ਕਪੂਰਥਲਾ ( ਗੌਰਵ ਮੜੀਆ ) ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਐਤਵਾਰ ਨੂੰ ਸ਼੍ਰੀ ਨੀਲਕੰਠ ਮੰਦਰ ਅਰਬਨ ਅਸਟੇਟ ਵੱਲੋਂ ਵਿਸ਼ਾਲ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ। ਇਸ ਪ੍ਰਭਾਤ ਫੇਰੀ ਦੀ ਸ਼ੁਰੂਆਤ ਮੰਦਰ ਕਮੇਟੀ ਦੇ ਪ੍ਰਧਾਨ ਐਡਵੋਕੇਟ ਪ੍ਰਦੀਪ ਕੁਮਾਰ ਤੁਲੀ ਅਤੇ ਮੰਦਰ ਕਮੇਟੀ ਦੇ ਮੈਂਬਰਾਂ ਨੇ ਪ੍ਰਾਥਨਾ ਨਾਲ ਕੀਤੀ।ਇਹ ਪ੍ਰਭਾਤ ਫੇਰੀ ਅਰਬਨ ਅਸਟੇਟ ਦੇ ਵੱਖ-ਵੱਖ ਬਲਾਕਾਂ ਵਿੱਚੋਂ ਦੀ ਲੰਘਦੀ ਹੋਈ ਮੁੜ ਮੰਦਰ ਪਰਿਸਰ ਵਿੱਚ ਸਮਾਪਤ ਹੋਈ।
ਸ਼ੋਭਾ ਯਾਤਰਾ ਦੇ ਰਸਤੇ ਵਿੱਚ ਸੰਕੀਰਤਨ ਮੰਡਲੀ ਨੇ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।ਇਸ ਦੌਰਾਨ ਸੰਗਤਾਂ ਵੱਲੋਂ ਅਤੁੱਟ ਲੰਗਰ ਵਰਤਾਇਆ ਗਿਆ ।ਇਸ ਮੌਕੇ ਪ੍ਰਧਾਨ ਸ਼੍ਰੀ ਤੁਲੀ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਮਹੱਤਵ ਰੱਖਦਾ ਹੈ। ਜੀਵਨ ਤੋਂ ਸਬਕ ਲੈ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ, ਜੀਵਨ ਨੂੰ ਸਹੀ ਦਿਸ਼ਾ ਦੇਣ ਲਈ ਸਾਨੂੰ ਸਾਰਿਆਂ ਨੂੰ ਸ਼੍ਰੀ ਭਾਗਵਤ ਗੀਤਾ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 07 ਸਤੰਬਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮੰਦਿਰ ਵਿੱਚ ਧੂਮਧਾਮ ਨਾਲ ਮਨਾਇਆ ਜਾਵੇਗਾ।
ਮੰਦਰ ਕਮੇਟੀ ਦੇ ਜਨਰਲ ਸਕੱਤਰ ਦੀਪਕ ਅਰੋੜਾ ਸੀਨੀਅਰ ਮੀਤ ਪ੍ਰਧਾਨ ਸੂਰਜ ਅਗਰਵਾਲ, ਅਸ਼ੀਸ਼ ਕੁੰਦਰਾ, ਦੀਪਕ ਗਰੋਵਰ, ਜੀਤ ਕੁਮਾਰ ਥਰੇਜਾ, ਸੁਨੀਲ ਮੜੀਆ,ਨਰੇਸ਼ ਅਗਰਵਾਲ,ਰਾਕੇਸ਼ ਸ਼ਰਮਾ, ਰਾਕੇਸ਼ ਪਰਾਸ਼ਰ, ਸੁਨੰਦਨ ਸ਼ਰਮਾ, ਕਮਲ ਰਾਵਲ, ਐਡਵੋਕੇਟ ਅਨੁਜ ਆਨੰਦ, ਸੰਜੀਵ ਸ਼ਰਮਾ, ਰੋਹਿਤ ਅਰੋੜਾ ਆਦਿ ਹਾਜ਼ਰ ਸਨ | ਇਸ ਮੌਕੇ ਸੁਸ਼ੀਲ ਕੁਮਾਰ ਵਸ਼ਿਸ਼ਟ, ਪ੍ਰਦੀਪ ਕੰਗ, ਵਿਕਾਸ ਪੁਰੀ, ਸਿਮਰਨ ਕੰਗ, ਅਲਕਾ ਕੋਲੇਰਾ, ਸੁਨੀਤਾ ਮੜੀਆ, ਨਿਧੀ ਅਰੋੜਾ, ਵੰਦਨਾ ਅਗਰਵਾਲ, ਰਜਿੰਦਰ ਕੌਰ, ਸੁਮਨ ਸ਼ਰਮਾ, ਮਹਿਕ ਆਨੰਦ ਅਤੇ ਨਿਸ਼ਾ ਆਦਿ ਹਾਜ਼ਰ ਸਨ।

