ਕਪੂਰਥਲਾ, 11 ਅਪ੍ਰੈਲ (ਗੌਰਵ ਮੜੀਆ )-ਈਦ-ਉਲ-ਫਿਤਰ ਦਾ ਤਿਉਹਾਰ ਬੀਬੀ ਪੀਰੋਂਵਾਲੀ ਮਸਜਿਦ ਅੰਮਿ੍ਤਸਰ ਰੋਡ ਕਪੂਰਥਲਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁਸਲਿਮ ਸਮਾਜ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ | ਇਸੇ ਦੌਰਾਨ ਮਸਜਿਦ ਦੇ ਇਮਾਮ ਮੌਲਾਨਾ ਮੁਹੰਮਦ ਅਮਾਨੁੱਲਾ ਮਜਾਹਰੀ ਨੇ ਮੁਸਲਿਮ ਭਰਾਵਾਂ ਨੂੰ ਈਦ ਉੱਲ ਫ਼ਿਤਰ ਦੀ ਨਮਾਜ਼ ਅਦਾ ਕਰਵਾਈ | ਉਪਰੰਤ ਉਨ੍ਹਾਂ ਮੁਲਕ ਦੀ ਤਰੱਕੀ ਤੇ ਸ਼ਾਂਤੀ ਅਤੇ ਭਾਈਚਾਰਕ ਏਕਤਾ ਲਈ ਦੁਆ ਕੀਤੀ |

ਇਸਤੋਂ ਪਹਿਲਾਂ ਉਨ੍ਹਾਂ ਨਮਾਜ਼ੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਹਾਸਲ ਕਰਵਾਉਣ ਤਾਂ ਜੋ ਉਹ ਦੁਨਿਆਵੀ ਤਾਲਿਮ ਦੇ ਨਾਲ ਆਪਣੇ ਧਰਮ ਤੇ ਮਜ਼ਹਬ ਨੂੰ ਵੀ ਸਮਝ ਸਕਣ ਤਾਂ ਜੋ ਸਮਾਜ ਵਿਚ ਮੁਸਲਿਮ ਭਾਈਚਾਰੇ ਦੀ ਇੱਕ ਚੰਗੀ ਛਾਪ ਛੱਡ ਸਕਣ | ਇਸ ਮੌਕੇ ਹਾਜੀ ਅਬਦੁਲ ਗਫਾਰ, ਉਮਰ, ਇਸਰਾਰ ਮੁਹੰਮਦ, ਰਾਜ ਹੁਸੈਨ, ਕਾਰੀ ਅਬਦੁਲ ਰਹਿਮਾਨ, ਮੌਲਵੀ ਇਰਸ਼ਾਦ, ਸਿਕੰਦਰ, ਦਿਲਸ਼ਾਦ, ਨਦੀਮ, ਨਵਾਬ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਮਾਜ਼ੀ ਹਾਜ਼ਰ ਸਨ |

