ਕਪੂਰਥਲਾ ( ਗੌਰਵ ਮੜੀਆ) ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਅਯੋਜਨ ਹੋਇਆ। ਜਿਸ ਵਿੱਚ ਸਭ ਤੋਂ ਪਹਿਲਾਂ ਚਰਚ ਦੀ ਵਰਸ਼ਿਪ ਟੀਮ ਨੇ ਪ੍ਰਭੂ ਪਿਆਰ ਨਾਲ ਭਿੱਜ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੀ ਹਾਜਰੀ ਵਿੱਚ ਪ੍ਰਭੂ ਪਿਆਰ ਦੇ ਗੀਤ ਭਜਨ ਗਾ ਕੇ ਸ਼ੁਰੂ ਕੀਤੀ। ਉਪਰੰਤ ਸੰਗਤਾਂ ਦੇ ਜੀਵਨ ਵਿੱਚ ਪਰਮੇਸ਼ਵਰ ਜੀ ਨੇ ਜੋ ਵੀ ਅਲੌਕਿਕ ਕੰਮ ਕੀਤੇ ਸਨ ਉਹਨਾਂ ਬਾਰੇ ਸੰਗਤਾਂ ਨੇ ਸਭ ਦੇ ਸਾਹਮਣੇ ਬੋਲ ਕੇ ਗਵਾਹੀ ਦੇ ਰੂਪ ਵਿੱਚ ਦੱਸੇ ਅਤੇ ਪ੍ਰਭੂ ਜੀ ਦੀ ਉਸਤਤ ਕੀਤੀ। ਉਪਰੰਤ ਸਟੇਜ ਤੋਂ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਮੌਜੂਦ ਸੰਗਤਾਂ ਨਾਲ ਪ੍ਰਭੂ ਵਚਨਾਂ ਦੀ ਸਾਂਝ ਪਾਈ ਅਤੇ ਕਿਹਾ ਕਿ ਹਰੇਕ ਜਨ ਅਧੂਰੇ ਵਿਸ਼ਵਾਸ ਵਿੱਚੋਂ ਬਾਹਰ ਆਓ। ਅਤੇ ਪਰਮੇਸ਼ਵਰ ਜੀ ਉੱਪਰ ਸ਼ੱਕ ਨਾ ਕਰੋ।

ਸਗੋਂ ਆਪਣੇ ਵਿਸ਼ਵਾਸ ਨੂੰ ਮਜਬੂਤ ਕਰੋ ਤਾਂ ਕਿ ਤੁਸੀਂ ਸਾਰੇ ਆਪਣੇ ਕੀਮਤੀ ਜੀਵਨ ਦਾ ਆਨੰਦ ਮਾਣ ਸਕੋ। ਪਾਸਸਟ ਹਰਪ੍ਰੀਤ ਦਿਓਲ ਜੀ ਨੇ ਕਿਹਾ ਕਿ ਕੁਝ ਲੋਕ ਬੇਸ਼ੱਕ ਚਰਚ ਤਾਂ ਆਉਂਦੇ ਹਨ ਪਰ ਉਹਨਾਂ ਨੇ ਪਾਪ ਨਹੀਂ ਛੱਡੇ। ਪਰ ਉਹਨਾਂ ਦੀ ਰੱਬ ਕੋਲੋਂ ਮੰਗਣ ਦੀ ਲਿਸਟ ਬਹੁਤ ਲੰਬੀ ਹੁੰਦੀ ਹੈ। ਉਹ ਇਹ ਨਹੀਂ ਜਾਣਦੇ ਕਿ ਜਿਹੜੇ ਪਾਪ ਤੁਸੀਂ ਕਰ ਰਹੇ ਹੋ ਉਹ ਸਾਬਣ, ਸਰਫ ਆਦਿ ਨਾਲ ਸਾਫ ਜਾਂ ਮਾਫ ਨਹੀਂ ਹੋ ਸਕਦੇ। ਉਹ ਤਾਂ ਸੰਗਤ ਵਿੱਚ ਆ ਕੇ ਪ੍ਰਭੂ ਯਿਸ਼ੂ ਜੀ ਦੇ ਨਾਮ ਵਿੱਚ ਆਪਣੇ ਪਾਪਾਂ ਤੋਂ ਤੌਬਾ ਕਰਨ ਨਾਲ ਹੀ ਮਾਫ ਹੋਣੇ ਹਨ। ਇਹ ਹੀ ਪ੍ਰਭੂ ਜੀ ਦਾ ਹੁਕਮ ਹੈ। ਆਉਣ ਵਾਲੇ ਕੱਲ ਦੀ ਆਸ ਛੱਡ ਕੇ ਚੰਗਿਆਈ ਅੱਜ ਹੀ ਸ਼ੁਰੂ ਕਰੋ। ਹਰ ਤਰ੍ਹਾਂ ਦੇ ਜਾਤਾਂ ਪਾਤਾਂ, ਧਰਮੀ ਵਿਤਕਰਿਆਂ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਹਰ ਕੰਮ ਕਰੋ।

ਅਤੇ ਪਰਮੇਸ਼ਵਰ ਜੀ ਦੇ ਪਵਿੱਤਰ ਬਚਨਾਂ ਨੂੰ ਵੱਧ ਤੋਂ ਵੱਧ ਪੜ੍ਹ ਕੇ, ਸਮਝ ਕੇ, ਮੰਨ ਕੇ ਬਚਨਾਂ ਦੀ ਆਗਿਆਕਾਰੀ ਵਿੱਚ ਰਿਹਾ ਕਰੋ। ਅੱਜ ਦੀ ਪ੍ਰਾਰਥਨਾ ਸਭਾ ਦੇ ਅਖੀਰ ਵਿੱਚ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਸਮੂਹ ਸੰਗਤਾਂ ਲਈ ਹਰ ਤਰ੍ਹਾਂ ਦੇ ਦੁੱਖਾਂ, ਤਕਲੀਫਾਂ, ਪਰੇਸ਼ਾਨੀਆਂ, ਬਿਮਾਰੀਆਂ, ਲਚਾਰੀਆਂ, ਅਤੇ ਹਰਾਮਕਾਰੀਆਂ ਕੋਲੋਂ ਬਚਣ ਲਈ ਪ੍ਰਭੂ ਯਿਸ਼ੂ ਮਸੀਹ ਜੀ ਦੇ ਨਾਮ ਵਿੱਚ ਅਰਦਾਸਾਂ ਕੀਤੀਆਂ। ਅਤੇ ਨਾਲ ਹੀ ਪ੍ਰਾਰਥਨਾ ਸਭਾ ਦੇ ਅਖੀਰ ਵਿੱਚ ਪ੍ਰਭੂ ਭੋਜ ਦੀ ਰਸਮ ਵੀ ਪੂਰੇ ਪਿਆਰ ਅਤੇ ਸਤਿਕਾਰ ਨਾਲ ਨਿਭਾਈ ਗਈ।

