By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲੁੱਟ-ਖੋਹ ਅਤੇ ਸਨੈਚਿੰਗ ਦੇ ਮਾਮਲੇ ਵਿੱਚ ਤਿੰਨ ਨੂੰ ਕੀਤਾ ਗ੍ਰਿਫਤਾਰ, ਨਕਦੀ, ਆਟੋ ਰਿਕਸ਼ਾ ਅਤੇ ਦਾਤ ਬਰਾਮਦ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲੁੱਟ-ਖੋਹ ਅਤੇ ਸਨੈਚਿੰਗ ਦੇ ਮਾਮਲੇ ਵਿੱਚ ਤਿੰਨ ਨੂੰ ਕੀਤਾ ਗ੍ਰਿਫਤਾਰ, ਨਕਦੀ, ਆਟੋ ਰਿਕਸ਼ਾ ਅਤੇ ਦਾਤ ਬਰਾਮਦ
Jalandhar

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲੁੱਟ-ਖੋਹ ਅਤੇ ਸਨੈਚਿੰਗ ਦੇ ਮਾਮਲੇ ਵਿੱਚ ਤਿੰਨ ਨੂੰ ਕੀਤਾ ਗ੍ਰਿਫਤਾਰ, ਨਕਦੀ, ਆਟੋ ਰਿਕਸ਼ਾ ਅਤੇ ਦਾਤ ਬਰਾਮਦ

Talk Hindustan
Last updated: 2024/05/06 at 9:42 PM
Talk Hindustan
Share
3 Min Read
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲੁੱਟ-ਖੋਹ ਅਤੇ ਸਨੈਚਿੰਗ ਦੇ ਮਾਮਲੇ ਵਿੱਚ ਤਿੰਨ ਨੂੰ ਕੀਤਾ ਗ੍ਰਿਫਤਾਰ, ਨਕਦੀ, ਆਟੋ ਰਿਕਸ਼ਾ ਅਤੇ ਦਾਤ ਬਰਾਮਦ
SHARE

ਜਲੰਧਰ, 6 ਮਈ : ਸ਼ਹਿਰ ਵਿੱਚ ਅਪਰਾਧੀਆਂ ਨੂੰ ਨੱਥ ਪਾਉਣ ਲਈ ਇੱਕ ਵੱਡਾ ਝਟਕਾ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕਈ ਲੁੱਟਾਂ-ਖੋਹਾਂ ਅਤੇ ਸਨੈਚਿੰਗ ਦੀਆਂ ਘਟਨਾਵਾਂ ਵਿੱਚ ਸ਼ਾਮਲ ਤਿੰਨ ਅਪਰਾਧੀਆਂ ਨੂੰ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਜੀਤ ਕੁਮਾਰ ਪੁੱਤਰ ਜੰਮੂ ਰਾਮ ਵਾਸੀ ਪਿੰਡ ਘਕੋਵਾਲ, ਥਾਣਾ ਸਦਰ ਐਸ.ਬੀ.ਐਸ.ਨਗਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 5 ਮਈ 2024 ਨੂੰ ਇੱਕ ਆਟੋ ਰਿਕਸ਼ਾ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਾਂ ਨੇ ਉਸਨੂੰ ਨੇੜੇ ਰੋਕਿਆ ਅਤੇ ਉਸ ਦਾ 10,000 ਰੁਪਏ, ਏਟੀਐਮ ਕਾਰਡ, ਹੋਰ ਦਸਤਾਵੇਜ਼ਾਂ ਵਾਲਾ ਪਰਸ ਖੋਹ ਲਿਆ ਅਤੇ ਉਸ ਨੂੰ ਚਾਕੂ ਨਾਲ ਧਮਕਾਇਆ। ਬਾਅਦ ਵਿੱਚ, ਉਸਨੇ ਦੱਸਿਆ ਕਿ ਤਿੰਨਾਂ ਨੇ ਅਜੀਤ ਕੁਮਾਰ ਦੇ ਖਾਤੇ ਵਿੱਚੋਂ 42,000 ਰੁਪਏ ਕਢਵਾ ਲਏ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਗਿਰੋਹ ਦੇ ਖਿਲਾਫ ਥਾਣਾ ਨਵੀਂ ਬਾਰਾਦਰੀ ਵਿਖੇ ਐਫਆਈਆਰ 98 ਮਿਤੀ 05-05-2024 ਅਧੀਨ 379ਬੀ(2), 34 ਆਈ.ਪੀ.ਸੀ. ਦਰਜ ਕੀਤੀ ਗਈ ਹੈ ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਦੌਰਾਨ ਮਨੁੱਖੀ ਸੂਝਬੂਝ ਅਤੇ ਡਿਜੀਟਲ ਸਬੂਤਾਂ ਦੀ ਵਰਤੋਂ ਕਰਦੇ ਹੋਏ ਪੁਲਿਸ ਨੇ ਮਾਮਲੇ ਨੂੰ ਟਰੇਸ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤਿੰਨ ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ ਉਰਫ਼ ਬੱਚਾ ਉਰਫ਼ ਕਾਕਾ ਪੁੱਤਰ ਗੁਰਮੀਤ ਸਿੰਘ ਵਾਸੀ ਐਚ.ਨ. ਡਬਲਯੂ.ਐਕਸ-219 ਬਸਤੀ ਨੌ, ਨੇੜੇ ਆਰੀਆ ਕੰਨਿਆ ਸੀ.ਸੈ. ਸਕੂਲ ਜਲੰਧਰ, ਸੁਨੀਲ ਕੁਮਾਰ ਉਰਫ ਸੋਨੂੰ ਪੁੱਤਰ ਬੂਟਾ ਰਾਮ ਵਾਸੀ ਨੰਬਰ 71 ਏ ਰਵਿਦਾਸ ਨਗਰ ਬਸਤੀ ਦਾਨਿਸ਼ ਮੰਡਾ ਜਲੰਧਰ ਹੁਣ ਚੰਡੀਗੜ੍ਹ ਮੁਹੱਲਾ ਜਲੰਧਰ ਅਤੇ ਆਕਾਸ਼ ਉਰਫ ਬੱਚਾ ਪੁੱਤਰ ਮਦਨ ਗੋਪਾਲ ਵਾਸੀ ਐਚ.ਨ.-150 ਕਟੜਾ ਮੁਹੱਲਾ। ਬਸਤੀ ਦਾਨਿਸ਼ ਮੰਡੀ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ । ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ 29,500 ਰੁਪਏ, ਰਜਿਸਟ੍ਰੇਸ਼ਨ ਨੰਬਰ ਪੀਬੀ08-ਡੀਜੀ-8791 ਵਾਲਾ ਇੱਕ ਆਟੋ ਰਿਕਸ਼ਾ ਅਤੇ ਇੱਕ ਦਾਤ ਬਰਾਮਦ ਕੀਤਾ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਸਕਾਈਲਾਰਕ ਚੌਂਕ ਜਲੰਧਰ ਨੇੜੇ ਐਸ.ਬੀ.ਆਈ ਮੇਨ ਬ੍ਰਾਂਚ ਕੋਲ ਖੜ੍ਹੇ ਇੱਕ ਸਕੂਟਰ ਵਿੱਚੋਂ 1,87,000 ਰੁਪਏ ਚੋਰੀ ਕਰਨ ਦੀ ਗੱਲ ਕਬੂਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਚੋਰੀ ਹੋਈ ਰਕਮ ਵਿੱਚੋਂ 91,500 ਰੁਪਏ ਬਰਾਮਦ ਕਰ ਲਏ ਹਨ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

TAGGED: Crime
Share This Article
Facebook Twitter Whatsapp Whatsapp Telegram Copy Link
Share
Previous Article लोकसभा चुनाव 2024 से पहले सीटी ग्रुप और स्वीप जालंधर ने मतदाता जागरूकता अभियान चलाया लोकसभा चुनाव 2024 से पहले सीटी ग्रुप और स्वीप जालंधर ने मतदाता जागरूकता अभियान चलाया
Next Article लोकसभा इलेक्शन 2024: तीसरे चरण में 93 सीटों पर वोटिंग शुरू, PM मोदी ने किया मतदान लोकसभा इलेक्शन 2024: तीसरे चरण में 93 सीटों पर वोटिंग शुरू, PM मोदी ने किया मतदान
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?