ਮੁੱਨਖਤਾ ਦੀ ਸੇਵਾ ਕੁਦਰਤ ਦੀ ਸੇਵਾ ਹੈ- ਸ ਰਣਜੀਤ ਸਿੰਘ ਖੌਜੇਵਾਲ
ਕਪੂਰਥਲਾ (ਗੌਰਵ ਮੜੀਆ ) ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਨੌਵੀਂ ਬਰਸੀ ਮੌਕੇ ਪੰਜਾਬ ਕੇਸਰੀ ਗਰੁੱਪ ਜਲੰਧਰ ਵਲੋਂ ਅੱਜ ਸਤ ਨਾਰਾਇਣ ਮੰਦਿਰ ਕਪੂਰਥਲਾ ਵਿਖੇ ਫਰੀ ਮੈਡੀਕਲ ਚੈਕ ਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ ਸ ਰਣਜੀਤ ਸਿੰਘ ਖੌਜੇਵਾਲ ਜਿਲਾ ਪਰਧਾਨ ਬੀਜੇਪੀ ਨੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਕਪੂਰਥਲਾ ਸ਼ਹਿਰ ਦੀਆਂ ਹੋਰ ਵੀ ਬਹੁਤ ਸਾਰੀਆਂ ਪ੍ਰਮੁੱਖ ਹਸਤੀਆਂ ਨੇ ਇਸ ਕੈਂਪ ਵਿੱਚ ਹਾਜਰੀ ਲਗਵਾਈ। ਇਸ ਮੌਕੇ ਤੇ ਸੀਨੀਅਰ ਬੀਜੇਪੀ ਲੀਡਰ ਪਰਸ਼ੌਤਮ ਪਾਸੀ,ਯਸ਼ ਮਹਾਜਨ,ਡਾ ਰਣਵੀਰ ਕੌਸ਼ਲ,ਮੰਡਲ ਪਰਧਾਨ ਰਕੇਸ਼ ਗੁਪਤਾ,ਯਾਦਵਿੰਦਰ ਪਾਸੀ, ਸੰਨੀ ਬੈਂਸ,ਰੌਸ਼ਨ ਸਭਰਵਾਲ,ਰਵਿੰਦਰ ਸ਼ਰਮਾ,ਨਰੇਸ਼ ਸੇਠੀ,ਸੁਨੀਲ ਅਰੌੜਾ,ਰਾਜਨ ਚੌਹਾਨ,ਸਾਹਿਲ ਵਾਲੀਆ,ਡਾ ਅਮਰਨਾਥ,ਸੁਨੀਲ ਸ਼ਰਮਾਂ,ਅਤੇ ਹੌਰ ਬੀਜੇਪੀ ਦੇ ਸੀਨੀਅਰ ਲੀਡਰ ਮਾਜੂਦ ਸਨ।

