ਕਪੂਰਥਲਾ 15 ਜੂਨ (ਗੌਰਵ ਮਾੜੀਆ) ਸੂਬੇ ਅੰਦਰ ਨਾਜਾਇਜ਼ ਸ਼ਰਾਬ ਮਾਫੀਆ ਦੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਆਬਕਾਰੀ ਮਹਿਕਮੇ ਦੇ ਜਿਲਾ ਕਪੂਰਥਲਾ ਦੇ ਦਰੋਗਾ ਸਾਹਿਬਾਨ ਵੱਡੇ ਅਫਸਰਾਂ ਦੇ ਹੁਕਮਾਂ ਤੇ ਦਿਨ ਰਾਤ ਫੀਲਡ ਚ ਘੁੰਮਕੇ ਆਪਣੇ ਸੂਤਰਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਰੋਜਾਨਾ ਇਕ ਦੋ ਸ਼ਰਾਬ ਮਾਫੀਆਂ ਨੂੰ ਫੜ ਰਹੇ ਹਨ ਜਿਸਦੀ ਆਮ ਜਨਤਾ ਚ ਸ਼ਲਾਘਾ ਹੋ ਰਹੀ ਹੈ ਬੀਤੇ ਸ਼ਨੀਵਾਰ ਸ਼ਾਮ ਨੂੰ ਪਿੰਡ ਪੰਡੋਰੀ,ਤਹਿਸੀਲ ਫਗਵਾੜਾ ਵਿਖੇ ਆਬਕਾਰੀ ਮਹਿਕਮੇ ਤੋਂ ਇੰਸਪੈਕਟਰ ਮਨਜੀਤ ਕੌਰ ,ਇੰਸਪੈਕਟਰ ਜਤਿੰਦਰ ਪਾਲ ਸਿੰਘ ਰੱਖੜਾ ਅਤੇ ਸਿਮਰਣਪ੍ਰੀਤ ਸਿੰਘ ਆਬਕਾਰੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਖੇਪ ਫੜੀ ਹੈ

ਜਿਸ ਚ 24 ਬੋਤਲਾਂ ਫਸਟ ਚੋਆਇਸ ਦੀਆਂ ਦੋਸ਼ੀ ਕੋਲੋਂ ਬਰਾਮਦ ਕੀਤੀ ਹੈ ਜਿਸ ਬਾਬਤ ਥਾਣਾ ਸਦਰ ਚ ਮਾਮਲਾ ਦਰਜ਼ ਕਰ ਦਿੱਤਾ ਹੈ ਇਸੇ ਤਰਾਹ 12 ਪੇਟੀਆਂ ਨਾਜਾਇਜ਼ ਸ਼ਰਾਬ ਨਾਲ ਬੂਟਾ ਸਿੰਘ ਪੁੱਤਰ ਪਾਲਾ ਰਾਮ ਨੂੰ ਪਿੰਡ ਭੁੱਲਾ ਰਾਈਂ ਵਿਖੇ ਉਸਦੇ ਘਰ ਤੋਂ ਗਿਰਫ਼ਤਾਰ ਕੀਤਾ ਹੈ ਦੋਸ਼ੀ ਕੋਲੋਂ ਇੱਕ ਇੰਨੋਵਾ ਅਤੇ ਇੱਕ ਵਰਨਾ ਕਾਰ ਵੀ ਬਰਾਮਦ ਕੀਤੀ ਹੈ ਦੋਨੋ ਮਾਮਲਿਆਂ ਚ ਫਗਵਾੜਾ ਪੁਲਿਸ ਨੇ ਪਰਚਾ ਕੱਟ ਦਿੱਤਾ ਹੈ ਤੇ ਦੋਸ਼ੀ ਗਿਰਫ਼ਤਾਰ ਹਨ

