ਕਪੂਰਥਲਾ ( ਗੌਰਵ ਮੜੀਆ ) ਮਹਾਰਾਜਾ ਰਣਜੀਤ ਸਿੰਘ ਪਾਰਕ ਅਜੀਤ ਨਗਰ ਕਪੂਰਥਲਾ ਵਿਖੇ ਨਿਊ ਵੈਲਫੇਅਰ ਸੋਸਾਇਟੀ ਅਜੀਤ ਨਗਰ ਦੇ ਸਾਥੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਸਰਵ – ਸੰਮਤੀ ਨਾਲ ਨਿਊ ਵੈਲਫੇਅਰ ਸੋਸਾਇਟੀ ਅਜੀਤ ਨਗਰ ਕਪੂਰਥਲਾ ਦੀ ਚੋਣ ਕੀਤੀ ਗਈ , ਇਸ ਚੋਣ ਵਿੱਚ ਸੁਰਿੰਦਰ ਕੁਮਾਰ ਪ੍ਰਧਾਨ, ਮੱਖਣ ਸਿੰਘ ਖਜਾਨਚੀ, ਕੈਪਟਨ ਗੁਰਮੀਤ ਸਿੰਘ ਸਕੱਤਰ, ਸਵਰਨ ਸਿੰਘ ਸੀਨੀਅਰ ਵਾਈਸ ਪ੍ਰਧਾਨ, ਡਾ. ਐਚ ਐਸ ਬਾਵਾ ਜੀ ਚੇਅਰਮੈਨ , ਸੁਰਜੀਤ ਸਿੰਘ ਵਾਈਸ ਪ੍ਰਧਾਨ, ਅਵਤਾਰ ਸਿੰਘ ਐਕਸ ਐਮ ਸੀ ਕੋਆਰਡੀਨੇਟਰ, ਡਾਕਟਰ ਅਵਿਨਾਸ਼ ਕੱਕੜ ਸਰਪ੍ਰਸਤ, ਮਨੀਸ਼ ਕੁਮਾਰ ਪੀ ਆਰ ਓ, ਜਰਨੈਲ ਸਿੰਘ ਤਕਨੀਕੀ ਸਲਾਹਕਾਰ, ਮਾਸਟਰ ਕੁਲਵਿੰਦਰ ਸਿੰਘ ਪ੍ਰੈਸ ਸੈਕਟਰੀ, ਬਲਕਾਰ ਸਿੰਘ ਤਹਿਸੀਲਦਾਰ ਮੁੱਖ ਸਲਾਹਕਾਰ, ਰਮਨ ਕੁਮਾਰ ਸਲਾਹਕਾਰ, ਹਰਪਾਲ ਸਿੰਘ ਸਲਾਹਕਾਰ, ਰਵਿੰਦਰ ਸਿੰਘ ਸਲਾਹਕਾਰ, ਸੁਬੇਗ ਸਿੰਘ ਸਲਾਹਕਾਰ, ਕਲਸੀ ਜੀ ਪ੍ਰਾਪੋਕੰਡਾ ਸੈਕਟਰੀ ਦੀ ਚੋਣ ਕੀਤੀ ਗਈ।
ਇਸ ਮੀਟਿੰਗ ਵਿੱਚ ਉਕਤ ਤੋਂ ਇਲਾਵਾ ਜਰਨੈਲ ਸਿੰਘ, ਐਸ ਕੇ ਕਪੂਰ, ਨਰਿੰਦਰ ਪਾਲ ਸਿੰਘ, ਸੁਰਿੰਦਰ ਸਿੰਘ, ਰਜਿੰਦਰ ਸਿੰਘ, ਵਿਕਾਸ ਸ਼ਰਮਾ, ਕੈਪਟਨ ਲਾਲ ਸਿੰਘ, ਰਾਜਕੁਮਾਰ ਸ਼ਰਮਾ, ਰਾਜ ਕੁਮਾਰ ਰਾਜੂ, ਪ੍ਰਤਾਪ ਸਿੰਘ, ਸੂਬੇਦਾਰ ਸੁੱਚਾ ਸਿੰਘ, ਖਾਲਸਾ ਜੀ, ਤਿਲਕ ਰਾਜ ਛਾਬੜਾ, ਪਟਵਾਰੀ ਬਨਾਰਸੀ, ਪ੍ਰਿੰਸੀਪਲ ਸੈਨੀ, ਸੁਰਜੀਤ ਜੀ, ਮੰਗਾ, ਮੰਨਾ, ਸੁਖਜਿੰਦਰ ਸਿੰਘ ਜੀ ਸੁੱਖਾ, ਤਜਿੰਦਰ ਸਿੰਘ ਕੋਰੀਅਰ ਵਾਲੇ, ਹਜ਼ਾਰਾਂ ਸਿੰਘ, ਰਵਿੰਦਰ ਪਾਲ ਸਿੰਘ, ਯਾਦਵਿੰਦਰ ਸਿੰਘ, ਅਮਰ ਤੇਜ ਸਿੰਘ, ਨਿੱਕਾ, ਸੁਰਿੰਦਰ ਸਿੰਘ ਜੀ ਬੰਬੇ ਵਾਲੇ ਨੂੰ ਮੈਂਬਰ ਵਜੋਂ ਚੁਣਿਆ ਗਿਆ।
ਇਸ ਮੌਕੇ ਤੇ ਡਾ.ਐਚ. ਐਸ. ਬਾਵਾ ਜੀ ਨੇ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਮੈਂਨੂੰ ਚੇਅਰਮੈਨ ਬਣਾ ਕੇ ਬਹੁਤ ਵੱਡਾ ਮਾਣ ਬਖਸ਼ਿਆ ਹੈ, ਇਸ ਲਈ ਮੈਂ ਸੁਸਾਇਟੀ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਇਆ ਪ੍ਰਧਾਨ ਸਾਹਿਬ ਅਤੇ ਹੋਰ ਅਹੁਦੇਦਾਰਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਲਈ ਯਤਨਸ਼ੀਲ ਰਹਾਂਗਾ। ਮੀਟਿੰਗ ਦੇ ਆਖਰ ਵਿੱਚ ਪ੍ਰਧਾਨ ਜੀ ਵੱਲੋਂ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਅਜੀਤ ਨਗਰ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਹੋਵੇ ਤਾਂ ਸਾਨੂੰ ਜਾਣੂ ਕਰਵਾਇਆ ਜਾਵੇ ਅਸੀਂ ਉਸ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕਰਾਂਗੇ।