ਕਪੂਰਥਲਾ (ਗੌਰਵ ਮੜੀਆ) ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਵੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਕਪੂਰਥਲਾ ਡਾ. ਕੁਸੁਮ ਗੁਪਤਾ ਦੀ ਅਗਵਾਈ ਹੇਠ ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਭਗਵਾਨ ਧੰਨਵੰਤਰੀ ਦੀ ਪੂਜਾ ਨਾਲ ਕੀਤੀ ਗਈ। ਇਸ ਕੈਂਪ ਵਿਚ ਕੁਲ 644 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਸ ਵਿਚੋਂ 328 ਮਰੀਜ਼ ਆਯੂਰਵੈਦਿਕ ਅਤੇ 316 ਮਰੀਜ਼ ਹੋਮਿਓਪੈਥਿਕ ਦੇ ਸਨ। ਮਰੀਜ਼ਾਂ ਦੀ ਮੁਫ਼ਤ ਜਾਂਚ ਉਪਰੰਤ ਦਵਾਈਆਂ ਵੰਡੀਆਂ ਗਈਆਂ। ਕੈਂਪ ਵਿਚ ਵੱਖ-ਵੱਖ ਬਿਮਾਰੀਆਂ ਜਿਵੇਂ ਕਿ ਜੋੜਾਂ ਦੇ ਦਰਦ, ਸਾਹ ਦੇ ਰੋਗ, ਚਮੜੀ ਦੇ ਰੋਗ, ਇਸਤਰੀ ਰੋਗ ਆਦਿ ਦਾ ਆਯੂਰਵੈਦਿਕ ਪ੍ਰਣਾਲੀ ਰਾਹੀਂ ਇਲਾਜ ਕੀਤਾ ਗਿਆ। ਇਸ ਕੈਂਪ ਨੂੰ ਸਫ਼ਲ ਬਨਾਉਂਣ ਵਿਚ ਡਾ. ਕੰਵਰਦੀਪ ਸਿੰਘ, ਡਾ. ਜਸਦੀਪ ਕੌਰ, ਡਾ. ਰੇਸ਼ਮ ਸਿੰਘ, ਡਾ. ਮਨਪ੍ਰੀਤ ਕੌਰ, ਨਿਸ਼ਾਤ ਵਸ਼ਿਸ਼ਟ, ਪਵਨਦੀਪ ਸਿੰਘ, ਡਾ. ਤਰਲੋਕ ਸਿੰਘ, ਸਰਿਤਾ ਰਾਣੀ, ਪਰਮਜੀਤ ਸਿੰਘ ਕੌਰ ਅਤੇ ਮਾਲਤੀ ਦੇਵੀ ਆਦਿ ਨੇ ਸਹਿਯੋਗ ਦਿੱਤਾ।