ਕਪੂਰਥਲਾ ( ਗੌਰਵ ਮੜੀਆ ) ਪਿਛਲੇ ਕਾਫੀ ਅਰਸੇ ਤੋਂ ਆਵਾਮ ਦੀ ਜਮੀਨੀ ਪੱਧਰ ਤੇ ਜਾਕੇ ਸਮਾਜ ਸੇਵਾ ਕਰਨ ਵਾਲੇ ਕਪੂਰਥਲਾ ਦੇ ਯੁਵਾ ਆਗੂ ਤੇ ਆਮ ਆਦਮੀ ਪਾਰਟੀ ਦੇ ਜਿਲਾ ਯੂਥ ਸੰਜੁਕਤ ਸਕੱਤਰ ਗੌਰਵ ਕੰਡਾ ਨੂੰ ਇੱਕ ਹੋਰ ਜਿੰਮੇਵਾਰੀ ਦੇਕੇ ਪਾਰਟੀ ਨੇ ਨਵਾਜਿਆ ਹੈ ਪਾਰਟੀ ਹਾਈਕਮਾਨ ਨੇ ਗੋਰਵ ਕੰਡਾ ਨੂੰ ਕਪੂਰਥਲਾ ਜਿਲਾ ਦਾ ਡਿਸਟ੍ਰਿਕਟ ਇਵੇੰਟ ਇੰਚਾਰਜ ਨਿਯੁਕਤ ਕਰਕੇ ਪਾਰਟੀ ਦੀ ਜਿੰਮੇਵਾਰੀ ਸੋਂਪੀ ਹੈ
ਆਪਣੀ ਇਸ ਨਿਯੁਕਤੀ ਤੇ ਗੌਰਵ ਕੰਡਾ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਓਹਨਾ ਦੀ ਸੋਚ ਹੈ ਕਿ ਹਮੇਸ਼ਾ ਜਨਤਾ ਚ ਰਹਿਕੇ ਜਨਤਾ ਦੀ ਸੇਵਾ ਕਰਨਾ ਹੈ ਬਾਕੀ ਪਾਰਟੀ ਨੇ ਓਹਨਾ ਨੂੰ ਜੋ ਜਿੰਮੇਵਾਰੀ ਸੌਂਪੀ ਹੈ ਉਸ ਲਈ ਉਹ ਪੁਰੀ ਤਨਦੇਹੀ ਨਾਲ ਕੰਮ ਕਰਕੇ ਆਪਣੀ ਜਿੰਮੇਵਾਰੀ ਨਿਭਾਉਣਗੇ

