ਕਪੂਰਥਲਾ 19 ਨਵੰਬਰ (ਗੌਰਵ ਮੜੀਆ) ਹਰ ਇੱਕ ਸਮਾਜਿਕ, ਧਾਰਮਿਕ ਅਤੇ ਸੇਵਾ ਭਾਵਨਾ ਵਾਲੀ ਸੰਸਥਾ ਨੂੰ ਮਾਨਵ ਸੇਵਾ ਦੇ ਨੇਕ ਕੰਮਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ।ਇਹ ਗੱਲ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਪ੍ਰਾਚੀਨ ਸ਼ਿਵ ਮੰਦਰ ਬ੍ਰਹਮਕੁੰਡ ਸੇਵਾ ਸੰਮਤੀ ਵੱਲੋਂ ਲਗਾਏ ਗਏ ਮੁਫ਼ਤ ਮੈਡੀਕਲ ਚੈਕਅੱਪ ਅਤੇ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਦਿਆਂ ਕਹੀ।ਇਸ ਮੌਕੇ ਅਵੀ ਰਾਜਪੂਤ ਨੂੰ ਪ੍ਰਾਚੀਨ ਸ਼ਿਵ ਮੰਦਰ ਬ੍ਰਹਮਕੁੰਡ ਕਮੇਟੀ ਦੇ ਪ੍ਰਧਾਨ ਰਾਕੇਸ਼ ਚੰਦਰ ਸਾਹੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਅਵੀ ਰਾਜਪੂਤ ਨੇ ਕਿਹਾ ਕਿ ਮੰਦਰ ਕਮੇਟੀ ਵੱਲੋਂ ਅਜਿਹੇ ਕੈਂਪ ਦਾ ਆਯੋਜਨ ਕਰਨਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ।ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਦੇਖਿਆ ਜਾ ਰਿਹਾ ਹੈ ਕਿ ਲੋਕ ਜਨਮ ਦਿਨ,ਵਿਆਹ ਅਤੇ ਹੋਰ ਸਮਾਗਮਾਂ ਤੇ ਫਜ਼ੂਲ ਖਰਚ ਕਰਦੇ ਹਨ,ਇਸ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਪੈਸਿਆਂ ਨੂੰ ਲੋਕ ਭਲਾਈ ਦੇ ਕੰਮਾਂ ਵਿਚ ਲਗਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਲੋਕ ਇੱਕ ਦੂਜੇ ਨੂੰ ਦਿਖਾਵਾ ਕਰਦੇ ਹਨ ਅਤੇ ਫਜ਼ੂਲ ਖਰਚੀ ਕਰਦੇ ਹਨ।ਅਜਿਹੇ ਖਰਚਿਆਂ ਨੂੰ ਬੰਦ ਕਰਨਾ ਚਾਹੀਦਾ ਹੈ।ਹਰ ਸਮਾਜਿਕ,ਧਾਰਮਿਕ ਤੇ ਸਮਾਜ ਸੇਵੀ ਸੰਸਥਾ ਨੂੰ ਨੇਕ ਕੰਮਾਂ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਸਮਾਜ ਦੇ ਲੋੜਵੰਦਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਫੁੱਟਪਾਥਾਂ ਤੇ ਸੌਣ ਵਾਲੇ ਲੋਕਾਂ ਅਤੇ ਝੋਪੜੀਆਂ ਵਿੱਚ ਰਹਿਣ ਵਾਲਿਆਂ ਨੂੰ ਟੈਂਟ,ਕੰਬਲ ਅਤੇ ਕੱਪੜੇ ਵੰਡਣ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ।ਅਵੀ ਰਾਜਪੂਤ ਨੇ ਕਿਹਾ ਕਿ ਮਾਨਵ ਸੇਵਾ ਜੀ ਪ੍ਰਭੂ ਦੀ ਸੇਵਾ ਦੇ ਉਦੇਸ਼ ਨਾਲ ਸਭ ਨੂੰ ਕੰਮ ਕਰਨਾ ਚਾਹੀਦਾ ਹੈ।ਇਸ ਮੌਕੇ ਸ਼ਿਵ ਮੰਦਰ ਬ੍ਰਹਮਕੁੰਡ ਕਮੇਟੀ ਦੇ ਸ਼ਤੀਸ਼ ਕਟਾਰੀਆ,ਐਡਵੋਕੇਟ ਨਿਤਿਨ, ਧੀਰਜ ਨਈਅਰ,ਹਨੀ ਸਚਦੇਵਾ,ਸੌਰਵ ਨਾਹਰ,ਜੈ ਚਾਵਲਾ ਆਦਿ ਹਾਜ਼ਰ ਸਨ।