ਕਪੂਰਥਲਾ (ਗੌਰਵ ਮੜੀਆ) ਜਲੰਧਰ ਲੋਕਸਭਾ ਜਿਮਨੀ ਚੋਣ ਦੇ ਪ੍ਰਚਾਰ ਲਈ ਆਪ ਸੁਪਰੀਮੋ ਤੇ ਦਿੱਲ੍ਹੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਜਲੰਧਰ ਪੁੱਜਣ ਤੇ ਕਪੂਰਥਲਾ ਦੇ ਅਰਬਨ ਅਸਟੇਟ ਤੋਂ ਆਪ ਦੇ ਜਿਲਾ ਸੰਯੁਕਤ ਸਕੱਤਰ ਐਸ ਸੀ ਵਿੰਗ ਹਰਪ੍ਰੀਤ ਸਿੰਘ 25 ਗੱਡੀਆਂ ਦੇ ਕਾਫ਼ਿਲੇ ਨਾਲ ਅਰਵਿੰਦ ਕੇਜਰੀਵਾਲ ਦੇ ਸਵਾਗਤ ਲਈ ਸਾਥੀਆਂ ਨਾਲ ਰਵਾਨਾ ਹੋਏ ਜਿਕਰਯੋਗ ਹੈ
ਜਲੰਧਰ ਲੋਕ ਸਭਾ ਹਲਕੇ ਅੰਦਰ ਜਿਮਨੀ ਚੋਣ ਹੋ ਰਹੀ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਆਪਣੀ ਕਿਸਮਤ ਅਜਮਾਂ ਰਹੇ ਹਨ ਵੀਰਵਾਰ ਨੂੰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜਲੰਧਰ ਵਿਖੇ ਚੋਣ ਪ੍ਰਚਾਰ ਲਈ ਪੁੱਜਣ ਤੇ ਜਿਲਾ ਕਪੂਰਥਲਾ ਦੇ ਆਪ ਦੇ ਸਿਰੱਕਢ ਲੀਡਰ ਤੇ ਜਿਲਾ ਸੰਯੁਕਤ ਸਕੱਤਰ ਐਸ ਸੀ ਵਿੰਗ ਹਰਪ੍ਰੀਤ ਸਿੰਘ ਨੇ ਆਪਣੇ ਨਿਵਾਸ ਸਥਾਨ ਅਰਬਨ ਅਸਟੇਟ ਤੋਂ 25 ਦੇ ਕਰੀਬ ਗੱਡੀਆਂ ਚ ਆਪ ਵਲੰਟੀਅਰਾਂ ਅਤੇ 40 ਮੋਟਰਸਾਇਕਲਾਂ ਤੇ ਆਪ ਵਲੰਟੀਅਰਾਂ ਦੇ ਨਾਲ ਜਲੰਧਰ ਲਈ ਰਵਾਨਾ ਹੋਏ ਰਵਾਨਾ ਹੋਣ ਤੋਂ ਪਹਿਲਾ ਹਾਜ਼ਿਰ ਆਪ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਨੇ ਕਿਹਾ ਅਕਾਲੀ ਭਾਜਪਾ ਕਾਂਗਰਸ ਇਹਨਾਂ ਸਾਰੀਆਂ ਪਾਰਟੀਆਂ ਤੋਂ ਮੋਹ ਭੰਗ ਹੋਣ ਤੋਂ ਬਾਦ ਪੰਜਾਬ ਦੀ ਜਨਤਾ ਨੇ ਆਪ ਦਾ ਪੱਲਾ ਫੜਿਆ ਹੈ
ਜੋਕਿ ਆਮ ਲੋਕਾਂ ਲਈ ਲਾਹੇਮੰਦ ਹੋਇਆ ਹੈ ਅੱਜ ਪੂਰਾ ਇੱਕ ਸਾਲ ਹੋ ਗਿਆ ਹੈ ਲੋਕਾਂ ਦੇ ਘਰੇਲੂ ਬਿਜਲੀ ਬਿੱਲ ਮਾਫ ਹੋਏ ਪਏ ਹਨ ਸ਼ਹਿਰੀ ਖੇਤਰਾਂ ਚ 5ਮਰਲੇ ਦੇ ਘਰਾਂ ਨੂੰ ਪਾਣੀ ਦੇ ਬਿੱਲ ਮਾਫ ਹੋਏ ਪਏ ਹਨ ਕੁੱਲ ਮਿਲਾਕੇ ਲੋਕਾਂ ਨੇ ਆਪ ਨੂੰ ਪਾਸ ਕਰ ਦਿੱਤਾ ਹੈ ਇਸ ਲਈ ਜਲੰਧਰ ਲੋਕ ਸਭਾ ਜਿਮਨੀ ਚੋਣ ਜਿੱਤਕੇ ਆਪ ਦੀ ਝੋਲੀ ਵਿਚ ਪਾਣੀ ਹੈ ਕਿਉਂਕਿ ਆਪ ਹੀ ਆਮ ਇਨਸਾਨ ਦੀ ਸਾਰ ਲੈਂਦੀ ਹੈ ਇਸ ਲਈ ਸਾਰੇ ਪਾਰਟੀ ਵਰਕਰ ਅਤੇ ਲੀਡਰ ਵੱਧ ਚੜਕੇ ਜਲੰਧਰ ਦੇ ਲੋਕਾਂ ਨੂੰ ਜਾਗਰੂਕ ਕਰੋ ਤੇ ਆਪ ਨੂੰ ਜਿਤਾਓ

