ਨਿਰਮਲ ਸਿੰਘ ਨਾਹਰ ਚੇਅਰਮੈਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ ਦੀ ਪ੍ਰਧਾਨਗੀ ਚ ਹੋਏ ਸਮਾਗਮ ਦੌਰਾਨ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਲੋਕ ਸ਼ਾਮਿਲ ਹੋਏ
ਕਪੂਰਥਲਾ (ਗੌਰਵ ਮੜ੍ਹਿਆ) ਖੇਤ ਮਜਦੂਰ ਅਤੇ ਮਜ਼ਦੂਰ ਸੰਘ ਪੰਜਾਬ ਵਲੋਂ ਵਰਕਰ ਸੰਮੇਲਨ ਸਨਾਤਨ ਧਰਮ ਸਭਾ ਕਪੂਰਥਲਾ ਵਿਖੇ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਨਿਰਮਲ ਸਿੰਘ ਨਾਹਰ ਚੇਅਰਮੈਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ ਨੇ ਕੀਤੀ| ਇਸ ਵਿਸ਼ਾਲ ਸੰਮੇਲਨ ਚ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ ਦੇ ਵਰਕਰ ਅਤੇ ਅਹੁਦੇਦਾਰ ਸ਼ਾਮਿਲ ਹੋਏ ਸਮਾਗਮ ਦੀ ਸ਼ੁਰੁਆਤ ਉੱਘੇ ਸਮਾਜਸੇਵੀ ਅਸ਼ੋਕ ਗੁਪਤਾ ਅਤੇ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਸੱਭਰਵਾਲ ਨੇ ਸ਼ਮਾਂ ਰੋਸ਼ਨ ਕਰਕੇ ਕੀਤੀ
ਇਸ ਮੌਕੇ ਸਵਦੇਸ਼ੀ ਜਾਗਰਣ ਮੰਚ ਪੰਜਾਬ ਦੇ ਸੰਜੋਝਕ ਵਿਨੈ ਕੁਮਾਰ ਨੇ ਸਵਾਬਲਮਭੀ ਭਾਰਤ ਅਭਿਆਨ ਪ੍ਰੋਗਰਾਮ ਤਹਿਤ ਆਏ ਵਰਕਰਾਂ ਨੂੰ ਸੰਬੋਧਿਤ ਕੀਤਾ ਆਪਣੇ ਭਾਸ਼ਣ ਚ ਓਹਨਾ ਕਿਹਾ ਕਿ ਕਿਸ ਤਰ੍ਹਾਂ ਪਿੰਡਾਂ ਦੇ ਬੇਰੁਜਗਾਰ ਵਿਅਕਤੀ ਛੋਟੇ ਛੋਟੇ ਧੰਦੇ ਸਰਕਾਰ ਦੀ ਸਕੀਮਾਂ ਦੁਆਰਾ ਸ਼ੁਰੂ ਕਰਕੇ ਵੱਧ ਰਹੀ ਬੇਰੁਜਗਾਰੀ ਨੂੰ ਖਤਮ ਕਰਨ ਚ ਆਪਣਾ ਯੋਗਦਾਨ ਪਾ ਸਕਦੇ ਹਨ ਇਸ ਨਾਲ ਛੋਟੇ ਕਾਰੋਬਾਰ ਸ਼ੁਰੂ ਹੋਣ ਨਾਲ ਪੰਜਾਬ ਅਤੇ ਦੇਸ਼ ਦੀ ਅਰਥਵਿਵਸਥਾ ਹੋਰ ਮਜਬੂਤ ਹੋਵੇਗੀ ਸਮਾਗਮ ਦੌਰਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ ਦੇ ਜਿਲਾ ਪ੍ਰਧਾਨ ਡਾ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡਾਂ ਤੋਂ ਵੱਡੀ ਗਿਣਤੀ ਚ ਵਰਕਰਾਂ ਦਾ ਹਜ਼ੂਮ ਹਾਜ਼ਿਰ ਹੋਇਆ

ਸਮਾਗਮ ਚ ਸ਼ਾਮਿਲ ਹੋਣ ਵਾਲਿਆਂ ਚ ਸ ਮਹਿੰਦਰ ਸਿੰਘ ਬਲੇਰ ਮੁੱਖ ਬੁਲਾਰਾ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ ਮਾਨਵ ਸ਼ਰਮਾ ਜਰਨਲ ਸਕੱਤਰ ਸੰਗਠਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ,ਜਸਵਿੰਦਰ ਪਾਲ ਸਿੰਘ ਉੱਘੀ ਸਲਾਹਕਾਰ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ,ਜਗਤਾਰ ਸਿੰਘ ਰੁਪਾਣਾ ਮੀਤ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ,ਰਾਜ ਕੁਮਾਰ ਮੀਤ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ,ਨਵਜੀਤ ਸਿੰਘ ਭੱਟੀ ਸਕੱਤਰ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ,ਰਾਜ ਕਮਲ ਮੀਡਿਆ ਇੰਚਾਰਜ ਅਤੇ ਸਕੱਤਰ ਰਿਸਰਚ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ,ਸੋਮਲਾਲ ਜਿਲਾ ਪ੍ਰਧਾਨ ਜਲੰਧਰ ਨੋਰਥ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ,ਠਾਕੁਰ ਸਵਰਨ ਸਿੰਘ ਜਿਲਾ ਪ੍ਰਧਾਨ ਹੁਸ਼ਿਆਰਪੁਰ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ,ਬੀਬੀ ਮਨਜੀਤ ਕੌਰ ਜਿਲਾ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਜਿਲਾ ਕਪੂਰਥਲਾ,

ਰਸ਼ਪਾਲ ਸਿੰਘ ਜਿਲਾ ਮੀਤ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਜਿਲਾ ਕਪੂਰਥਲਾ, ਸਤਪਾਲ ਸਿੰਘ ਫੋਜੀ ਜਿਲਾ ਮੀਤ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਜਿਲਾ ਕਪੂਰਥਲਾ,ਅਵਤਾਰ ਸਿੰਘ ਰਮੀਦੀ ਜਿਲਾ ਮੀਤ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਜਿਲਾ ਕਪੂਰਥਲਾ,ਅੰਮ੍ਰਿਤ ਕੁਮਾਰ ਜਿਲਾ ਸਕੱਤਰ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਜਿਲਾ ਕਪੂਰਥਲਾ,ਮੇਜਰ ਸਿੰਘ ਜਿਲਾ ਸਕੱਤਰ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਜਿਲਾ ਕਪੂਰਥਲਾ,ਮਲਕੀਤ ਸਿੰਘ ਸ਼ਹਿਰੀ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਜਿਲਾ ਕਪੂਰਥਲਾ,ਸੋਨੂੰ ਕੁਮਾਰ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪ੍ਰਧਾਨ ਰਇਆ (ਜਿਲਾ ਅੰਮ੍ਰਿਤਸਰ),ਸਤਨਾਮ ਸਿੰਘ ਜਿਲਾ ਸਕੱਤਰ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਜਿਲਾ ਕਪੂਰਥਲਾ ਆਪਣੇ ਨਾਲ ਵੱਡੇ ਵੱਡੇ ਜੱਥੇ ਲੈਕੇ ਸਮਾਗਮ ਚ ਸ਼ਾਮਿਲ ਹੋਏ ਇਸ ਮੌਕੇ ਖਾਦੀ ਬੋਰਡ ਪੰਜਾਬ ਵਲੋਂ ਨੁਮਾਇੰਦੇ ਸੰਦੀਪ ਕੁਮਾਰ ਨੇ ਖਾਦੀ ਬੋਰਡ ਦੀ ਯੋਜਨਾਵਾਂ ਤੋਂ ਜਾਣੂ ਕਰਵਾਇਆ ਅੰਤ ਵਿੱਚ ਜਿਲਾ ਪ੍ਰਧਾਨ ਡਾ ਜਸਵਿੰਦਰ ਸਿੰਘ ਨੇ ਸਮਾਗਮ ਚ ਆਏ ਸਾਰਿਆਂ ਲੋਕਾਂ ਦਾ ਧੰਨਵਾਦ ਕੀਤਾ ਅਸ਼ੋਕ ਮਾਹਲਾ ਜੀ ਨੇ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ

