ਭਾਜਪਾ ਦੀ ਨੀਤੀ ਤੋਂ ਪ੍ਰਭਾਵਿਤ ਹੋ ਕੇ ਮੈਂਬਰਸ਼ਿਪ ਲਈ ਸੀ-ਤੀਰਥ ਸਿੰਘ ਲੰਬੜਦਾਰ
ਕਪੂਰਥਲਾ(ਗੌਰਵ ਮੜੀਆ )ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰਾਸਤੀ ਸ਼ਹਿਰ ਕਪੂਰਥਲਾ ਵਿਚ ਭਾਜਪਾ ਪਾਰਟੀ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਤੀਰਥ ਸਿੰਘ ਲੰਬੜਦਾਰ ਕਾਲਾ ਸੰਘਿਆਂ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਸ ਦੌਰਾਨ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖੰਡੂਰ ਸਾਹਿਬ ਦੇ ਕਨਵੀਨਰ ਮਨਜੀਤ ਰਾਏ,ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ,ਜ਼ਿਲ੍ਹਾ ਇੰਚਾਰਜ ਹਨੀ ਕੰਬੋਜ ਨੇ ਤੀਰਥ ਸਿੰਘ ਲੰਬੜਦਾਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਦਾ ਸਿਰੋਪਾ ਪਾਕੇ ਭਾਜਪਾ ਵਿੱਚ ਸ਼ਾਮਲ ਕੀਤਾ।
ਇਸ ਮੌਕੇ ਤੀਰਥ ਸਿੰਘ ਲੰਬੜਦਾਰ ਨੇ ਕਿਹਾ ਕਿ ਉਹ ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਕਾਰਜਸ਼ੈਲੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਇਸ ਲਈ ਉਨ੍ਹਾਂਨੇ ਭਾਜਪਾ ਦੀ ਮੈਂਬਰਸ਼ਿਪ ਲਈ ਹੈ।ਉਨ੍ਹਾਂ ਨੇ ਮਹਿਸੂਸ ਕੀਤਾ ਕਿ ਭਾਜਪਾ ਹੀ ਇੱਕ ਅਜਿਹੀ ਸਿਆਸੀ ਪਾਰਟੀ ਹੈ ਜੋ ਦੇਸ਼ ਦੇ ਆਖਰੀ ਵਿਅਕਤੀ ਤੱਕ ਵਿਕਾਸ ਦੀ ਕਿਰਨ ਫੈਲਾ ਸਕਦੀ ਹੈ।ਭਾਜਪਾ ਦੇਸ਼ ਹਿੱਤ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ।ਇਸਦਾ ਸਬੂਤ ਭਾਜਪਾ ਵੱਲੋਂ ਦੇਸ਼ ਵਿੱਚ ਲਏ ਗਏ ਇਤਿਹਾਸਕ ਫੈਸਲੇ ਹਨ।ਜਿਨ੍ਹਾਂ ਫੈਸਲਿਆਂ ਬਾਰੇ ਹੋਰ ਪਾਰਟੀਆਂ ਚਰਚਾ ਕਰਨ ਤੋਂ ਵੀ ਡਰਦੀਆਂ ਸਨ,ਉਨ੍ਹਾਂ ਨੂੰ ਮੋਦੀ ਸਰਕਾਰ ਨੇ ਪਲਾਂ ਵਿੱਚ ਹੀ ਖਤਮ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਦੇ ਭਾਜਪਾ ਵਿਚ ਸ਼ਾਮਲ ਹੋਏ ਹਨ,ਸੰਗਠਨ ਜੋ ਵੀ ਆਦੇਸ਼ ਦੇਵੇਗਾ,ਉਹ ਉਸ ਨੂੰ ਖੁਸ਼ੀ ਨਾਲ ਸਵੀਕਾਰ ਕਰਨਗੇ।ਉਹ ਪਾਰਟੀ ਦੇ ਫੈਸਲੇ ਨਾਲ ਪੂਰੀ ਤਨਦੇਹੀ ਨਾਲ ਖੜੇ ਹੋਣਗੇ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਜਪਾ ਭਾਰਤ ਦੀ ਇਕਲੌਤੀ ਪਾਰਟੀ ਹੈ ਜਿਸ ਕੋਲ ਤੇਜ਼ ਵਿਕਾਸ ਦਾ ਭਵਿੱਖ ਲਈ ਇੱਕ ਸਪਸ਼ਟ ਦ੍ਰਿਸ਼ਟੀਕੌਣ ਰਿਕਾਰਡ ਹੈ।ਉਨ੍ਹਾਂ ਨੇ ਨਾਗਰਿਕਾਂ ਦੀ ਭਲਾਈ ਨੂੰ ਵਧਾਉਣ ਲਈ ਭਾਜਪਾ ਸਰਕਾਰ ਦੁਆਰਾ ਲਾਗੂ ਕੀਤੀਆਂ ਵਿਭਿੰਨ ਪਹਿਲਕਦਮੀਆਂ ਨੂੰ ਉਜਾਗਰ ਕੀਤਾ।
ਉਨ੍ਹਾਂ ਪਾਰਟੀ ਵਰਕਰਾਂ ਨੂੰ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਕਿਹਾ।ਇਸ ਸੱਭਰਵਾਲ,ਜ਼ਿਲ੍ਹਾ ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ,ਜ਼ਿਲ੍ਹਾ ਸਕੱਤਰ ਦੀਪਾ ਬਡਿਆਲ,ਮੰਡਲ ਸਦਰ ਦੇ ਪ੍ਰਧਾਨ ਸਰਬਜੀਤ ਸਿੰਘ ਦਿਓਲ,ਮੰਡਲ ਸਿੱਧਵਾਂ ਦੋਨਾ, ਜਨਰਲ ਸਕੱਤਰ ਪ੍ਰਦੀਪ ਸੂਦ,ਸੰਤੋਖ ਸਿੰਘ ਖਾਨੋਵਾਲ,ਜਿਲ, ਯੂਥ ਪਰਧਾਨ ਸੰਨੀ ਬੈਂਸ,ਜਿਲ, ਐਸ ਸੀ ਮੋਰਚਾ ਪਰਧਾਨ ਰੋਸ਼ਨ ਸਭਰਵਾਲ, ਐਡਵੋਕੇਟ ਮਨਜੀਤ ਸਿੰਘ ਰਾਜਾ, ਮਹਿੰਦਰ ਸਿੰਘ ਬਲੇਰ ਆਦਿ ਹਾਜ਼ਰ ਸਨ।

