ਕਪੂਰਥਲਾ (ਗੌਰਵ ਮੜੀਆ) ਹਰ ਐਤਵਾਰ ਦੀ ਤਰ੍ਹਾਂ ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਅੱਜ ਫਿਰ ਪ੍ਰਾਰਥਨਾ ਸਭਾ ਦਾ ਭਰਵਾਂ ਆਯੋਜਨ ਹੋਇਆ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਭੂ ਯਿਸ਼ੂ ਮਸੀਹ ਨਾਮ ਲੇਵਾ ਸੰਗਤਾਂ ਨੇ ਹਾਜ਼ਰੀ ਭਰ ਕੇ ਆਪਣੇ ਜਨਮ ਨੂੰ ਸਫਲਾ ਕੀਤਾ। ਪ੍ਰਾਰਥਨਾ ਸਭਾ ਦੇ ਆਰੰਭ ਵਿੱਚ ਦ ਓਪਨ ਡੋਰ ਚਰਚ ਖੋਜੇਵਾਲਾ ਦੀ ਵਰਸ਼ਿਪ ਟੀਮ ਨੇ ਪਰਮੇਸ਼ਵਰ ਜੀ ਦੇ ਪਿਆਰ ਨਾਲ ਭਿੱਜੇ ਗੀਤ ਭਜਨ ਗਾ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸੰਗਤਾਂ ਵਿੱਚੋਂ ਜਿਨਾਂ ਦੇ ਜੀਵਨ ਵਿੱਚ ਪਰਮੇਸ਼ਵਰ ਜੀ ਨੇ ਬਦਲਾਵ ਲਿਆਂਦਾ ਅਤੇ ਦੁੱਖ ਦਰਦ ਦੂਰ ਕੀਤੇ ਉਹਨਾਂ ਲੋਕਾਂ ਨੇ ਸਮੂਹ ਸੰਗਤਾਂ ਦੇ ਸਾਹਮਣੇ ਮਾਈਕ ਤੇ ਬੋਲ ਕੇ ਗਵਾਹੀਆਂ ਦਿੱਤੀਆਂ। ਜੋ ਕਿ ਬਹੁਤ ਹੀ ਹੈਰਾਨੀਜਨਕ ਸਨ।

ਉਪਰੰਤ ਸਟੇਜ ਤੋਂ ਦ ਓਪਨ ਡੋਰ ਚਰਚ ਖੋਜੇਵਾਲ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਪਵਿੱਤਰ ਬਾਈਬਲ ਦੇ ਬਚਨਾਂ ਵਿੱਚੋਂ ਸਮੂਹ ਸੰਗਤਾਂ ਨਾਲ ਸਾਂਝ ਪਾਈ ਅਤੇ ਦੱਸਿਆ ਕਿ ਉਸ ਅਕਾਲ ਪੁਰਖ ਪਿਤਾ ਪਰਮੇਸ਼ਵਰ ਜੀ ਨੂੰ ਸਭ ਤੋਂ ਜਿਆਦਾ ਨੇਕ,ਇਮਾਨਦਾਰ ਅਤੇ ਧਰਮੀ ਪੁਰਸ਼ ਪਿਆਰੇ ਲੱਗਦੇ ਹਨ। ਤਾਂ ਹੀ ਪਰਮੇਸ਼ਵਰ ਜੀ ਨੇ ਆਪਣਾ ਪਿਆਰਾ ਪੁੱਤਰ ਪ੍ਰਭੂ ਯਿਸੂ ਮਸੀਹ ਸਾਡੇ ਲਈ ਕੁਰਬਾਨ ਕਰ ਦਿੱਤਾ ਅਤੇ ਨਾਲ ਹੀ ਦੱਸਿਆ ਕਿ ਜੋ ਵੀ ਕੋਈ ਵਿਸ਼ਵਾਸ ਕਰੇਗਾ ਉਹ ਹਮੇਸ਼ਾ ਹਮੇਸ਼ਾ ਲਈ ਸਦੀਪਕ ਜੀਵਨ ਪ੍ਰਾਪਤ ਕਰੇਗਾ। ਸੰਗਤਾਂ ਵਿੱਚ ਬੋਲਦਿਆਂ ਹੋਇਆਂ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਕਿਹਾ ਕਿ ਪਰਮੇਸ਼ਵਰ ਜੀ ਵਿਖਾਵੇ ਵਾਲੀ ਜ਼ਿੰਦਗੀ ਨੂੰ ਪਸੰਦ ਨਹੀਂ ਕਰਦੇ ਸਗੋਂ ਇਨਸਾਨ ਦੇ ਅੰਦਰਲੀ ਸੱਚਾਈ ਨੂੰ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਆਈਆਂ ਹੋਈਆਂ ਸੰਗਤਾਂ ਲਈ ਅਤੇ ਸਰਬੱਤ ਦੇ ਭਲੇ ਲਈ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਪ੍ਰਾਰਥਨਾ ਵੀ ਕੀਤੀ।

