ਜਲੰਧਰ : 28 ਫਰਵਰੀ : ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਵਲੋ ਜਲੰਧਰ ਤਹਿਸੀਲ ਕੰਪਲੈਕਸ ਵਿਖੇ ਬਣੇ ਨੰਬਰਦਾਰਾ ਯੂਨੀਅਨ ਪੰਜਾਬ ਦੇ ਦਫ਼ਤਰ ਵਿੱਚ ਇੱਕ ਮੀਟਿੰਗ ਕੀਤੀ ਗਈ ਇਹ ਮੀਟਿੰਗ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਦੀ ਅਗਵਾਈ ਵਿੱਚ ਹੋਈ, ਇਸ ਮੌਕੇ ਤੇ ਜਲੰਧਰ ਸ਼ਹਿਰੀ ਦੇ ਸਮੂਹ ਨੰਬਰਦਾਰ ਨੇ
ਹਿੱਸਾ ਲਿਆ, ਮੀਟਿੰਗ ਦੋਰਾਨ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਵਲੋ ਆਪਣੀ ਟੀਮ ਦਾ ਵਿਸਥਾਰ ਕਰਦੇ ਨੰਬਰਦਾਰ ਕੈਲਾਸ਼ ਕੁਮਾਰ ਨੂੰ
ਸੀਨਿਅਰ ਵਾਈਸ ਪ੍ਰਧਾਨ ,ਨੰਬਰਦਾਰ ਦਰਸ਼ਨ ਕੁਮਾਰ ਨੂੰ ਸਲਾਹਕਾਰ, ਨੰਬਰਦਾਰ ਮਦਨ ਲਾਲ ਖ਼ਜਾਨਚੀ ,ਨੰਬਰਦਾਰ ਸੁਰਿੰਦਰ ਸਿੰਘ ਨੂੰ ਸਲਾਹਕਾਰ, ਨੰਬਰਦਾਰ ਦਰਸ਼ਨ ਸਿੰਘ
ਨੂੰ ਮੁੱਖ ਬੁਲਾਰਾ, ਨੰਬਰਦਾਰ ਨਵਜੋਤ ਸਿੰਘ ਨੂੰ ਮੀਡੀਆ ਇੰਚਾਰਜ , ਨੰਬਰਦਾਰ ਰਜਿੰਦਰ ਕੁਮਾਰ ਨੂੰ ਜੁਆਇੰਟ ਸੈਕਟਰੀ, ਨੰਬਰਦਾਰ ਸਰਬਜੀਤ ਸਿੰਘ ਨੂੰ ਜੁਆਇੰਟ ਸੈਕਟਰੀ
, ਨੰਬਰਦਾਰ ਅਰਸ਼ਦੀਪ ਨੂੰ ਲੀਗਲ ਐਡਵਾਈਜ਼ਰ, ਨੰਬਰਦਾਰ ਲਖਵਿੰਦਰ ਸਿੰਘ ਸੀਨਿਅਰ ਸਲਾਹਕਾਰ, ਨੰਬਰਦਾਰ ਰੇਸ਼ਮ ਪਾਲ ਸਿੰਘ ਬਿੱਟਾ ਨੂੰ ਸਲਾਹਕਾਰ, ਨੰਬਰਦਾਰ ਵਿੱਦਿਆ
ਸਾਗਰ ਨੂੰ ਸਹਾਇਕ ਖ਼ਜਾਨਚੀ, ਨੰਬਰਦਾਰ ਹਰਿੰਦਰ ਪਾਲ ਨੂੰ ਜਨਰਲ ਸਕੱਤਰ, ਨੰਬਰਦਾਰ ਸੁਨੀਲ ਬਾਲੀ ਨੂੰ ਸਲਾਹਕਾਰ, ਨੰਬਰਦਾਰ ਧਰਮਿੰਦਰ ਸਿੰਘ ਨੂੰ ਵਾਈਸ ਪ੍ਰਧਾਨ, ਨੰਬਰਦਾਰ ਰਜਿੰਦਰ ਪਾਲ ਸਿੰਘ ਨੂੰ ਸਲਾਹਕਾਰ, ਨੰਬਰਦਾਰ ਜਰਨੈਲ਼ ਸਿੰਘ ਮੈਂਬਰ ਨਿਯੁਕਤ ਕੀਤਾ ਗਿਆ ,
ਇਸ ਮੌਕੇ ਤੇ ਬੋਲਦਿਆਂ ਗੁਰਦੇਵ ਲਾਲ ਸੰਧੂ ਪ੍ਰਧਾਨ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਨੇ ਸਮੂਹ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਨੰਬਰਦਾਰ ਯੂਨੀਅਨ
ਜਲੰਧਰ ਸ਼ਹਿਰੀ ਦੀ ਨਵੀਂ ਟੀਮ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਸਿੱਧ ਹੋਵੇਗੀ ਅਤੇ ਯੂਨੀਅਨ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਇਹ
ਟੀਮ ਇੱਕ ਮੁੱਠ ਹੋ ਕੇ ਕੰਮ ਕਰੇਗੀ ਉਹਨਾਂ ਨੇ ਕਿਹਾ ਕਿ ਨਵੀਂ ਟੀਮ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਵੀ ਪਹਿਲ ਦੇ ਅਧਾਰ ਤੇ ਹੱਲ ਕਰਾਉਣ ਵਿੱਚ ਸਹਾਇਕ ਸਿੱਧ ਹੋਣਗੇ ਕਿਉਂਕਿ ਲੰਬੜਦਾਰਾਂ ਦਾ ਇਕੱਠੇ ਹੋਣਾ ਵੀ ਬਹੁਤ ਜਰੂਰੀ ਹੈ।
ਇਸ ਮੌਕੇ ਤੇ ਉਚੇਚੇ ਤੌਰ ਤੇ ਪਹੁੰਚੇ ਨੰਬਰਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ ਨੰਬਰਦਾਰ ਯੂਨੀਅਨ ਹਮੇਸ਼ਾ ਹੀ ਨੰਬਰਦਾਰਾਂ ਦੀਆਂ ਬੇਹਤਰੀ
ਲਈ ਕੰਮ ਕਰਦੀ ਆਈ ਹੈ ਉਹਨਾਂ ਨੇ ਕਿਹਾ ਕਿ ਕਿ ਅੱਜ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਨੇ ਆਪਣੀ ਨਵੀਂ ਟੀਮ ਦਾ ਗਠਨ ਕੀਤਾ ਹੈ ਅਤੇ ਸਾਰੇ ਹੀ
ਮੈਂਬਰ ਸਾਹਿਬਾਨ ਅਤੇ ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਉਹਨਾਂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਨੰਬਰਦਾਰ ਇਕੱਠੇ ਹੋ ਕੇ
ਨੰਬਰਦਾਰਾਂ ਦੀਆ ਹੱਕੀ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਸਹਾਇਕ ਸਿੱਧ ਹੋਣਗੇ, ਉਹਨਾਂ ਨਵੀਂ ਟੀਮ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਵਧਾਈ ਵੀ ਦਿੱਤੀ
ਇਸ ਮੌਕੇ ਤੇ ਨੰਬਰਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਲੰਬੜਦਾਰ ਯੂਨੀਅਨ ਪੰਜਾਬ ਵੱਲੋਂ ਸੰਗਰੂਰ ਵਿੱਚ ਕੀਤੀ ਜਾ ਰਹੀ ਰੈਲੀ ਸਬੰਧੀ ਵੀ ਵਿਚਾਰ
ਵਟਾਂਦਰਾ ਕੀਤਾ ਅਤੇ ਸਮੂਹ ਜਲੰਧਰ ਜਿਲ੍ਹੇ ਦੇ ਲੰਬੜਦਾਰਾਂ ਨੂੰ ਬੇਨਤੀ ਕੀਤੀ ਕਿ ਸੱਤ ਮਾਰਚ ਦੀ ਸੰਗਰੂਰ ਰੈਲੀ ਵਿੱਚ ਹੁਮ ਹੁਮਾ ਕੇ ਪਹੁੰਚਣ ਤਾਂ ਜੋ ਸਰਕਾਰ ਕੋਲੋਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਇਆ ਜਾ ਸਕੇ, ਇਸ ਮੌਕੇ ਤੇ ਨੰਬਰਦਾਰ ਯੂਨੀਅਨ ਜਲੰਧਰ ਦਿਹਾਤੀ ਦੇ ਪ੍ਰਧਾਨ ਹਰਕੰਵਲ ਸਿੰਘ ਮੁੱਧ , ਨੰਬਰਦਾਰ ਯੂਨੀਅਨ ਪੰਜਾਬ ਦੇ ਮੁੱਖ ਬੁਲਾਰਾ ਨੰਬਰਦਾਰ ਚਰਨਜੀਤ ਸਿੰਘ ਜਲੰਧਰ ਤਹਿਸੀਲ ਪ੍ਰਧਾਨ-1 ਨੰਬਰਦਾਰ ਮੰਗਾ ਸਿੰਘ ਸ਼ੇਰਗਿਲ, ਜਲੰਧਰ ਤਹਿਸੀਲ-1 ਦੇ ਵਾਈਸ ਪ੍ਰਧਾਨ ਸੁਖਵਿੰਦਰ ਰਾਮ,ਨੰਬਰਦਾਰ ਤਰਸੇਮ ਲਾਲ,ਨੰਬਰਦਾਰ ਬਲਵਿੰਦਰ ਬੰਗਾ,ਨੰਬਰਦਾਰ ਸਤਪਾਲ ,ਨੰਬਰਦਾਰ ਰਾਮ ਸਿੰਘ ,ਨੰਬਰਦਾਰ ਹਰਭਜਨ ਸਿੰਘ ਆਦਿ ਨੰਬਰਦਾਰ ਵੀ ਮੌਜੂਦ ਸਨ