ਕਪੂਰਥਲਾ(ਗੌਰਵ ਮੜੀਆ )ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਗੁਰਪਾਲ ਸਿੰਘ ਇੰਡੀਅਨ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਲੋਕ ਸਭਾ ਚੋਣਾਂ ਅਤੇ ਪੰਜਾਬ ਵਿੱਚ ਪਾਰਟੀ ਦੀ ਮਜ਼ਬੂਤੀ ਬਾਰੇ ਵਿਚਾਰ-ਵਟਾਂਦਰਾ ਕੀਤਾ।ਇਸ ਦੌਰਾਨ ਗੁਰਪਾਲ ਸਿੰਘ ਇੰਡੀਅਨ ਨੇ ਸੁਨੀਤਾ ਕੇਜਰੀਵਾਲ ਨੂੰ ਕਿਹਾ ਕਿ ਪੰਜਾਬ ਦਾ ਹਰ ਆਪ ਦਾ ਅਹੁਦੇਦਾਰ ਤੇ ਵਰਕਰ ਅਰਵਿੰਦ ਕੇਜਰੀਵਾਲ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ।ਉਨ੍ਹਾਂ ਨੇ ਕਿਹਾ ਕਿ ਸੰਕਟ ਦੀ ਘੜੀ ਵਿੱਚ ਅਸੀਂ ਸਾਰੇ ਇੱਕਜੁਠ ਹਾਂ।ਇੰਡੀਅਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜਣ ਨਾਲ ਜਨਤਾ ਵਿੱਚ ਭਾਰੀ ਰੋਸ ਹੈ।
ਜਨਤਾ ਜੇਲ ਦਾ ਜਵਾਬ ਦਿੱਲੀ,ਪੰਜਾਬ ਅਤੇ ਦੇਸ਼ ਵਿੱਚ ਵੋਟ ਨਾਲ ਦੇਵੇਗੀ।ਉਨ੍ਹਾਂ ਕਿਹਾ ਕਿ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਨੂੰ ਉਨ੍ਹਾਂ ਦੀ ਹਿੰਮਤ ਦ੍ਰਿੜਤਾ ਅਤੇ ਸੰਘਰਸ਼ ਦੇ ਪ੍ਰਤੀਕ ਦੇ ਰੂਪ ਵਿੱਚ ਦਮਕ ਰਿਹਾ ਹੈ।ਇੰਡੀਅਨ ਨੇ ਸੁਨੀਤਾ ਕੇਜਰੀਵਾਲ ਨੂੰ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ।ਅਰਵਿੰਦ ਕੇਜਰੀਵਾਲ ਲੋਕਾਂ ਦੀ ਲੜਾਈ ਲੜ ਰਹੇ ਹਨ,ਭਾਜਪਾ ਨੂੰ ਉਨ੍ਹਾਂ ਨੂੰ ਜੇਲ ਭੇਜਣਾ ਮਹਿੰਗਾ ਪਵੇਗਾ।ਇੰਡੀਅਨ ਨੇ ਕਿਹਾ ਕਿ ਈਡੀ ਹੁਣ ਇੱਕ ਆਜ਼ਾਦ ਏਜੰਸੀ ਨਹੀਂ ਹੈ।
ਇਹ ਇੱਕ ਰਾਜਨੀਤਿਕ ਹਥਿਆਰ ਬਣ ਗਈ ਹੈ।ਮੋਦੀ ਜਾਣਦੇ ਹਨ ਕਿ ਜੇਕਰ ਦੇਸ਼ ਵਿੱਚ ਉਨ੍ਹਾਂ ਦਾ ਕੋਈ ਬਦਲ ਹੈ,ਤਾਂ ਉਹ ਸਿਰਫ਼ ਕੇਜਰੀਵਾਲ ਹੈ।ਦੇਸ਼ ਦੇ ਲੋਕ ਕੇਜਰੀਵਾਲ ਨੂੰ ਆਪਣੇ ਪਰਿਵਾਰ ਦਾ ਮੈਂਬਰ ਮੰਨਦੇ ਹਨ ਅਤੇ ਇਹੀ ਕਾਰਨ ਹੈ ਕਿ ਮੋਦੀ ਡਰੇ ਹੋਏ ਹਨ।ਭਾਜਪਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਪੂਰਾ ਦੇਸ਼ ਜਿਸ ਪਹਾੜ ਦੇ ਸਮਰਥਨ ਚ ਖੜਾ ਹੈ,ਉਹ ਉਸ ਪਹਾੜ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਦੇਸ਼ ਦੀ ਜਨਤਾ ਸਭ ਦੇਖ ਰਹੀ ਹੈ।ਜਿਸਦਾ ਜਵਾਬ ਦੇਸ਼ ਦੇ ਲੋਕ ਲੋਕਸਭਾ ਚੋਣਾਂ ਚ ਦੇਣਗੇ।ਇਸ ਮੌਕੇ ਤੇ ਆਪ ਪੰਜਾਬ ਇੰਚਾਰਜ ਸ.ਜਰਨੈਲ ਸਿੰਘ ਵੀ ਮੌਜੂਦ ਸਨ।

