ਕਪੂਰਥਲਾ (ਗੌਰਵ ਮੜੀਆ) ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਿਲਾ ਪੁਲਿਸ ਦੀ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਨੇ ਆਮ ਲੋਕਾਂ ਨੂੰ ਕਾਫੀ ਰਾਹਤ ਦਿੱਤੀ ਹੈ ਸਰੇਆਮ ਵਿਕਣ ਵਾਲਾ ਨਸ਼ਾ ਹੁਣ ਖਤਮ ਹੋ ਚੁਕਾ ਹੈ ਜਲਦ ਆਉਣ ਵਾਲੇ ਦਿਨਾਂ ਚ ਸ਼ਹਿਰ ਚ ਨਸ਼ਾ ਕਾਰੋਬਾਰੀਆਂ ਦਾ ਨਾਮੋਨਿਸ਼ਾਨ ਖਤਮ ਹੋ ਜਾਵੇਗਾ ਉਕਤ ਸ਼ਬਦ ਉੱਘੇ ਸਮਾਜ ਸੇਵੀ ਪਰਮਿੰਦਰ ਸਿੰਘ ਬੰਨੂ ਪੰਮ ਖੁਸ਼ ਨੇ ਕਹੇ ਉਨ੍ਹਾਂ ਕਿਹਾ ਕਿ ਮਾਨਯੋਗ ਡੀਜੀਪੀ ਪੰਜਾਬ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਕਪੂਰਥਲਾ ਚ ਲੋਕ ਲਹਿਰ ਬਣ ਗਈ ਹੈ ਆਏ ਦਿਨ ਕੋਈ ਨਾ ਕੋਈ ਨਸ਼ੇ ਦੀ ਖੇਪ ਨਾਲ ਨਸ਼ਾ ਕਾਰੋਬਾਰੀਆਂ ਨੂੰ ਫੜਿਆ ਜਾ ਰਿਹਾ ਹੈ ਜੋਕਿ ਆਮ ਜਨਤਾ ਲਈ ਚੰਗਾ ਸੁਨੇਹਾ ਹੈ
ਬਾਕੀ ਜੇ ਕੋਈ ਇੱਕਾ ਦੁੱਕਾ ਨਸ਼ਾ ਵੇਚਣ ਵਾਲਾ ਰਹਿ ਵੀ ਗਿਆ ਹੋਵੇਗਾ ਉਹ ਜਲਦ ਜੇਲ ਚ ਹੋਵੇਗਾ ਸਮਾਜ ਸੇਵੀ ਪਰਮਿੰਦਰ ਸਿੰਘ ਬੰਨੂ ਪੰਮ ਖੁਸ਼ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਜਿਲਾ ਪੁਲਿਸ ਮੁੱਖੀ ਗੌਰਵ ਤੂਰਾ ,ਐਸਪੀ ਡੀ ਪ੍ਰਭਜੋਤ ਸਿੰਘ ਵਿਰਕ ,ਐਸਪੀ ਹੈੱਡਕੁਆਰਟਰ ਗੁਰਪ੍ਰੀਤ ਸਿੰਘ ਗਿੱਲ ,ਡੀਐਸਪੀ ਸਬ ਡਿਵੀਜਨ ਦੀਪ ਕਰਨ ਸਿੰਘ ,ਇੰਚਾਰਜ ਸੀਆਈਏ ਜਰਨੈਲ ਸਿੰਘ ,ਐਸਐਚਓ ਸਿਟੀ ਬਿਕਰਮ ਜੀਤ ਸਿੰਘ ਵਰਗੇ ਇਮਾਨਦਾਰ,ਮੇਹਨਤੀ ਅਤੇ ਬਹਾਦੁਰ ਸ਼ੇਰਾਂ ਦੀ ਫੌਜ ਮਿਲੀ ਹੈ ਜੋ ਦਿਨ ਰਾਤ ਪਬਲਿਕ ਦੀ ਸੇਵਾ ਲਈ ਤਨਦੇਹੀ ਨਾਲ ਮੇਹਨਤ ਕਰਦੇ ਰਹਿੰਦੇ ਹਨ ਵੱਡੀ ਤੋਂ ਵੱਡੀ ਹੋਈ ਵਾਰਦਾਤ ਨੂੰ ਹਫਤੇ ਚ ਹੀ ਟਰੇਸ ਕਰਕੇ ਦੋਸ਼ੀਆਂ ਨੂੰ ਹਿੰਦੁਸਤਾਨ ਦੇ ਕੋਨਿਆਂ ਕੋਨਿਆਂ ਤੋਂ ਚੁੱਕਕੇ ਜੇਲਾਂ ਚ ਭੇਜ ਦਿੰਦੇ ਹਨ ਇਸ ਲਈ ਸ਼ਹਿਰ ਨਿਵਾਸੀਆਂ ਨੂੰ ਵੀ ਪੁਲਿਸ ਦੀ ਹੋਂਸਲਾ ਹਫਜਾਈ ਕਰਨੀ ਚਾਹੀਦੀ ਹੈ ਤਾਂ ਜੋ ਪੁਲਿਸ ਹੋਰ ਤਨਦੇਹੀ ਨਾਲ ਸਮਾਜ ਚ ਕ੍ਰਾਈਮ ਨੂੰ ਖਤਮ ਕਰੇ

