ਕਪੂਰਥਲਾ( ਗੌਰਵ ਮੜੀਆ ) ਐਤਵਾਰ ਨੂੰ ਕਪੂਰਥਲਾ ਵਿਖੇ ਜਸਪਾਲ ਮਹੰਤ ਉਰਫ ਰੋਕਸੀ ਨੇ ਆਪਣੇ ਮਹੰਤ ਸਾਥੀਆਂ ਨੂੰ ਨਾਲ ਲੈਕੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਜਸਪਾਲ ਮਹੰਤ ਉਰਫ ਰੋਕਸੀ ਨੇ ਕਿਹਾ ਕਿ ਤਿੱਤਲੀ ਅਤੇ ਰਾਜ ਮਹੰਤ ਓਹਨਾ ਨਾਲ ਧੱਕੇਸ਼ਾਹੀਆਂ ਕਰ ਰਹੇ ਹਨ ਤਿੱਤਲੀ ਅਤੇ ਰਾਜ ਮਹੰਤ ਨੇ ਓਹਨਾ ਦੇ ਸਾਥੀ ਮਹੰਤ ਨਾਲ ਸ਼ਰੀਰਕ ਸ਼ੋਸ਼ਣ ਕੀਤਾ, ਉਸਦੇ ਸਿਰ ਦੇ ਬਾਲ ਕੱਟੇ ਅਤੇ ਸਮਾਜ ਵਿੱਚ ਓਹਨਾ ਖਿਲਾਫ ਝੂਠੀਆਂ ਅਫਵਾਹਾਂ ਫੈਲਾਕੇ ਓਹਨਾ ਦਾ ਰੁੱਤਬਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਤਿੱਤਲੀ ਅਤੇ ਰਾਜ ਮਹੰਤ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਪ੍ਰੰਤੂ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ, ਪ੍ਰੈਸ ਕਾਨਫਰੰਸ ਦੌਰਾਨ ਜਸਪਾਲ ਮਹੰਤ ਉਰਫ ਰੋਕਸੀ ਨੇ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸਾਡੀ ਸ਼ਿਕਾਇਤ ਤੇ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ, ਦੂਜੀ ਧਿਰ ਨਾਲ ਪੱਤਰਕਾਰ ਦੁਆਰਾ ਫੋਨ ਤੇ ਸੰਪਰਕ ਕੀਤਾ ਤੇ ਓਹਨਾ ਦਾ ਪੱਖ ਪੁੱਛਿਆ ਗਿਆ ਤੇ ਫੋਨ ਕਿਸੇ ਹੋਰ ਵਿਅਕਤੀ ਨੇ ਚੁਕਿਆ ਤੇ ਕਿਹਾ ਕਿ ਉਹ ਤਿਤਲੀ ਮਿਹਨਤ ਇਸ ਵੇਲੇ ਮਜੂਦ ਨਹੀਂ ਹਨ ਫੋਨ ਮੇਰੇ ਕੋਲ ਹੈ

