ਕਪੂਰਥਲਾ 28 ਸਿਤੰਬਰ(ਗੌਰਵ ਮੜੀਆ) ਜੇਕਰ ਕੇਂਦਰ ਸਰਕਾਰ ਨੇ ਆੜਤੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਭਰ ਦੇ ਆੜਤੀਆਂ ਨੇ 1 ਅਕਤੂਬਰ ਤੋਂ ਹੜਤਾਲ ਕਰਨ ਦੀ ਚਿਤਾਵਨੀ ਦਿੱਤੀ ਹੈ।ਇਸੇ ਕੜੀ ਤਹਿਤ ਵਿਰਾਸਤੀ ਸ਼ਹਿਰ ਦੇ ਆੜਤੀਆਂ ਦੀ ਇੱਕ ਦੀ ਇੱਕ ਮੀਟਿੰਗ ਦਾਣਾ ਮੰਡੀ ਵਿਖੇ ਆੜਤੀ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਰਮਾ, ਤਿਲਕ ਰਾਜ ਅਗਰਵਾਲ,ਪਵਨ ਕੌੜਾ, ਵਿੱਕੀ ਬਹਿਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰੈਸ ਸੱਕਤੇ ਓਮਕਾਰ ਕਾਲੀਆ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਆੜ੍ਹਤੀਆ ਐਸੋਸੀਏਸ਼ਨ ਕਪੂਰਥਲਾ ਵੱਲੋਂ 1 ਅਕਤੂਬਰ ਤੋਂ ਅਨਾਜ ਮੰਡੀ ਨੂੰ ਅਣਮਿੱਥੇ ਸਮੇਂ ਲਈ ਬੰਦ ਰਾਖੀ ਜਾਵੇਗੀ।ਇਸ ਮੀਟਿੰਗ ਵਿੱਚ ਰਾਈਸ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰਵੀਰ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ ਤੇ ਨਾਮ ਦੇਵ ਅਰੋੜਾ ਅਤੇ ਕਰਮਬੀਰ ਚੰਦੀ ਆਪਣੀ ਪੂਰੀ ਟੀਮ ਦੇ ਨਾਲ ਪਹੁੰਚੇ।
ਇਸ ਦੌਰਾਨ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਰਾਈਸ ਐਸੋਸੀਏਸ਼ਨ ਆੜ੍ਹਤੀ ਐਸੋਸੀਏਸ਼ਨ ਦੇ ਨਾਲ ਚੱਟਾਨ ਵਾਂਗ ਖੜੀ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਰਾਈਸ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਵੀ ਨਹੀਂ ਮੰਨ ਰਹੀ,ਇਸ ਲਈ ਰਾਈਸ ਐਸੋਸੀਏਸ਼ਨ ਆੜ੍ਹਤੀਆ ਐਸੋਸੀਏਸ਼ਨ ਦਾ ਪੂਰਾ ਸਾਥ ਦੇਵੇਗੀ।ਇਸ ਮੀਟਿੰਗ ਵਿੱਚ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਮਾਰ ਭਾਰਦਵਾਜ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਇਸ ਮੌਕੇ ਨਰੇਸ਼ ਭਾਰਦਵਾਜ ਨੇ ਕਿਹਾ ਕਿ ਸਰਬਸੰਮਤੀ ਨਾਲ ਸੂਬਾ ਇਕਾਈ ਨੇ 1 ਅਕਤੂਬਰ ਤੋਂ ਆਪਣੀਆਂ ਵੱਖ-ਵੱਖ ਲਟਕਦੀਆਂ ਮੰਗਾਂ ਜਿਸ ਵਿਚ ਮੁੱਖ ਤੌਰ ਤੇ ਆੜ੍ਹਤੀ ਫੀਸ ਜੋ ਕਿ ਸਾਲ 2019 ਤੋਂ 46 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਗਈ ਹੈ,ਨੂੰ ਮੁੜ 2.5 ਫੀਸਦੀ ਤੇ ਲਾਗੂ ਕਰਨਾ, ਈਐੱਫਐੱਫ ਇਨ੍ਹਾਂ ਚ ਕਰੀਬ 50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਵਾਣਾ,ਲੋਡਿੰਗ ਲਈ ਲੇਬਰ ਰੇਟ ਵਧਾਉਣਾ,ਪ੍ਰਾਈਵੇਟ ਕੰਪਨੀਆਂ ਦੇ ਗੋਦਾਮਾਂ ਚ ਰੱਖੇ ਅਨਾਜ ਤੇ ਆੜ੍ਹਤ ਨਾ ਮਿਲਣਾ ਸ਼ਾਮਲ ਹੈ।

ਭਾਰਦਵਾਜ ਨੇ ਕਿਹਾ ਕਿ ਕਿੰਨੇ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਉਨ੍ਹਾਂਦੇ ਆੜ੍ਹਤ ਦੇ ਕਮਿਸ਼ਨ 46 ਰੁਪਏ ਪ੍ਰਤੀ ਕੁਇੰਟਲ ਤੇ ਰੋਕ ਲਗਾ ਦਿੱਤੀ ਸੀ,ਜਦਕਿ ਉਨ੍ਹਾਂ ਦੀ ਮੰਗ ਹੈ ਕਿ ਆੜ੍ਹਤ ਦਾ ਕਮਿਸ਼ਨ 2.5 ਫੀਸਦੀ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦਿੱਤਾ ਜਾਵੇ, ਇਸ ਦੇ ਨਾਲ ਹੀ ਲੇਬਰ ਦੀ ਕਟੌਤੀ ਈਪੀਐਫ ਅਤੇ ਐਫਸੀਆਈ ਕੁਝ ਆੜ੍ਹਤੀਆਂ ਦੇ ਦੱਬੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ।ਇਸ ਸਬੰਧੀ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੀ 20 ਸਤੰਬਰ ਨੂੰ ਕੇਂਦਰੀ ਫੂਡ ਸਪਲਾਈ ਮੰਤਰੀ ਨਾਲ ਮੀਟਿੰਗ ਹੋਈ ਸੀ।ਕੇਂਦਰੀ ਮੰਤਰੀ ਨੇ ਰਿਪੋਰਟ ਤਲਬ ਕਰਕੇ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਜੇਕਰ ਕੇਂਦਰ ਸਰਕਾਰ ਨੇ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਆੜ੍ਹਤੀ 1 ਅਕਤੂਬਰ ਤੋਂ ਪੰਜਾਬ ਭਰ ਦੇ ਮੰਡੀਆਂ ਵਿੱਚ ਹੜਤਾਲ ਕਰਨ ਲਈ ਮਜਬੂਰ ਹੋਣਗੇ।ਉਨ੍ਹਾਂ ਕਿਹਾ ਕਿ ਸਰਕਾਰ ਸ਼ੈਲਰਾਂ ਦੇ ਲਈ ਵੀ ਹਾਲੇ ਤੱਕ ਕੋਈ ਕੋਈ ਪਾਲਿਸੀ ਲੈ ਕੇ ਨਹੀਂ ਆਈ।ਕੋਈ ਨੀਤੀ ਨਾ ਹੋਣ ਦੇ ਕਾਰਨ ਦਸਤਾਵੇਜ ਪੋਰਟਲ ਤੇ ਵੀ ਅਪਲੋਡ ਬਹਿ ਕੀਤੇ ਜਾ ਸਕਦੇ।ਇਸਦੇ ਨਾਲ ਹੀ ਪੰਜਾਬ ਦੇ ਗੋਦਾਮਾਂ ਵਿੱਚ ਨਵੇਂ ਚੌਲ ਸਟੋਰ ਕਰਨ ਲਈ ਜਗ੍ਹਾ ਨਹੀਂ ਹੈ।
ਹੁਣ ਸ਼ੈਲਰ ਮਾਲਕ ਵੀ ਹੜਤਾਲ ਤੇ ਜਾ ਰਹੇ ਹਨ ਜਿਸ ਨਾਲ ਮੰਡੀ ਚ ਆਉਣ ਵਾਲੀ ਫਸਲ ਨੂੰ ਚੁੱਕਣ ਵਿੱਚ ਦਿਕਤ ਹੋਵੇਗੀ।ਇਸ ਮੀਟਿੰਗ ਚ ਸਰਪ੍ਰਸਤ ਰਣਜੀਤ ਪ੍ਰਧਾਨ ਨੇ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।ਇਸ ਮੀਟਿੰਗ ਵਿੱਚ ਰਾਜੇਸ਼ਵਰ ਸੂਦ,ਸੁਰਿੰਦਰ ਸਰਪੰਚ, ਰਮੇਸ਼ ਸ਼ਰਮਾ,ਬਲਰਾਮ ਕਾਲੀਆ, ਜਸਵੀਰ ਮੋਮੀ,ਸੁਦੇਸ਼ ਸ਼ਰਮਾ,ਅਜੈ ਗੁਪਤਾ,ਮੋਹਿਤ ਸ਼ਰਮਾ, ਰੋਸ਼ਨ ਲਾਲ, ਅਸ਼ੀਸ਼ ਖੋਸਲਾ,ਬਲਰਾਮ ਕਾਲੀਆ, ਨਰੇਸ਼ ਗੁਪਤਾ,ਸਾਹਿਲ ਗੁਪਤਾ,ਭਜਨ ਲਾਲ,ਸੁਰਿੰਦਰ ਖੁਰਾਣਾ,ਹਰਿੰਦਰ ਸਿੰਘ, ਸੇਵਾ ਸਿੰਘ,ਗੌਰਵ ਅਗਰਵਾਲ,ਸੰਜੀਵ ਸੰਜੂ,ਤਰੁਣ ਚੱਢਾ,ਬਲਦੇਵ ਸਿੰਘ ਟਿੱਬਾ, ਜਸਵੀਰ ਮੋਮੀ,ਸ਼ਿੰਗਾਰਾ ਸਿੰਘ ਮੋਮੀ, ਅਸੀਮ ਸੂਦ,ਬਲਜਿੰਦਰ ਸਿੰਘ,ਆਸ਼ੂ ਗੁਪਤਾ,ਅਮਨਦੀਪ ਸਿੰਘ,ਹਰਮਿੰਦਰ ਸਿੰਘ,ਕਪਿਲ ਦੇਵ,ਸਤਪਾਲ ਆਨੰਦ, ਦਰਸ਼ਨ ਸਿੰਘ ਧਨੂ,ਰਾਕੇਸ਼ ਵਧਵਾ, ਨਿਤਿਨ ਵਧਵਾ,ਸ਼ਿਵ ਕੁਮਾਰ,ਵਿਜੇ ਸ਼ਰਮਾ,ਅਸ਼ੋਕ ਸ਼ਰਮਾ,ਅਵਿਨਾਸ਼ ਸ਼ਰਮਾ, ਅਕਸ਼ੈ ਗੁਪਤਾ,ਕਪਿਲ ਗੁਪਤਾ, ਜਗਰੂਪ ਸਿੰਘ, ਰਿਸ਼ੂ ਕੌੜਾ,ਅੰਕੁਸ਼ ਕੋਹਲੀ,ਪੰਕਜ ਧੀਮਾਨ,ਕੁਕੂ ਆਨੰਦ,ਦਵਿੰਦਰ ਸਰਪੰਚ, ਰਾਜੂ ਗੁਪਤਾ,ਗੁਰਮੇਲ ਸਿੰਘ ਥਿੰਦ, ਐਮ.ਬੀ.ਬਹਿਲ,ਸੂਰਜ ਅਗਰਵਾਲ, ਬਾਂਕਾ ਅਗਰਵਾਲ,ਪ੍ਰਗਟ ਸਿੰਘ ਫਗਵਾੜਾ,ਰਾਜੀਵ ਗੁਪਤਾ,ਪ੍ਰਵੇਸ਼ ਗੁਪਤਾ ਆਦਿ ਹਾਜ਼ਰ ਸਨ।

