ਕਤਲ ਦੇ ਸਬੰਧ ਵਿਚ 4 ਦੋਸ਼ੀ ਵਿਅਕਤੀਆਂ ਨੂੰ ਗਿਰਫ਼ਤਾਰ ਕਰ ਲਿਆ ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ | ਰਮਨਿੰਦਰ ਸਿੰਘ ਦਿਉਲ ਐਸ.ਪੀ. ਇਨਵੈਸਟੀਗੇਸ਼ਨ ਕਪੂਰਥਲਾ ਨੇ ਪੁਲਿਸ ਲਾਈਨ ਵਿਚ ਕਾਨਫਰੰਸ ਦੌਰਾਨ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਨੇ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੂੰ ਇਸ ਕਤਲ ਵਿਚ ਸ਼ਾਮਲ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਲਈ ਹਦਾਇਤਾਂ ਕੀਤੀਆਂ ਸਨ,

ਜਿਸ ਤਹਿਤ ਉਨ੍ਹਾਂ ਦੀ ਨਿਗਰਾਨੀ ਹੇਠ ਡੀ.ਐਸ.ਪੀ. ਸਬ ਡਵੀਜ਼ਨ ਭਾਰਤ ਭੂਸ਼ਨ ਸੈਣੀ ਤੇ ਥਾਣਾ ਢਿਲਵਾਂ ਮੁਖੀ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਹਰਦੀਪ ਸਿੰਘ ਉਰਫ਼ ਦੀਪਾ ਦੇ ਕਤਲ ਦੇ ਸਬੰਧ 9 ਦੋਸ਼ੀ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਇਨ੍ਹਾਂ ਵਿਚੋਂ 4  ਨੂੰ ਗਿਰਫ਼ਤਾਰ ਕਰ ਲਿਆ ਹੈ |

ਐਸ.ਪੀ. ਨੇ ਦੱਸਿਆ ਕਿ ਗੁਰਨਾਮ ਸਿੰਘ ਵਾਸੀ ਢਿਲਵਾਂ ਨੇ ਥਾਣਾ ਢਿਲਵਾਂ ਪੁਲਿਸ ਕੋਲ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਦਾ ਲੜਕਾ ਹਰਦੀਪ ਸਿੰਘ ਉਰਫ਼ ਦੀਪਾ ਖੇਤੀ ਦਾ ਕੰਮ ਕਰਦਾ ਹੈ ਤੇ ਉਸ ਦਾ ਪਿੰਡ ਦੇ ਹੀ ਲੜਕੇ ਨਾਲ ਝਗੜਾ ਚੱਲਦਾ ਹੈ, ਜਿਸ ਕਰਕੇ ਉਸ ਦੇ ਲੜਕੇ ਖ਼ਿਲਾਫ਼ ਮੁਕੱਦਮੇ ਦਰਜ ਹਨ ਤੇ ਉਹ ਗਿਰਫਤਾਰੀ ਤੋਂ ਡਰਦਾ ਘਰ ਤੋਂ ਬਾਹਰ ਹੀ ਰਹਿੰਦਾ ਹੈ ਐਸ.ਪੀ. ਨੇ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ ਬੀਤੀ 19 ਸਤੰਬਰ ਨੂੰ ਉਸ ਦਾ ਲੜਕਾ ਕਾਫ਼ੀ ਦਿਨਾਂ ਬਾਅਦ ਲਗਭਗ 5 ਵਜੇ ਘਰ ਆਇਆ ਤੇ ਘਰੋਂ ਬੈਂਕ ਦੀ ਕਾਪੀ ਲੈ ਕੇ ਚਲਾ ਗਿਆ ਤੇ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਪਿੰਡ ਬੂਟਾਂ ਤੋਂ ਸੁਭਾਨਪੁਰ ਵੱਲ ਆ ਰਿਹਾ ਸੀ ਤਾਂ ਕਥਿਤ ਦੋਸ਼ੀਆਂ ਨੇ ਫ਼ੋਨ ਕਰਕੇ ਦੱਸਿਆ ਕਿ ਹਰਦੀਪ ਸਿੰਘ ਉਰਫ਼ ਦੀਪਾ  ਬੂਟਾ ਪਿੰਡ ਤੋਂ ਬਾਹਰ ਨਿਕਲਿਆ ਹੈ |

ਰਮਨਿੰਦਰ ਸਿੰਘ ਦਿਉਲ ਨੇ ਦੱਸਿਆ ਕਿ ਇਹ ਸੂਚਨਾ ਮਿਲਣ ‘ਤੇ ਕਥਿਤ ਦੋਸ਼ੀ ਨੇ ਆਪਣੇ ਸਾਥੀਆਂ ਸਮੇਤ ਸਕਾਰਪਿਓ ਗੱਡੀ ਲੈ ਕੇ ਨਿਕਲਿਆ ਤੇ ਉਸ ਨੇ ਹਰਦੀਪ ਸਿੰਘ ਉਰਫ਼ ਦੀਪਾ ਨੂੰ ਫੇਟ ਮਾਰੀ ਤੇ ਉਹ ਹੇਠਾਂ ਡਿਗ ਪਿਆ ਤੇ ਭੱਜ ਕੇ ਝੋਨੇ ਦੇ ਖੇਤਾਂ ਵਿਚ ਜਾ ਵੜਿਆ | ਇਸੇ ਦੌਰਾਨ ਹੀ ਦੋਸ਼ੀਆਂ ਨੇ ਹਰਦੀਪ ਸਿੰਘ ਉਰਫ਼ ਦੀਪਾ ਨੂੰ ਲੱਭ ਕੇ ਸੜਕ ‘ਤੇ ਲਿਆ ਕੇ ਕਥਿਤ ਤੌਰ ‘ਤੇ ਉਸ ਦੇ ਸੱਟਾਂ ਮਾਰੀਆਂ ਤੇ ਬਾਅਦ ਵਿਚ ਆਪਣੀ ਮੋਟਰ ‘ਤੇ ਲਿਜਾ ਕੇ ਉਸ ਨੂੰ ਕਥਿਤ ਤੌਰ ‘ਤੇ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਉਸ ਦੇ ਘਰ ਦੇ ਬਾਹਰ ਚੌਂਕ ਵਿਚ ਸੁੱਟ ਦਿੱਤਾ | ਪੁਲਿਸ ਵਲੋਂ ਗਿਰਫ਼ਤਾਰ ਕੀਤੇ ਚਾਰ ਕਥਿਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ

Share This Article
Facebook Twitter Whatsapp Whatsapp Telegram Copy Link
Share
Previous Article ਪਿੰਡ ਬਾਦਲ ਵਿਖੇ ਇਸਤਰੀ ਵਿੰਗ ਨਾਲ ਸਬੰਧਿਤ ਸੈਂਕੜੇ ਆਗੂ ਬੀਬੀਆਂ ਨੇ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੀਤੀ ਭਰਵੀਂ ਮੀਟਿੰਗ, ਵਿਸ਼ੇਸ ਤੋਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਪਿੰਡ ਬਾਦਲ ਵਿਖੇ ਇਸਤਰੀ ਵਿੰਗ ਨਾਲ ਸਬੰਧਿਤ ਸੈਂਕੜੇ ਆਗੂ ਬੀਬੀਆਂ ਨੇ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੀਤੀ ਭਰਵੀਂ ਮੀਟਿੰਗ, ਵਿਸ਼ੇਸ ਤੋਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ
Next Article एलपीयू के विद्यार्थियों ने चीन में 19वें एशियाई खेलों के उद्घाटन समारोह के दौरान 655 सदस्यीय भारतीय दल का नेतृत्व किया एलपीयू के विद्यार्थियों ने चीन में 19वें एशियाई खेलों के उद्घाटन समारोह के दौरान 655 सदस्यीय भारतीय दल का नेतृत्व किया
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?