ਕਪੂਰਥਲਾ 25 ਫਰਵਰੀ (ਗੌਰਵ ਮੜੀਆ ) ਦੋਆਬਾ ਸਪੋਰਟਸ ਕਲੱਬ ਵਲੋਂ ਕਪੂਰਥਲਾ ਕਬੱਡੀ ਚੈਂਪੀਅਨਸ਼ਿਪ ਸ਼ਨੀਵਾਰ 1 ਮਾਰਚ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋ ਰਿਹਾ ਹੈ ਜਿਸ ਵਿਚ ਚੋਟੀ ਦੀ ਕਬੱਡੀ ਟੀਮਾਂ ਹਿੱਸਾ ਲੈਣਗੀਆਂ ਤੇ ਜੇਤੂਆਂ ਦੀ ਝੋਲੀ ਇਨਾਮਾਂ ਨਾਲ ਭਰ ਦਿੱਤੀ ਜਾਵੇਗੀ ਹੋ ਰਹੇ ਟੂਰਨਾਮੈਂਟ ਚ ਐਨ ਆਰ ਆਈ ਵੀਰ ਬਹੁਤ ਯੋਗਦਾਨ ਦੇ ਰਹੇ ਹਨ ਜਿਨ੍ਹਾਂ ਚ ਦੁੱਲਾ ਸੁਰਖਪੁਰੀਆ ,ਪੰਮਾ ਧੰਜੂ,ਜਸ ਖੇੜਾ,ਬਲਜੀਤ ਔਜਲਾ,ਚਨ ਹੁੰਦਲ,ਸੋਨੂ ਜੰਪ ਸ਼ਾਮਿਲ ਹਨ ਟੂਰਨਾਮੈਂਟ ਦੀ ਸ਼ਾਮ ਨੂੰ ਅੰਤਰਾਸ਼ਟਰੀ ਲੋਕ ਗਾਇਕ ਬੱਬੂ ਮਾਨ ਦਾ ਖੁਲਾ ਅਖਾੜਾ ਲਗੇਗਾ

