ਵਿਕਾਸ ਸਿੱਧੀ ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਐਸਸੀ ਸੈੱਲ ਦੇ ਪੰਜਾਬ ਪ੍ਰਧਾਨ ਨਿਯੁਕਤ
ਕਪੂਰਥਲਾ ( ਗੌਰਵ ਮੜੀਆ ) ਐਂਟੀ ਕੁਰੱਪਸ਼ਨ ਬਿਊਰੋ ਆਫ ਇੰਡੀਆ ਟੀਮ ਦੇ ਸਮੂਹ ਅਹੁਦੇਦਾਰਾਂ ਦੀ ਇੱਕ ਮੀਟਿੰਗ ਕੌਮੀ ਪ੍ਰਧਾਨ ਮਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਮੁੱਖ ਦਫਤਰ ਮੁਹੱਲਾ ਜੱਟਪੁਰਾ ਵਿਖੇ ਹੋਈ।ਇਸ ਮੀਟਿੰਗ ਵਿੱਚ ਐਂਟੀ ਕੁਰੱਪਸ਼ਨ ਬਿਊਰੋ ਇੰਡੀਆ ਦਾ ਵਿਸਤਾਰ ਕਰਦਿਆਂ ਵਿਕਾਸ ਸਿੱਧੀ ਨੂੰ ਐਸਸੀ ਸੈੱਲ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਦੌਰਾਨ ਮਨਦੀਪ ਗਿੱਲ ਨੇ ਸਮੂਹ ਅਹੁਦੇਦਾਰਾਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਡਟਣ ਦਾ ਸੰਕਲਪ ਦਿਵਾਇਆ।ਗਿੱਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਮੇਂ ਜਨਤਾ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ ਪਰ ਮੌਕੇ ਵੀ ਬਹੁਤ ਹਨ।
ਵਰਕਰਾਂ ਇੱਕਜੁੱਟ ਹੋ ਕੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਦੇ ਖਿਲਾਫ ਆਵਾਜ਼ ਬੁਲੰਦ ਕਰਨ ਸਾਨੂੰ ਸਫਲਤਾ ਜ਼ਰੂਰ ਮਿਲੇਗੀ।ਗਿੱਲ ਨੇ ਕਿਹਾ ਕਿ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।ਸਮਾਜ ਕਲਿਆਣ,ਵਿਕਲਾਂਗ ਸਪਲਾਈ ਵਿਭਾਗ ਕਿਤੇ ਵੀ ਚਲੇ ਜਾਓ,ਅਧਿਕਾਰੀ ਅਤੇ ਕਰਮਚਾਰੀ ਗਰੀਬਾਂ ਦੀ ਗੱਲ ਨਹੀਂ ਸੁਣਦੇ।ਅਸੀਂ ਗਰੀਬਾਂ ਲਈ ਲੜਨਾ ਹੈ।ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿੱਚ ਅਧਿਕਾਰੀ ਕਰਮਚਾਰੀ ਗਰੀਬਾਂ ਦੀ ਨਹੀਂ ਸੁਣਦੇ।ਗਰੀਬਾਂ ਦੀ ਲੜਾਈ ਸਾਨੂੰ ਲੜਨੀ ਹੈ।ਉਨ੍ਹਾਂ ਕਿਹਾ ਕਿ ਵੱਖ ਵੱਖ ਵਿਭਾਗ ਵਿੱਚ ਅਫ਼ਸਾਰ ਅਤੇ ਸਫੈਦਪੋਸ਼ ਕੁੰਡਲੀ ਮਾਰੇ ਬੈਠੇ ਹਨ।ਰਾਸ਼ਨ ਦੇ ਸਵਾਲ ਤੇ ਪੈਨਸ਼ਨ ਅਤੇ ਇੰਤਕਾਲ ਦੇ ਸਵਾਲ ਤੇ ਜਨਤਾ ਦੇ ਨਾਲ ਖੜ੍ਹਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾ ਰਹੀਆਂ ਹਨ।ਅਜਿਹੇ ਵਿੱਚ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰੀਏ।ਇਸ ਮੌਕੇ ਤੇ ਰਜਤ ਸਿੱਧੀ,ਲਵ ਸਿੱਧੀ,ਜਸਪ੍ਰੀਤ ਸਿੰਘ,ਸੁਖਵਿੰਦਰ ਮੋਹਨ ਸਿੰਘ,ਲਵਪ੍ਰੀਤ ਸਿੰਘ,ਰਾਜਿੰਦਰ ਕੁਮਾਰ ਰਾਜੂ,ਸੁਖਪ੍ਰੀਤ ਸਿੰਘ,ਮਨਜੀਤ ਸਿੰਘ,ਰਾਜਨ ਧੀਰ,ਤਜਿੰਦਰ ਸਿੰਘ,ਹਰਜੀਤ ਸਿੰਘ,ਰਾਜਨਜੋਤ ਸਿੰਘ,ਇਰਫਾਨ ਖਾਨ,ਵਿਜੈ ਕੁਮਾਰ,ਸਾਹਿਲ,ਚਰਨਜੀਤ ਹੰਸ,ਰਾਜਦੀਪ,ਤਰਨ ਪ੍ਰਿਥੀ,ਗੁਰਚਰਨ ਸਿੰਘ,ਅਨੁਪਮ ਮਰਵਾਹ,ਰਮੇਸ਼ ਮਹਿਰਾ,ਰਾਜ ਕੁਮਾਰ,ਰਾਜ ਕੁਮਾਰ,ਸੁਖਵਿੰਦਰ ਸਿੰਘ,ਕੋਮਲ ਸੋਹਤਾ,ਅਮਨਦੀਪ ਸਿੱਪੀ,ਸੁੱਖਾ ਆਦਿ ਹਾਜ਼ਰ ਸਨ।

