ਕਰਤਾਰਪੁਰ (ਜਸਵੰਤ ਵਰਮਾ )ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਕਾਲਜ ਦੇ ਹਿੰਦੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਵਿੱਚ ਹਿੰਦੀ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਪ੍ਰਤਿ ਜਾਗਰੂਕ ਕੀਤਾ ਗਿਆ ਤੇ ਵਿਦਿਆਰਥੀਆਂ ਵਿੱਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਬੀ. ਏ (ਸਮੈਸਟਰ ਪੰਜਵਾਂ) ਦੀ ਰਾਣੀ ਪਹਿਲੇ ਸਥਾਨ, ਦੂਜੇ ਸਥਾਨ ਤੇ ਰਜਨੀ ਤੇ ਨੀਲ ਕਮਲ ਤੀਜੇ ਸਥਾਨ ਤੇ ਰਹੀ। ਵਿਭਾਗ ਦੇ ਮੁੱਖੀ ਤੇ ਪ੍ਰੋਫੈਸਰ ਅਨੀਤਾ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਹਿੰਦੀ ਸਾਹਿਤ ਨਾਲ ਜੁੜਨ ਦਾ ਸੰਦੇਸ਼ ਦਿੱਤਾ।
ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਹਿੰਦੀ ਭਾਸ਼ਾ ਦੇਸ਼ ਦੀ ਪਵਿੱਤਰ ਤੇ ਪੌਰਾਣਿਕ ਭਾਸ਼ਾ ਹੈ ਤੇ ਦੇਸ਼ ਨੂੰ ਇੱਕ ਲੜੀ ਵਿੱਚ ਪਰੋਣ ਦਾ ਕਾਰਜ ਕਰਦੀ ਹੈ। ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਐਮ. ਐਲ.ਏ( ਹਲਕਾ ਕਰਤਾਰਪੁਰ ) ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਹਰੀ ਪਾਲ ਨੇ ਹਿੰਦੀ ਭਾਸ਼ਾ ਦੀ ਅਹਿਮੀਅਤ ਸਮਝਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਡਾ. ਹਰਵਿੰਦਰ ਕੌਰ,ਪ੍ਰੋਫੈਸਰ ਯੁਗੇਸ਼,ਪ੍ਰੋਫੈਸਰ ਏਕਤਾ ਵੀ ਮੌਜੂਦ ਸਨ।

