ਪਰਮੇਸ਼ਵਰ ਦੇ ਦਿਖਾਏ ਰਸਤੇ ਤੇ ਚਲਕੇ ਹਰੇਕ ਇਨਸਾਨ ਆਪਣਾ ਜੀਵਨ ਸਫਲ ਕਰੇ
ਕਪੂਰਥਲਾ 11 ਜੂਨ ( ਗੌਰਵ ਮੜੀਆ) ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਸੰਗਤ ਨੂੰ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ ਪ੍ਰਮਾਤਮਾ ਨਾਲ ਜੋੜਨ ਦੇ ਮਕਸਦ ਨਾਲ ਦੁੱਖ ਨਿਵਾਰਣ ਸਭਾ 15 ਜੂਨ ਦਿਨ ਐਤਵਾਰ,19 ਜੂਨ ਦਿਨ ਵੀਰਵਾਰ ਅਤੇ 22 ਜੂਨ ਦਿਨ ਐਤਵਾਰ ਨੂੰ ਤਿੰਨ ਦਿਨ ਹੋਵੇਗੀ। ਇਨਾਂ ਤਿੰਨ ਦਿਨਾਂ ਚ ਖਾਸ ਪ੍ਰਾਥਨਾਵਾਂ ਹੋਣਗੀਆਂ। ਇਨਾਂ ਤਿੰਨੋ ਦਿਨ ਮੁੱਖ ਪਾਸਟਰ ਹਰਪ੍ਰੀਤ ਦਿਓਲ ਆਈਆਂ ਸੰਗਤਾਂ ਦੀ ਜ਼ਿੰਦਗੀ ਚ ਚਲ ਰਹੀ ਉੱਥਲ-ਪੁੱਥਲ, ਦੁੱਖ ਤਕਲੀਫ ਦਾ ਨਿਵਾਰਣ ਪ੍ਰਭੂ ਯਿਸ਼ੂ ਮਸੀਹ ਜੀ ਦੇ ਨਾਮ ਵਿੱਚ ਕਰਨਗੇ। ਇਸ ਮੌਕੇ ਪਾਸਟਰ ਹਰਪ੍ਰੀਤ ਦਿਓਲ ਨੇ ਕਿਹਾ ਕਿ ਇਨਸਾਨ ਜਦੋ ਮਾਂ ਦੇ ਪੇਟ ਚ ਹੁੰਦਾ ਹੈ ਤੇ ਕੁਦਰਤ ਨੂੰ ਯਾਦ ਕਰਦਿਆਂ ਕਹਿੰਦਾ ਹੈ ਕਿ ਮੇਰੇ ਪਰਮੇਸ਼ਵਰ ਮੈਨੂੰ ਇਕ ਵਾਰ ਮਾਤਾ ਦੇ ਗਰਭ ਰੂਪੀ ਕੈਦ ਵਿੱਚੋਂ ਮੁਕਤ ਕਰ ਭਾਵ ਮਾਂ ਦੇ ਪੇਟ ਚੋ ਬਾਹਰ ਨਿਕਾਲ। ਮੈਂ ਤੁਹਾਡਾ ਦਿਨ ਰਾਤ ਸ਼ੁਕਰਾਨਾ ਕਰਿਆ ਕਰੁਗਾਂ। ਬੱਸ ਇਕ ਵਾਰ ਮੈਨੂੰ ਇਸ ਗੰਦਗੀ,ਚੋ ਬਾਹਰ ਕੱਢੋ। ਜਦੋ ਮਨੁੱਖ ਨੂੰ ਪਰਮੇਸ਼ਵਰ ਤੰਦਰੁਸਤ ਜੀਵਨ ਦੇ ਕੇ ਮਾਂ ਦੇ 9 ਮਹੀਨੇ ਦੇ ਗਰਭ ਚੋ ਬਾਹਰ ਕਢ ਦਿੰਦਾ ਹੈ ਭਾਵ ਉਸਨੂੰ ਧਰਤੀ ਤੇ ਪੈਦਾ ਕਰ ਦਿੰਦਾ ਹੈ

ਤਾਂ ਫਿਰ ਓਹੀ ਮਨੁੱਖ ਜੋ ਪਰਮੇਸ਼ਵਰ ਅੱਗੇ ਤਰਲੇ ਮਾਰਦਾ ਸੀ ਤੇ ਹੁਣ ਪੈਦਾ ਹੋਣ ਬਾਦ ਕਹਿੰਦਾ ਪਰਮੇਸ਼ਵਰ ਤੂੰ ਕੌਣ ਹੈਂ। ਬੱਸ ਐਥੋਂ ਹੀ ਮਨੁੱਖ ਦੇ ਦੁੱਖਾਂ ਦੀ ਦਾਸਤਾਨ ਸ਼ੁਰੂ ਹੋ ਜਾਂਦੀ ਹੈ ਭਾਵ ਜਦੋ ਜਦੋ ਮਨੁੱਖ ਪਰਮੇਸ਼ਵਰ,ਅਕਾਲ ਪੁਰਖ, ਪ੍ਰਭੂ ਤੋਂ ਬੇਮੁੱਖ ਹੋਇਆ ਹੈ ਓਦੋ ਓਦੋ ਇਨਸਾਨ ਆਪਣੇ ਦੁੱਖਾਂ ਦਾ ਕਾਰਨ ਆਪ ਬਣਿਆ ਹੈ। ਪਾਸਟਰ ਦਿਓਲ ਜੀ ਨੇ ਕਿਹਾ ਕਿ ਦੁੱਖ ਨਿਵਾਰਣ ਸਭਾ ਚ ਜੋ ਇੰਨਸਾਨ ਪਰਮੇਸ਼ਵਰ ਤੋਂ ਬੇਮੁੱਖ ਹੋਏ ਹਨ ਓਹਨਾ ਮਨੁੱਖੀ ਸ਼ਰੀਰਾਂ ਨੂੰ ਆਤਮਿਕ ਤੋਰ ਤੇ ਪਰਮੇਸ਼ਵਰ ਨਾਲ ਜੋੜਨਾ ਹੈ ਅਗਰ ਪਰਮੇਸ਼ਵਰ ਦੀ ਬੰਦਗੀ ਚ ਅਸੀਂ ਸਾਰੇ ਦਿਨ ਰਾਤ ਦੇ 24 ਘੰਟੇ ਵੀ ਨਾਮ ਜਪ ਚ ਲਗਾ ਦੇਈਏ ਤੇ ਉਹ ਵੀ ਬਹੁਤ ਘੱਟ ਹਨ ਕਿਉਂਕਿ ਮਨੁੱਖੀ ਸ਼ਰੀਰ ਜੋ ਸਾਨੂੰ ਮਿਲਿਆ ਹੈ ਉਸ ਨਾਯਾਬ ਚੀਜ਼ ਦਾ ਕੋਈ ਮੁੱਲ ਨਹੀਂ ਹੈ ਇਸ ਦਾ ਦੇਣਾ ਅਸੀਂ ਕਦੇ ਵੀ ਦੇ ਨਹੀਂ ਸਕਦੇ। ਬਸ ਇਨਸਾਨ ਦੇ ਜੀਵਨ ਚ ਦੁੱਖਾਂ ਦਾ ਨਿਵਾਰਨ ਪਰਮੇਸ਼ਵਰ ਦੇ ਨਾਮ ਲੈਣ ਨਾਲ ਹੀ ਹੋਵੇਗਾ ਪਰਮੇਸ਼ਵਰ ਦੇ ਦਿਖਾਏ ਰਸਤੇ ਤੇ ਚਲਕੇ ਹਰੇਕ ਇਨਸਾਨ ਆਪਣਾ ਜੀਵਨ ਸਫਲ ਕਰੇ ਇਸ ਲਈ ਸਾਰੀ ਸੰਗਤ ਵੱਧ ਚੜਕੇ ਦੁੱਖ ਨਿਵਾਰਣ ਸਭਾ ਚ ਪੁੱਜਕੇ ਆਪਣਾ ਜੀਵਨ ਸਫਲ ਕਰੇ