ਮੁੱਖ ਪਾਸਟਰ ਦਿਓਲ ਜੀ ਨੇ ਆਈਆਂ ਹੋਈਆਂ ਹਜ਼ਾਰਾਂ ਸੰਗਤਾਂ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੀ ਪਵਿੱਤਰ ਕੁਰਬਾਨੀ ਬਾਰੇ ਪਵਿੱਤਰ ਬਾਈਬਲ ਦੀਆ ਲਿਖਤਾਂ ਦੁਆਰਾ ਸੰਬੋਧਨ ਕੀਤਾ
ਕਪੂਰਥਲਾ (ਗੌਰਵ ਮੜੀਆ) ਅੱਜ ਮਿਤੀ 29 ਮਾਰਚ ਦਿਨ ਸ਼ੁਕਰਵਾਰ ਨੂੰ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪ੍ਰਭੂ ਯਿਸ਼ੂ ਮਸੀਹ ਜੀ ਨੂੰ ਸਲੀਬ ਤੇ ਚੜਾਏ ਜਾਣ ਦਾ ਦਿਨ ਜੋ ਇੱਕ ਇਤਹਾਸਿਕ ਦਿਨ ਮੰਨਿਆ ਜਾਂਦਾ ਹੈ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆI ਇਸ ਨੂੰ ਸਾਰੀ ਦੁਨੀਆਂ ਵਿੱਚ GOOD FRIDAY ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਖੋਜੇਵਾਲਾ ਚਰਚ ਦੇ ਮੁੱਖ ਪਾਸਟਰ ਦਿਓਲ ਜੀ ਨੇ ਆਈਆਂ ਹੋਈਆਂ

ਹਜ਼ਾਰਾਂ ਸੰਗਤਾਂ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੀ ਪਵਿੱਤਰ ਕੁਰਬਾਨੀ ਬਾਰੇ ਪਵਿੱਤਰ ਬਾਈਬਲ ਦੀਆ ਲਿਖਤਾਂ ਦੁਆਰਾ ਸੰਬੋਧਨ ਕੀਤਾ ਪਵਿੱਤਰ ਬਾਈਬਲ ਦੇ ਅਨੁਸਾਰ ਪ੍ਰਭੂ ਯਿਸ਼ੂ ਮਸੀਹ ਸਾਰੀ ਮਨੁੱਖ ਜਾਤੀ ਲਈ ਇਸ ਸੰਸਾਰ ਉੱਤੇ ਓਹਨਾ ਦੇ ਪਾਪਾਂ ਦੀ ਵਜ੍ਹਾ ਕਰਕੇ ਆਏ ਤਾਂ ਕਿ ਜੋ ਰਿਸ਼ਤਾ ਅਦਨ ਦੇ ਬਾਗ ਵਿੱਚ ਯਹੋਵਾਹ ਪ੍ਰਮੇਸ਼ਵਰ ਦਾ ਇਨਸਾਨ ਨਾਲ ਟੁੱਟ ਗਿਆ ਸੀ ਉਸ ਨੂੰ ਦੁਬਾਰਾ ਜੋੜਿਆ ਜਾਵੇI ਇਸ ਰਿਸ਼ਤੇ ਨੂੰ ਜੋੜਨ

ਲਈ ਇੱਕ ਪਵਿੱਤਰ ਬਲੀਦਾਨ ਦੀ ਜਰੂਰਤ ਸੀI ਪ੍ਰਭੂ ਯਿਸ਼ੂ ਮਸੀਹ ਜੀ ਨੇ ਆਪਣੇ ਜਿਓੰਦੇ ਜੀ ਆਪਣੇ ਚੇਲਿਆਂ ਨੂੰ ਆਖਿਆ ਜਰੂਰੀ ਹੈ ਜੋ ਮੈਂ ਯਰੂਸ਼ਲਮ ਨੂੰ ਜਾਵਾਂ ਅਤੇ ਬਜ਼ੁਰਗਾਂ, ਪ੍ਰਧਾਨ ਜਾਜਕਾਂ, ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ ਮੁਰਦਿਆਂ ਵਿੱਚੋ ਤੀਜੇ ਦਿਨ ਜੀ ਉਠਾ ਤਾਂ ਕਿ ਨਬੀਆਂ ਦੀਆ ਲਿਖਤਾਂ ਜੋ ਮੇਰੇ ਹੱਕ ਵਿੱਚ ਲਿਖੀਆਂ ਹਨ ਉਹ ਪੂਰੀਆਂ ਹੋ ਸਕਣI ਇਸ ਮੌਕੇ ਓਪਨ ਡੋਰ
ਚਰਚ ਵਿੱਚ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈI ਆਈਆਂ ਹੋਈਆਂ ਸੰਗਤਾਂ ਲਈ ਓਪਨ ਡੋਰ ਵੈਲਫੇਅਰ ਸੋਸਾਇਟੀ ਵੱਲੋਂ ਲੰਗਰਾਂ ਦੇ ਪ੍ਰਬੰਧ ਕੀਤੇ ਗਏI ਦੁਖੀਆ ਲਈ ਵੀ ਅਰਦਾਸ ਕੀਤੀ ਗਈI ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ, ਪਾਸਟਰ ਅਗਸਟਿਨ, ਪਾਸਟਰ ਸੰਦੀਪ, ਪ੍ਰਧਾਨ ਜੈ ਰਾਮ ਬੰਧਨ, ਕੁਲਦੀਪ ਸਿੰਘ ਸੰਧਾਵਾਲੀਆ ਪੀ.ਸੀ.ਪੀ.ਸੀ, ਮੁੱਖ ਸੇਵਾਦਾਰ ਸੁੱਚਾ ਮਸੀਹ, ਮਥੁਰਾ ਦਾਸ, ਸੰਜੀਵ ਕੁਮਾਰ,

ਬਲਵਿੰਦਰ ਬਿੱਟੂ, ਬ੍ਰਦਰ ਪਾਰਸ, ਮਾਂਗੀ ਰਾਮ, ਰਾਜੇਸ਼ ਕੰਬੋਜ, ਰਾਜਵਿੰਦਰ, ਸੋਢੀ ਰਾਮ, ਸਰਬਜੀਤ ਸਿੰਘ, ਨਰਿੰਦਰ ਠਾਕੁਰ, ਸਤਪਾਲ, ਸੁਰਿੰਦਰ ਗਰੀਹ, ਡੇਵਿਡ ਮਸੀਹ, ਬ੍ਰਦਰ ਇੰਮਾਨੁਏਲ ਮਸੀਹ, ਬ੍ਰਦਰ

ਅਬਰਾਹਮ, ਬ੍ਰਦਰ ਯੂਸਫ ਮਸੀਹ, ਰਜਿੰਦਰ ਕੁਮਾਰ, ਸਿਸਟਰ ਗਰੇਸ, ਸਿਸਟਰ ਊਸ਼ਾ ਰਾਣੀ, ਸਿਸਟਰ ਸੋਨੀਆ, ਸਿਸਟਰ ਕੰਵਲਜੀਤ, ਸਿਸਟਰ ਜਸਵਿੰਦਰ, ਸਿਸਟਰ ਆਸ਼ਾ, ਸਿਸਟਰ ਮਨਜੀਤ ਆਦਿ

ਸ਼ਾਮਿਲ ਸਨI ਇਸ ਮੌਕੇ ਕਈ ਉੱਘੀਆਂ ਸਖਸ਼ੀਅਤਾਂ ਵੀ ਪਵਿੱਤਰ ਬਚਨ ਦਾ ਆਨੰਦ ਲੈਣ ਲਈ ਇਕੱਤਰ ਹੋਈਆਂ I


