ਜਲੰਧਰ 05 :ਕਮਿਸ਼ਨਰ ਆਫ ਪੁਲਿਸ ਜਲੰਧਰ ਐਸ ਭੂਪਤੀ ਆਈਪੀਐੱਸ ਦੇ ਆਦੇਸ਼ਾਂ ਅਨੁਸਾਰ ਜਗਜੀਤ ਸਿੰਘ ਸਰੋਆ ਏਡੀਸੀਪੀ ਹੈੱਡ ਕੁਆਟਰ ਦੇ ਬਣਾਏ ਹੋਏ ਪਲਾਨ ਮੁਤਾਬਕ ਮਨਵੀਰ ਸਿੰਘ ਬਾਜਵਾ ਏਸੀਪੀ ਹੈੱਡ ਕੁਆਟਰ ਦੀ ਸੁਪਰਵੀਜ਼ਨ ਹੇਠ ਕਮਿਸ਼ਨਰੇਟ ਦੀ ਕਿੳ ਆਰ ਟੀ ਟੀਮਾਂ ਵੱਲੋਂ ਅੱਜ ਪੁਲਿਸ ਕਮਿਸ਼ਨਰ ਆਫ਼ਿਸ ਕੰਪਲੈਕਸ, ਬੱਸ ਸਟੈਂਡ ਜਲੰਧਰ ਸ਼ਹਿਰ ਵਿਖੇ ਮੋਕ ਡ੍ਰਿਲ ਅਤੇ ਸਰਚ ਅਭਿਆਨ ਚਲਾਇਆ ਗਿਆ।
ਇਸ ਦੌਰਾਨ ਜੰਮੂ ਕਸ਼ਮੀਰ ਅਤੇ ਬਾਹਰੀ ਰਾਜਾਂ ਤੋਂ ਆਉਣ ਜਾਣ ਵਾਲੀਆਂ ਬੱਸਾਂ ਦੀ ਅਚਨਚੇਤ ਅਤੇ ਗਹਿਰਾਈ ਨਾਲ ਜਾਂਚ ਪੜਤਾਲ ਕੀਤੀ ਗਈ।
ਸਰਚ ਅਭਿਆਨ ਅਤੇ ਮੌਕ ਡ੍ਰਿਲ ਦਾ ਮੁੱਖ ਮੰਤਵ ਜ਼ਰੂਰਤ ਪੈਣ ਤੇ ਪੁਲੀਸ ਟੁਕੜੀਆਂ ਵੱਲੋਂ ਕਿਸ ਤਰ੍ਹਾਂ ਥੋੜੇ ਟਾਈਮ ਵਿੱਚ ਐਕਸ਼ਨ ਲੈਣਾ ਹੈ, ਦਾ ਅਭਿਆਸ ਕਰਨਾ ਅਤੇ ਸ਼ੱਕੀ ਪੁਰਸ਼ਾਂ, ਅਪਰਾਧਿਕ ਪ੍ਰਵਿਰਤੀ ਵਾਲੇ ਵਿਅਕਤੀਆਂ, ਚੋਰੀ, ਡਕੈਤੀ ਕਰਨ ਵਾਲੇ ਅਤੇ ਸਨੈਚਰਾਂ ਦੀ ਭਾਲ ਕਰਨਾ ਅਤੇ
ਉਨ੍ਹਾਂ ਨੂੰ ਬਾਰ ਬਾਰ ਚੈੱਕ ਕਰਨਾ, ਭਗੌੜਿਆਂ ਨੂੰ ਗ੍ਰਿਫਤਾਰ ਕਰਨਾ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਹੈ। ਕਮਿਸ਼ਨਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹੋ ਜਿਹੇ ਸਰਚ ਅਪ੍ਰੇਸ਼ਨ ਕਰਨ ਲਈ ਪੀਸੀਆਰ ਟੀਮ ਨੂੰ ਵੀ ਨਾਲ ਲੈ ਕੇ ਸਖਤੀ ਨਾਲ ਅੱਲਗ ਅੱਲਗ ਸਮੇਂ, ਅਲੱਗ ਅਲੱਗ ਦਿਨ ਅਤੇ ਬਦਲਵੇਂ ਸਥਾਨਾਂ ਪਰ ਜਾਰੀ ਰਹਿਣਗੇ। ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੀ ਪੁਲਸ ਦਾ ਵੱਧ ਤੋਂ ਵੱਧ ਸਹਿਯੋਗ ਕਰਨ।