ਜਲੰਧਰ : ਜਿਲਾ ਪ੍ਰਸ਼ਾਸਨ ਜਲੰਧਰ ਵਲੋਂ ਡਿਪਟੀ ਕਮਿਸ਼ਨਰ ਮਾਣਯੋਗ ਸ਼੍ਰੀ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿੱਚ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਚਲਾਈ ਮੁਹਿੰਮ ਵਿੱਚ ਨੰਬਰਦਾਰ ਯੂਨੀਅਨ ਰਜਿ 643 ਜਲੰਧਰ ਦਿਹਾਤੀ ਅਤੇ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਪੂਰਨ ਤੌਰ ਤੇ ਸਾਥ ਦੇਵੇਗੀ। ਇਹ ਵਿਚਾਰ ਹਰਕੰਵਲ ਸਿੰਘ ਮੁੰਧ ਜਿਲਾ ਪ੍ਰਧਾਨ ਜਲੰਧਰ ਦਿਹਾਤੀ ਅਤੇ ਗੁਰਦੇਵ ਲਾਲ ਸੰਧੂ ਜਿਲਾ ਪ੍ਰਧਾਨ ਜਲੰਧਰ ਸ਼ਹਿਰੀ ਨੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਹਿਮਾਂਸ਼ੂ ਅਗਰਵਾਲ ਅਤੇ ਹਰਕਮਲ ਪ੍ਰੀਤ ਸਿੰਘ ਖੱਖ ਐਸਐਸਪੀ ਜਲੰਧਰ ਦਿਹਾਤੀ ਵਲੋਂ ਬੁਲਾਈ ਗਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ।
ਉਹਨਾਂ ਕਿਹਾ ਕਿ ਅਸੀਂ ਪਿੰਡਾ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕਰਾਂਗੇ ਅਤੇ ਖੇਤੀਬਾੜ੍ਹੀ ਵਿਭਾਗ ਵੱਲੋਂ ਜੋ ਸਬਸਿਡੀ ਤੇ ਦਿੱਤੀ ਜਾਂਦੀ ਹੈ ਅਤੇ ਮਸੀਨਰੀ ਲੈਕੇ ਕਿਸਾਨ ਪਰਾਲੀ ਨੂੰ ਜਾਂ ਤਾਂ ਜ਼ਮੀਨ ਵਿੱਚ ਵਾਹ ਦੇਣ ਜਾਂ ਉਸਦੀਆਂ ਗੰਢਾਂ ਬਣਾ ਕੇ ਉਸਨੂੰ ਵੇਚਣ। ਉਹਨਾਂ ਕਿਹਾ ਕਿ ਅਸੀ ਕਿਸਾਨਾਂ ਨੂੰ ਜਾਗਰੂਕ ਕਰਾਂਗੇ ਕਿ ਜਦੋਂ ਅਸੀਂ ਪਰਾਲੀ ਨੂੰ ਅੱਗ ਲਾਉਂਦੇ ਹਾਂ ਉਸ ਨਾਲ ਇਕ ਤਾਂ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਕਈ ਵਾਰੀ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।
ਪਰਾਲੀ ਦੇ ਮੁੱਦੇ ਤੇ ਸਰਕਾਰ ਬਹੁਤ ਸਖਤ ਰੁਖ ਅਖ਼ਤਿਆਰ ਕਰ ਰਹੀ ਹੈ ਉਹਨਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਹਨ ਕੇ ਜੇਕਰ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸਦੇ ਖਿਲਾਫ਼ ਪ੍ਰਸ਼ਾਸ਼ਨ ਪਰਚਾ ਦਰਜ਼ ਕਰਕੇ ਕਾਰਵਾਈ ਕਰਦਾ ਹੈ।ਇਥੋਂ ਤੱਕ ਕਿ ਫ਼ਰਦ ਜਮਾਂਬੰਦੀ ਵਿੱਚ ਇੰਦਰਾਜ਼ ਦਰਜ ਹੋ ਜਾਂਦਾ ਹੈ, ਇਸ ਕਰਕੇ ਸਾਰੇ ਕਿਸਾਨ ਪਰਾਲੀ ਨੂੰ ਅੱਗ ਨਾਂ ਲਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਆਪਣਾ ਸਹਿਯੋਗ ਦੇਣ।
ਉਹਨਾਂ ਕਿਹਾ ਕਿ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਵੀ ਨੰਬਰਦਾਰ ਪਿੰਡ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਦਾ ਹੈ ਅਤੇ ਉਨ੍ਹਾਂ ਨੂੰ ਅੱਗ ਲਗਨ ਤੋਂ ਬਾਅਦ ਹੋਣ ਵਾਲੇ ਨੁਕਸਾਨ ਵਾਰੇ ਜਾਗਰੂਕ ਕਰਦਾ ਹੈ ਅਤੇ ਪਰਾਲੀ ਨੂੰ ਅੱਗ ਨਹੀ ਲਗਾਉਣ ਦਿੰਦਾ ਤਾਂ ਉਸ ਨੰਬਰਦਾਰ ਨੂੰ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ, ਰਾਜ ਕੁਮਾਰ ਮਹਿੰਮੀ ਜਿਲ੍ਹਾ ਜਨਰਲ ਸਕੱਤਰ ਜਲੰਧਰ ਦਿਹਾਤੀ, ਗੁਰਦੇਵ ਮਾਲੜੀ, ਚਰਨਜੀਤ ਮੁੱਖ ਬੁਲਾਰਾ ਪੰਜ਼ਾਬ,ਭਜਨ ਸਿੰਘ ਧੀਰਪੁਰ, ਮਨਜੀਤ ਸਿੰਘ ਭੋਗਪੁਰ, ਤਹਿਸੀਲ -2 ਦੇ ਪ੍ਰਧਾਨ ਲੰਬੜਦਾਰ ਕੈਲਾਸ਼ ਕੁਮਾਰ, ਨੰਬਰਦਾਰ ਦਰਸਨ ਸਿੰਘ, ਨੰਬਰਦਾਰ ਮਦਨ ਲਾਲ, ਨੰਬਰਦਾਰ ਨਵਜੋਤ ਸਿੰਘ, ਨੰਬਰਦਾਰ ਇੰਦਰਜੀਤ ਸਿੰਘ, ਨੰਬਰਦਾਰ ਸੁਖਵਿੰਦਰ ਰਾਮ, ਨੰਬਰਦਾਰ ਸੁਰਿੰਦਰ ਪਾਲ, ਨੰਬਰਦਾਰ ਜਰਨੈਲ ਸਿੰਘ, ਨੰਬਰਦਾਰ ਰੇਸ਼ਮ ਪਾਲ ਸਿੰਘ ਬਿੱਟਾ, ਨੰਬਰਦਾਰ ਤਰਸੇਮ ਲਾਲ, ਨੰਬਰਦਾਰ ਕਰਨ , ਨੰਬਰਦਾਰ ਹਰਬੰਸ ਲਾਲ,ਨੰਬਰਦਾਰ ਹਰਨੇਕ ਸਿੰਘ ਜੋਸਨ, ਹਰਜਿੰਦਰ ਸਿੰਘ ਦਿਆਲਪੁਰ, ਗੁਰਮਿੰਦਰ ਸਿੰਘ ਕੈਂਥ, ਰਤਨ ਰਾਏ, ਸੰਤੋਖ਼ ਸਿੰਘ, ਸੁਲੱਖਣ ਸਿੰਘ, ਸਜੱਣ ਸਿੰਘ, ਬਲਬੀਰ ਮੱਟੂ, ਮਨਜੀਤ ਲਾਲ, ਸੁਖਦੇਵ ਸਿੰਘ, ਗੁਰਸ਼ਰਨਜੀਤ ਸਿੰਘ, ਗੁਰਦੇਵ ਸੰਗੋਵਾਲ, ਸੁਖਵੀਰ ਅਲਾਵਲਪੁਰ, ਅਤੇ ਵੱਡੀ ਗਿਣਤੀ ਵਿੱਚ ਪਿੰਡਾਂ ਤੇ ਸ਼ਹਿਰਾਂ ਦੇ ਨੰਬਰਦਾਰ ਸਾਥੀ ਹਾਜ਼ਿਰ ਸਨ।

