ਈਟ ਰਾਈਟ ਇੰਡੀਆ ਪਹਿਲਕਦਮੀ ਬਾਰੱ ਲੋਕਾਂ ਨੂੰ ਕੀਤਾ ਜਾਗਰੂਕ
ਜਲੰਧਰ, 30 ਅਪ੍ਰੈਲ : ਫੂਡ ਸੇਫ਼ਟੀ ਟੀਮ ਜਲੰਧਰ ਵੱਲੋਂ ਅੱਜ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤ ਪਾਲ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਅਫ਼ਸਰ ਰਾਸ਼ੂ ਮਹਾਜਨ ਅਤੇ ਮੁਕੁਲ ਗਿੱਲ ਦੇ ਨਾਲ ਇਨਫੋਰਸਮੈਂਟ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਟੀਮ ਵੱਲੋਂ ਗੋਲਡਨ ਐਵੇਨਿਊ, ਪਠਾਨਕੋਟ ਬਾਈਪਾਸ, ਰੇਰੂ, ਵਡਾਲਾ ਚੌਕ ਦੇ ਇਲਾਕੇ ਤੋਂ ਪਨੀਰ, ਸਰ੍ਹੋਂ ਦਾ ਤੇਲ, ਨਮਕ, ਸੋਸ, ਦਾਲਾਂ, ਮਸਾਲਾ ਆਦਿ ਸਮੇਤ ਕੁੱਲ 7 ਨਮੂਨੇ ਵਿਸ਼ਲੇਸ਼ਣ ਲਈ ਲਏ ਗਏ।
ਪਠਾਨਕੋਟ ਬਾਈਪਾਸ ਜਲੰਧਰ ਦੇ ਖੇਤਰ ਵਿੱਚ ਇੱਕ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ। ਕੈਂਪ ਦੌਰਾਨ ਆਏ ਲੋਕਾਂ ਨੂੰ ਐਫ.ਐਸ.ਐਸ.ਏ.ਆਈ. ਦੀ ਈਟ ਰਾਈਟ ਇੰਡੀਆ ਪਹਿਲਕਦਮੀ, ਫੂਡ ਫੋਰਟੀਫਿਕੇਸ਼ਨ, ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਤੇ ਐਨਰਜੀ ਡਰਿੰਕਸ ਦੇ ਸੇਵਨ ਤੋਂ ਬਚਣ ਬਾਰੇ ਜਾਗਰੂਕ ਕੀਤਾ ਗਿਆ। ਬੱਚਿਆਂ ਨੂੰ ਐਨਰਜੀ ਡਰਿੰਕਸ ਦੀ ਵਿਕਰੀ ‘ਤੇ ਹਾਲ ਹੀ ਵਿੱਚ ਲਗਾਈ ਗਈ ਪਾਬੰਦੀ ਬਾਰੇ ਵੀ ਜਾਣਕਾਰੀ ਦਿੱਤੀ ਗਈ।