ਕਪੂਰਥਲਾ 24 ਨਵੰਬਰ ( ਗੌਰਵ ਮੜੀਆ ) : ਅੱਜ ਦ ਓਪਨ ਡੋਰ ਚਰਚ ਖੋਜੇਵਾਲਾ ਵਿੱਚ ਪ੍ਰਾਰਥਨਾ ਸਭਾ ਵਿੱਚ ਪਹੁੰਚੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਵਿੱਚ ਭਾਰੀ ਰੋਸ ਵੇਖਣ ਵਿੱਚ ਆਇਆ।ਪਿਛਲੇ ਦਿਨੀਂ ਜੋ ਸ਼ਰਾਰਤੀ ਅੰਸਰਾਂ ਵੱਲੋਂ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਲਾਏ ਹੋਏ ਪੋਸਟਰਾਂ ਦੀ ਬੇਅਦਬੀ ਕੀਤੇ ਜਾਨ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਵੇਖਿਆ ਗਿਆ। ਚਰਚ ਵਿੱਚ ਅਲੱਗ ਅਲੱਗ ਲੋਕਾਂ ਨਾਲ ਗੱਲਬਾਤ ਕੀਤੀ ਗਈ ਜਿਸ ਵਿੱਚ ਸਾਰਿਆਂ ਨੇ ਇੱਕ ਹੀ ਸੁਰ ਵਿੱਚ ਆਖਿਆ ਕਿ ਅਗਰ ਦੋਸ਼ੀਆਂ ਨੂੰ ਛੇਤੀ ਫੜ ਕੇ ਸਜ਼ਾ ਨਾ ਦਿੱਤੀ ਗਈ ਤਾਂ ਸਾਰਾ ਮਸੀਹ ਸਮਾਜ ਆਉਣ ਵਾਲੇ ਦਿਨਾਂ ਚ ਅਗਲੀ ਕੋਈ ਵੱਡੀ ਕਾਰਵਾਈ ਲਈ ਮਜਬੂਰ ਹੋਵੇਗਾ। ਪਰ ਅਸੀਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਪੁਰਜੋਰ ਅਪੀਲ ਕਰਦੇ ਹਾਂ ਕਿ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇ।
ਅੱਜ ਦੀ ਪ੍ਰੈਸ ਵਾਰਤਾ ਸਮੇਂ ਪ੍ਰਧਾਨ ਸੰਧਾਵਾਲੀਆ, ਪ੍ਰਧਾਨ ਜੈ ਰਾਮ ਬਧੱਨ,ਯੂਥ ਪ੍ਰਧਾਨ ਰਾਜਵਿੰਦਰ ਸਿੰਘ , ਪ੍ਰਧਾਨ ਬਲਕਾਰ ਸਿੰਘ ਬਿੱਟੂ,ਪਾਸਟਰ ਅਗਸਟਿਨ ਪਾਸਟਰ ਸੰਦੀਪ,ਅਵੈਂਜਲਿਸਟ ਮਨਜੀਤ ਸਿੰਘ, ਸਿਸਟਰ ਆਸ਼ਾ ਸਿਸਟਮ ਮਨਜੀਤ ,ਸਿਸਟਰ ਰੀਤ ,ਸਿਸਟਰ ਜਸਵਿੰਦਰ ਕੌਰ, ਸਿਸਟਰ ਅੰਮ੍ਰਿਤ, ਸਿਸਟਰ ਕੁਲਵਿੰਦਰ ਕੌਰ ,ਪ੍ਰਬੰਧਕ ਸੰਜੀਵ ਕੁਮਾਰ, ਪ੍ਰਬੰਧਕ ਰਜੇਸ਼ ਕੰਬੋਜ, ਪ੍ਰਬੰਧਕ ਸੁਚਾ ਮਸੀਹ, ਪ੍ਰਬੰਧਕ ਮਥੁਰਾ ਦਾਸ, ਪ੍ਰਬੰਧਕ ਸਰਬਜੀਤ,ਪ੍ਰਬੰਧਕ ਸੰਜੂ, ਪ੍ਰਬੰਧਕ ਨਰਿੰਦਰ ਠਾਕੁਰ, ਪ੍ਰਬੰਧਕ ਸਤਪਾਲ,ਪ੍ਰਬੰਧਕ ਸੁਰਿੰਦਰ ਗਹੀਰ, ਮਾਸਟਰ ਗੁਰਦੇਵ ਸਿੰਘ ਬ੍ਰਦਰ ਮਹਿੰਦਰ ਪਾਲ ਸਿੰਘ, ਬ੍ਰਦਰ ਬੂਟਾ ਸਿੰਘ,ਬ੍ਰਦਰ ਅਵਤਾਰ ,ਬ੍ਰਦਰ ਸਵੀਨ ਅਤੇ ਬ੍ਰਦਰ ਅਮੈਨੂਅਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।