ਕਪੂਰਥਲਾ ( ਗੌਰਵ ਮੜੀਆ ) ਐਤਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਪੂਰਥਲਾ ਸ਼ਾਲੀਮਾਰ ਐਵੇਨਿਊ ਦੇ ਰਹਿਣ ਵਾਲੇ ਮੜੀਆ ਪਰਿਵਾਰ ਵੱਲੋਂ ਸ਼੍ਰੀ ਗਣੇਸ਼ ਚਤੁਰਥੀ ਦੇ ਮੌਕੇ ‘ਤੇ ਆਪਣੇ ਘਰ ਵਿੱਚ ਸ਼੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਤ ਕੀਤੀ ਗਈ। ਮੂਰਤੀ ਸਥਾਪਨਾ ਉਪਰੰਤ ਹਰ ਰੋਜ਼ ਕਲੋਨੀ ਵਾਸੀਆਂ ਅਤੇ ਮੜੀਆ ਪਰਿਵਾਰ ਵੱਲੋਂ ਸ਼੍ਰੀ ਗਣੇਸ਼ ਜੀ ਦੀ ਪੂਜਾ ਅਰਚਨਾ ਕੀਤੀ ਗਈ, ਭਜਨ ਕੀਰਤਨ ਕੀਤਾ ਗਿਆ ਅਤੇ ਆਏ ਹੋਏ ਭਗਤਾਂ ਵਿੱਚ ਪ੍ਰਸ਼ਾਦ ਵੰਡਿਆ ਗਿਆ।ਅੱਜ ਮੜੀਆ ਪਰਿਵਾਰ ਵੱਲੋਂ ਸ਼੍ਰੀ ਗਣੇਸ਼ ਵਿਸਰਜਨ ਉਤਸਵ ਮਨਾਇਆ ਗਿਆ।

ਇਸ ਉਤਸਵ ‘ਤੇ ਮੜੀਆ ਪਰਿਵਾਰ ਵੱਲੋਂ ਪੰਡਿਤ ਗੋਬਿੰਦ ਤਿਵਾੜੀ ਨੂੰ ਬੁਲਾ ਕੇ ਸ਼੍ਰੀ ਗਣੇਸ਼ ਜੀ ਦੀ ਪੂਜਾ ਅਰਚਨਾ ਕਰਵਾਈ ਗਈ, ਭਜਨ ਕੀਰਤਨ ਕੀਤਾ ਗਿਆ ਅਤੇ “ਗਣਪਤੀ ਬੱਪਾ ਮੌਰਿਆ… ਅਗਲੇ ਸਾਲ ਤੂੰ ਜਲਦੀ ਆ” ਦੇ ਜੈਕਾਰਿਆਂ ਨਾਲ ਢੋਲ-ਨਗਾੜਿਆਂ ਦੀਆਂ ਧੁਨਾਂ ‘ਤੇ ਗਿੱਧਾ-ਭੰਗੜਾ ਪਾ ਕੇ ਗਣੇਸ਼ ਜੀ ਦਾ ਵਿਸਰਜਨ ਕੀਤਾ ਗਿਆ।ਇਸ ਮੌਕੇ ਆਏ ਹੋਏ ਭਗਤਾਂ ਲਈ ਸ਼੍ਰੀ ਗਣੇਸ਼ ਜੀ ਦਾ ਅਟੁੱਟ ਲੰਗਰ ਵੀ ਲਗਾਇਆ ਗਿਆ।
ਇਸ ਮੌਕੇ ਮੜੀਆ ਪਰਿਵਾਰ ਦੇ ਮੁੱਖੀ ਤਿਲਕ ਰਾਜ ਮੜੀਆ,ਗੌਰਵ ਮੜੀਆ ਨੇਹਾ ਮੜੀਆ,ਦੀਪਕ ਮੜੀਆ, ਦੀਪੀਕਾ ਮੜੀਆ,ਯੋਗੇਸ਼ ਮੜੀਆ,ਰਿਮਪੀ ਮੜੀਆ,ਅਸ਼ੋਕ ਅਰੋੜਾ,ਦਮਨ ਪੂਰੀ,ਆਰਤੀ ਅੱਗਰਵਾਲ,ਕਿਰਨ ਸ਼ਰਮਾ, ਸਵਿਤਾ ਬਹਿਲ,ਸ਼ਿਵਾ,ਸੋਨੂੰ ਪੁਰੀ,ਪੂਜਾ ਪੂਰੀ,ਗੁਡ,ਮੋਨਿਕਾ,ਸੋਨੀਆ ਸੋਨੀ,ਮੋਨਾ ਧਵਨ,ਇੰਦੂ ਸੂਦ,ਕ੍ਰਿਤੀਕਾ ਕੁਮਰਾ,ਰਾਜਿੰਦਰ ਸ਼ਰੂਤੀ ਵਸ਼ਿਸ਼ਠ,ਵੰਦਨਾ ਗੁਪਤਾ,ਜਯੋਤੀ,ਆਂਚਲ ਸੂਦ,ਸੰਦੀਪਿਕਾ ਸ਼ਰਮਾ,ਮੁਸਕਾਨ,ਸਾਧਨਾ ਆਦਿ ਸ਼ਾਲੀਮਾਰ ਐਵੇਨਿਊ ਵਾਸੀ ਵੱਡੀ ਗਿਣਤੀ ਚ ਹਾਜ਼ਰ ਸਨ।

