ਕਪੂਰਥਲਾ : 2 ਅਗਸਤ (ਗੌਰਵ ਮੜੀਆ) ਜੈ ਮਿਲਾਪ ਲੈਬਾਰਟਰੀ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਸੂਬਾ ਕੈਸ਼ੀਅਰ ਸੁਰਜੀਤ ਸਿੰਘ ਚੰਦੀ ਤੇ ਜ਼ਿਲ੍ਹਾ ਚੇਅਰਮੈਨ ਦੇਵ ਰਾਜ ਦੀ ਅਗਵਾਈ ਹੇਠ ਹੋਈ|ਜਿਸ ਵਿਚ ਸਰਬਸੰਮਤੀ ਨਾਲ ਜ਼ਿਲ੍ਹਾ ਇਕਾਈ ਦੀ ਮੁੜ ਚੋਣ ਕੀਤੀ ਗਈ|ਜਿਸ ਵਿਚ ਦੂਸਰੀ ਵਾਰ ਅਮਨਜੋਤ ਸਿੰਘ ਵਾਲੀਆ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ | ਉਨ੍ਹਾਂ ਦੇ ਨਾਲ ਮੁਨੀਸ਼ ਕਾਲੀਆ ਨੂੰ ਜ਼ਿਲ੍ਹਾ ਸਕੱਤਰ, ਰਮੇਸ਼ ਲਾਲ ਨੂੰ ਕੈਸ਼ੀਅਰ ਚੁਣਿਆ ਗਿਆ |
ਇਸੇ ਦੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਕਮੇਟੀ ਵਲੋਂ ਬਾਕੀ ਅਹੁਦੇਦਾਰਾਂ ਦਾ ਵੀ ਐਲਾਨ ਕੀਤਾ ਗਿਆ | ਜਿਸ ਵਿਚ ਪ੍ਰਵੀਨ ਕੌਰ ਨੂੰ ਚੇਅਰਪਰਸਨ, ਦੇਵ ਰਾਜ ਨੂੰ ਸਰਪ੍ਰਸਤ, ਗੁਰਮੇਜ ਸਿੰਘ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ | ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਉਹ ਸਾਥੀ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਮਿਲ ਕੇ ਐਸੋਸੀਏਸ਼ਨ ਦੀ ਬਿਹਤਰੀ ਲਈ ਪਹਿਲਾਂ ਨਾਲੋਂ ਵੀ ਵੱਧ ਕੰਮ ਕਰਨਗੇ ਤੇ ਲੈਬਾਰਟਰੀ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਨੂੰ ਸਿਹਤ ਵਿਭਾਗ ਦੇ ਨਾਲ ਮਿਲ ਕੇ ਪਹਿਲ ਦੇ ਆਧਾਰ ‘ਤੇ ਹੱਲ ਕਰਵਾਇਆ ਜਾਵੇਗਾ |
ਇਸ ਮੌਕੇ ਫਗਵਾੜਾ, ਭੁਲੱਥ ਤੇ ਸੁਲਤਾਨਪੁਰ ਲੋਧੀ ਸਬ ਡਵੀਜ਼ਨਾਂ ਨਾਲ ਸਬੰਧਿਤ ਅਹੁਦੇਦਾਰ ਤੇ ਆਗੂ ਹਾਜ਼ਰ ਸਨ | ਇਸ ਮੌਕੇ ਅਰਜੁਨ ਸਿੰਘ, ਅਸ਼ੋਕ ਕੁਮਾਰ, ਅਖਿਲ ਕੌੜਾ, ਸੁਖਵਿੰਦਰ ਸਿੰਘ, ਜਸਵੰਤ ਸਿੰਘ, ਹਰਦੀਪ ਸਿੰਘ, ਮਹਿੰਦਰ ਸਿੰਘ ਸੋਨੂੰ ਆਦਿ ਹਾਜ਼ਰ ਸਨ |

