ਕਰਤਾਰਪੁਰ (ਜਸਵੰਤ ਵਰਮਾ ) ਲਾਇਨਜ ਕਲੱਬਕਰਤਾਰਪੁਰ ਵੱਲੋਂ ਆਪੀ ਚੈਰੀਟੇਬਲ ਹੋਸਪਿਟਲ ਕਰਤਾਰਪੁਰ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਕੈਂਪ 25 ਜਨਵਰੀ ਦਿਨ ਐਤਵਾਰ ਨੂੰ ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਪ੍ਰੋਜੈਕਟ ਚੇਅਰਮੈਨ ਯੋਗੇਸ਼ ਸੂਰੀ ਨੇ ਦੱਸਿਆ ਇਹ ਕੈਂਪ 25 ਜਨਵਰੀ ਐਤਵਾਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗਾ ਅਤੇ 2 ਵਜੇ ਸਮਾਪਤ ਹੋਏਗਾ। ਇਸ ਕੈਂਪ ਵਿੱਚ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਐਮ ਪੀ ਐਸ ਭਾਟੀਆ ਉਹਨਾਂ ਦੀ ਟੀਮ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕਰੇਗੀ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਕਰਕੇ ਲੈਂਜ ਮੁਫਤ ਪਾਏ ਜਾਣਗੇ।ਇਸ ਕੈਂਪ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਬਲਕਾਰ ਸਿੰਘ ਹੋਣਗੇ। ਸੂਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਦਾ ਲੋੜਵੰਦ ਵੱਧ ਤੋਂ ਵੱਧ ਲਾਭ ਉਠਾਉਣ।

