ਕਪੂਰਥਲਾ ( ਗੌਰਵ ਮੜੀਆ ) ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554 ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਬਾਵਿਆ ਕਪੂਰਥਲਾ ਵਿਖੇ ਬੀਬੀ ਭਾਨੀ ਇਸਤਰੀ ਸੇਵਾ ਸੋਸਾਇਟੀ ਰਜਿਸਟਰਡ ਵੱਲੋਂ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਗੁਰਪੁਰਬ ਮਨਾਇਆ ਗਿਆ ਜਿਸ ਵਿੱਚ ਸਹਿਜ ਪਾਠ ਦੇ ਉਪਰੰਤ ਬੀਬੀ ਭਾਨੀ ਇਸਤਰੀ ਸੇਵਾ ਸੋਸਾਇਟੀ ਦੀਆਂ ਬੀਬੀਆਂ ਵੱਲੋਂ ਕੀਰਤਨ ਕੀਤਾ ਗਿਆ
ਅਤੇ ਬੀਬੀ ਦਵਿੰਦਰ ਪਾਲ ਕੌਰ ਬਾਵਾ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣਾਈ ਅਤੇ ਆਈਆਂ ਸਮੂਹ ਸ਼ਹਿਰ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਗੁਰੂ ਕਾ ਲੰਗਰ ਅਟੁੱਟ ਵਰਤਾਏ ਇਸ ਸਮੇਂ ਮਨਦੀਪ ਸਿੰਘ ਪੁੱਤਰ ਸਵਰਗਵਾਸੀ ਸਰਦਾਰ ਨਿਰਮਲ ਸਿੰਘ ਦੇ ਪਰਿਵਾਰ ਵੱਲੋਂ ਹਰ ਵਾਰ ਦੀ ਤਰ੍ਹਾਂ ਸਹਿਜ ਪਾਠ ਅਤੇ ਲੰਗਰਾਂ ਦੀ ਸੇਵਾ ਕੀਤੀ ਗਈ ਇਸ ਮੌਕੇ ਨਿਸ਼ਾਨ ਸਾਹਿਬ ਦੇ ਚੋਲੇ ਵੀ ਬਦਲੇ ਗਏ

ਬੀਬੀ ਭਾਨੀ ਇਸਤਰੀ ਸੇਵਾ ਸੋਸਾਇਟੀ ਅਤੇ ਗੁਰਦੁਆਰਾ ਸਾਹਿਬ ਬਾਵਿਆਂ ਵੱਲੋਂ ਬਾਵਾ ਮਨਜੀਤ ਬਹਾਦਰ ਸਿੰਘ ਜੀ ਨੇ ਮਨਦੀਪ ਸਿੰਘ ਨੂੰ ਸਰੋਪਾਓ ਦੇ ਕੇ ਸਨਮਾਨਿਤ ਕੀਤਾ ਇਸ ਸਮੇਂ ਸੁਰਿੰਦਰ ਕੌਰ,ਭੁਪਿੰਦਰ ਕੌਰ ਭਸੀਨ, ਗੁਰਪ੍ਰੀਤ ਕੌਰ,ਮਨਿੰਦਰਜੀਤ ਕੌਰ,ਤਜਿੰਦਰ ਸਿੰਘ ਬਾਵਾ,ਵੀਰ ਕਮਲਜੀਤ ਸਿੰਘ ਬਾਵਾ ਅਤੇ ਐਸਐਚ ਓ ਸਿਟੀ ਥਾਣਾ ਕਪੂਰਥਲਾ ਸਰਦਾਰ ਕੇਵਲ ਸਿੰਘ ਜੀ ਨੇ ਹਾਜ਼ਰੀਆ ਭਰੀਆਂ

