ਕਿਹਾ-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨੂੰ ਹਰ ਪੱਧਰ ਉੱਤੇ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ
ਕਪੂਰਥਲਾ 1 ਦਿਸੰਬਰ (ਗੌਰਵ ਮੜੀਆ ) ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੋੜਨ ਲਈ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਵਲੋਂ ਅੱਠ ਦਿਸੰਬਰ ਦਿਨ ਐਤਵਾਰ ਨੂੰ ਵਿਰਾਸਤੀ ਸ਼ਹਿਰ ਵਿੱਚ ਕੱਢੀ ਜਾ ਰਹੀ ਮੈਰਾਥਨ ਦੌੜ ਵਿੱਚ ਮਾਤਾ ਭਦਰਕਾਲੀ ਮੰਦਿਰ ਕਮੇਟੀ ਸ਼ੇਖੂਪੁਰ ਵਲੋਂ ਪੂਰਾ ਸਹਿਯੋਗ ਕੀਤਾ ਜਾਵੇਗਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਤਾ ਭਦਰਕਾਲੀ ਮੰਦਿਰ ਕਮੇਟੀ ਦੇ ਚੇਅਰਮੈਨ ਰਾਧੇ ਸ਼ਿਆਮ ਨੇ ਬਜਰੰਗ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਚੰਦਨ ਸ਼ਰਮਾ,ਜ਼ਿਲ੍ਹਾ ਮੀਤ ਰਾਜੇਸ਼ ਸ਼ਰਮਾ, ਬਜਰੰਗ ਦਲ ਦੇ ਆਗੂ ਹੈਪੀ ਛਾਬੜਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਜੈ ਯਾਦਵ ਦੇ ਵਲੋਂ ਮੈਰਾਥਨ ਵਿੱਚ ਸ਼ਾਮਲ ਹੋਣ ਲਈ ਦਿੱਤੇ ਗੁਏ ਸੱਦਾ ਪੱਤਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂਨੇ ਕਿਹਾ ਕਿ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦਾ ਇਹ ਇੱਕ ਵੱਡਾ ਉਪਰਾਲਾ ਹੈ ਜਿਨ੍ਹਾਂ ਵੱਲੋਂ ਇਹ ਮੈਰਾਥਨ ਦਾ ਆਯੋਜਨ ਕਰਵਾ ਕੇ ਨੌਜ਼ਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸ ਨਾਲ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਵਧੀਆ ਖੇਡ ਪ੍ਰਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਵੀ ਮਿਲੇਗਾ।ਉਨ੍ਹਾਂ ਕਿਹਾ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨੂੰ ਹਰ ਪੱਧਰ ਉੱਤੇ ਉਤਸ਼ਾਹਿਤ ਕਰੀਏ ਜਿਸ ਵਿਚ ਸਮਾਜਿਕ ਜਥੇਬੰਦੀਆਂ ਅਹਿਮ ਰੋਲ ਨਿਭਾ ਸਕਦੀਆਂ ਹਨ।
ਉਨ੍ਹਾਂ ਵਿਸ਼ੇਸ਼ ਜ਼ਿਕਰ ਕਰਦਿਆਂ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਵਲੋਂ ਸਮਾਜਿਕ ਖ਼ੇਤਰ ਵਿੱਚ ਪਾਏ ਜਾਂਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਪੰਜਾਬ ਦੀ ਜਵਾਨੀ ਪੂਰੇ ਵਿਸ਼ਵ ਵਿਚ ਸਿਰਮੌਰ ਸੀ ਜਿਸ ਨੂੰ ਜੈ ਜਵਾਨ ਜੈ ਕਿਸਾਨ ਦੇ ਨਾਰੇ ਨਾਲ ਜਾਣਿਆ ਜਾਂਦਾ ਸੀ।ਰੰਗਲੇ ਪੰਜਾਬ ਨੂੰ ਮੁੜ੍ਹ ਖੁਸ਼ਹਾਲ ਕਰਨ ਲਈ ਪੇਂਡੂ ਖੇਡਾਂ ਕੱਬਡੀ,ਹਾਕੀ ਅਤੇ ਰੱਸਾ ਕੱਸੀ ਵਿਸ਼ੇਸ਼ ਤੌਰ ਉੱਤੇ ਸਹਾਈ ਹੋ ਸਕਦੀਆਂ ਹਨ ਜਿਸ ਲਈ ਮਿਲਕੇ ਹੰਭਲਾ ਮਾਰਨ ਦੀ ਲੋੜ ਹੈ।ਇਸ ਮੌਕੇ ਤੇ ਮਨੀਸ਼ ਕੁਮਾਰ, ਨਰੇਸ਼ ਕੁਮਾਰ,ਦਿਨੇਸ਼ ਸ਼ਰਮਾ,ਵਿਕਾਸ ਸ਼ਰਮਾ ਆਫੀ ਹਾਜ਼ਰ ਸਨ।

