By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਮਾਨਸਿਕ ਦਬਾਅ ਤੋਂ ਮੁਕਤ ਵਾਤਾਵਰਣ ਦੇਣਾ ਸਮਾਜ ਦੀ ਜੁੰਮੇਵਾਰੀ: ਕੰਵਰ ਇਕਬਾਲ ਸਿੰਘ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਮਾਨਸਿਕ ਦਬਾਅ ਤੋਂ ਮੁਕਤ ਵਾਤਾਵਰਣ ਦੇਣਾ ਸਮਾਜ ਦੀ ਜੁੰਮੇਵਾਰੀ: ਕੰਵਰ ਇਕਬਾਲ ਸਿੰਘ
JalandharKapurthla

ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਮਾਨਸਿਕ ਦਬਾਅ ਤੋਂ ਮੁਕਤ ਵਾਤਾਵਰਣ ਦੇਣਾ ਸਮਾਜ ਦੀ ਜੁੰਮੇਵਾਰੀ: ਕੰਵਰ ਇਕਬਾਲ ਸਿੰਘ

Talk Hindustan
Last updated: 2024/02/23 at 9:37 AM
Talk Hindustan
Share
3 Min Read
ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਮਾਨਸਿਕ ਦਬਾਅ ਤੋਂ ਮੁਕਤ ਵਾਤਾਵਰਣ ਦੇਣਾ ਸਮਾਜ ਦੀ ਜੁੰਮੇਵਾਰੀ: ਕੰਵਰ ਇਕਬਾਲ ਸਿੰਘ
SHARE

ਕਪੂਰਥਲਾ(ਗੌਰਵ ਮੜੀਆ ) 22ਫਰਵਰੀ: ਕੌਮੀ ਬਾਲ ਅਧਿਕਾਰ ਸੁਰੱਖਿਆ ਆਯੋਗ ਦੇ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਅਮਿਤ ਕੁਮਾਰ ਪੰਚਾਲ ਦੀ ਅਗਵਾਈ ਹੇਠ “ ਵਿਦਿਆਰਥੀਆਂ ‘ਚ ਪ੍ਰੀਖਿਆ ਦਾ ਮਾਨਸਿਕ ਦਬਾਅ” ਵਿਸ਼ਾ ਅਧੀਨ ਜ਼ਿਲ੍ਹਾ ਪੱਧਰੀ ਜਾਗਰੁਕਤਾ ਕਮ ੳਰੀਐਂਟੇਸ਼ਨ ਪ੍ਰੋਗਰਾਮ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਮੈਡਮ ਦਲਜਿੰਦਰ ਕੌਰ ਦੀ ਦੇਖ-ਰੇਖ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕਲ ਕਪੂਰਥਲਾ ਵਿਖੇ ਲਗਾਇਆ ਗਿਆ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਬਤੌਰ ਵਿਸ਼ੇਸ਼ ਮਹਿਮਾਨ ਇਸ ਸਮਾਗਮ ਵਿੱਚ ਸ਼ਾਮਲ ਹੋਏ

ਜਦ ਕਿ ਪ੍ਰਧਾਨਗੀ ਮੰਡਲ ਵਿੱਚ ਪ੍ਰਿੰ. ਨਵਚੇਤਨ ਸਿੰਘ, ਪ੍ਰਿੰ. ਸ਼ਸ਼ੀ ਕੁਮਾਰ, ਨਰਿੰਦਰ ਕੁਮਾਰ ਪਰਾਸ਼ਰ, ਅਤੇ ਸੁਨੀਲ ਬਜਾਜ ਆਦਿ ਨੇ ਕੀਤੀ । ਪੰਜਾਬ ਸਰਕਾਰ ਵੱਲੋਂ ਨਾਮਜ਼ਦ ਰਿਸੋਰਸ ਪਰਸਨ ਪ੍ਰਿੰਸੀਪਲ ਸ਼ਸ਼ੀ ਕੁਮਾਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਪ੍ਰਿੰ ਨਵਚੇਤਨ ਸਿੰਘ ਨੇ ਸਮਾਗਮ ਵਿਚ ਸ਼ਾਮਿਲ ਹੋਏ ਜ਼ਿਲੇ ਦੇ ਵੱਖ-ਵੱਖ ਸਕੂਲ਼ਾਂ ਦੇ ਅਧਿਆਪਕ, ਮਾਪੇ ਅਤੇ ਸਕੂਲ ਮੈਨਜਮੈਂਟ ਕਮੇਟੀ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੌਰਾਨ ਤਨਾਅ ਮੁਕਤ ਵਾਤਾਵਰਣ ਮੁਹੱਈਆਂ ਕਰਵਾਉਣਾ ਅਤੇ ਉਹਨਾਂ ਦੇ ਮਨੋਭਾਵਾਂ ਨੂੰ ਸਮਝ ਕੇ ਉਹਨਾਂ ਨੂੰ ਸਹਿਯੋਗ ਦੇਣਾ ਸਾਡੀ ਸਭ ਦੀ ਸਾਂਝੀ ਜੁੰਮੇਵਾਰੀ ਹੈ।

ਉਹਨਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਕਿਤਾਬ ਐਗਜ਼ਾਮ ਵਾਰੀਅਰਜ਼ ‘ਚ ਲਏ ਟਿਪਸ ਤੇ ਪ੍ਰੀਖਿਆ ਉਤਸਵ 6.0 ਦੌਰਾਨ ਹੋਈ ਵਾਰਤਾ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ। ਮੁੱਖ ਮਹਿਮਾਨ ਕੰਵਰ ਇਕਬਾਲ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਨ ਦੌਰਾਨ ਵਿਸ਼ੇਸ਼ ਤੌਰ ਤੇ ਸਰਕਾਰ ਵੱਲੋਂ ਸਕੂਲ਼ਾਂ ਦੀ ਬਿਹਤਰੀ ਲਈ ਕੀਤੇ ਕਾਰਜ਼ਾਂ ਦੀ ਪ੍ਰੰਸ਼ਸਾ ਕਰਦੇ ਕਿਹਾ ਕਿ ਸਕੂਲ਼ਾਂ ਵਿਚ ਤਨਾਅ ਮੁਕਤ ਜ਼ੋਨ ਬਣਾਏ ਜਾਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਜਦੋਂ ਵੀ ਤਨਾਅ ਵਿੱਚ ਹੋਣ ਗਾਈਡ ਅਧਿਆਪਕ ਤਰੁੰਤ ਉਸ ਬੱਚੇ ਦੀ ਮਦਦ ਲਈ ਕੌਸ਼ਿਸ਼ ਕਰਨ । ਉਨ੍ਹਾਂ ਚੰਡੀਗੜ ਤੋਂ ਆਏ ਡਾਇਰੈਕਟਰ ਤੇ ਐਕਟਰ ਕੁਲਦੀਪ ਸਿੰਘ ਭੱਟੀ ਤੇ ਐਕਟਰ ਬਲੋਚਨ ਮਲਿਕ ਦੀ ਕਾਰਜ਼ ਦੀ ਪ੍ਰਸ਼ੰਸਾ ਕੀਤੀ।

ਪ੍ਰਿੰਸੀਪਲ ਨਵਚੇਤਨ ਸਿੰਘ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਨੂੰ ਉਸਦਾ ਮਨ-ਪਸੰਦ ਕੈਰੀਅਰ ਚੁਨਣ ਲਈ ਖੁਲੀ ਛੋਟ ਦੇਣ ਤੇ ਉਸਦੇ ਹੋਣ ਵਾਲੇ ਬੌਧਿਕ ਅਤੇ ਸਰੀਰਕ ਵਿਕਾਸ ਸਬੰਧੀ ਖੁਲ ਕੇ ਵਿਚਾਰਾਂ ਕੀਤੀਆਂ। ਜ਼ਿਲ੍ਹਾ ਕੌਆਰਡੀਨੇਟਰ ਐਕਟੀਵਿਟੀਜ਼ ਲੈਕਚਰਾਰ ਸੁਨੀਲ ਬਜਾਜ ਨੇ ਮੰਚ ਸੰਚਾਲਨ ਸੰਭਾਲਦੇ ਸਿੱਖਿਆ ਵਿਭਾਗ ਵਲੋਂ ਆਏ ਹੋਏ ਅਧਿਆਪਕਾਂ , ਮਾਪਿਆਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਮਾਗਮ ਦੇ ਵਧੀਆ ਪ੍ਰਬੰਧਾਂ ਲਈ ਪ੍ਰਿੰ,. ਨਵਚੇਤਨ ਸਿੰਘ ਦੀ ਸਰਾਹਨਾ ਕੀਤੀ। ਇਸ ਸਮਾਗਮ ਦੇ ਆਯੋਜਨ ਲਈ ਲੈਕਚਰਾਰ ਨਰਿੰਦਰ ਪ੍ਰਾਸ਼ਰ ਵੋਕੇਸ਼ਨਲ ਅਧਿਆਪਕ, ਕੁਲਵਿੰਦਰ ਕੈਰੋਂ, ਮੈਡਮ ਰਜਵੰਤ ਕੌਰ ਵੋਕੇਸ਼ਨਲ ਟੀਚਰ, ਮੈਡਮ ਸ਼ਰਨਜੀਤ ਕੌਰ, ਕੰਪਿਊਟਰ ਫੈਕਲਟੀ ਭੁਪਿੰਦਰ ਸਿੰਘ, ਪੂਨਮ , ਬਲਵਿੰਦਰ ਕੌਰ, ਹੁਸ਼ਿਆਰ ਸਿੰਘ, ਜਗਜੀਤ ਸਿੰਘ, ਜੈ ਪ੍ਰਕਾਸ਼, ਰਾਜਾ ਰਾਮ ਦਾ ਖਾਸ ਸਹਿਯੋਗ ਰਿਹਾ।

TAGGED: Educational
Share This Article
Facebook Twitter Whatsapp Whatsapp Telegram Copy Link
Share
Previous Article 23 ਸਾਲ ਦੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਲਈ ਭਾਜਪਾ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ-ਸਾਹੀ 23 ਸਾਲ ਦੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਲਈ ਭਾਜਪਾ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ-ਸਾਹੀ
Next Article ਕਪੂਰਥਲਾ ਹਲਕੇ ਦੇ 15 ਪਰਿਵਾਰ ਆਮ ਆਦਮੀ ਪਾਰਟੀ ਚ ਹੋਏ ਸ਼ਾਮਿਲ ਕਪੂਰਥਲਾ ਹਲਕੇ ਦੇ 15 ਪਰਿਵਾਰ ਆਮ ਆਦਮੀ ਪਾਰਟੀ ਚ ਹੋਏ ਸ਼ਾਮਿਲ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?